





Total views : 5546237








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਬੀ.ਬੀ.ਕੇ. ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਦੁਆਰਾ ਉਹਨਾਂ ਦੇ ਸਿੱਖਿਆ ਦੇ ਖੇਤਰ ‘ਚ ਸ਼ਲਾਘਾਯੋਗ ਕੰਮ ਸਦਕਾ ਮਹਾਤਮਾ ਹੰਸਰਾਜ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਹ ਅਵਾਰਡ ਉਹਨਾਂ ਨੂੰ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ, ਪਦਮ ਸ਼੍ਰੀ ਅਵਾਰਡੀ ਡਾ. ਪੂਨਮ ਸੂਰੀ ਦੁਆਰਾ 20 ਅਪ੍ਰੈਲ 2024 ਨੂੰ ਪਾਨੀਪਤ, ਹਰਿਆਣਾ ਵਿਖੇ ਸਮਰਪਨ ਦਿਵਸ ਮੌਕੇ ਦਿੱਤਾ ਗਿਆ ਜੋ ਕਿ ਮਹਾਤਮਾ ਹੰਸਰਾਜ ਜੀ ਦੀ ਜਨਮ ਸ਼ਤਾਬਦੀ ਨੂੰ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ।
ਇਸ ਮੌਕੇ 15000 ਦੇ ਕਰੀਬ ਪ੍ਰਭਾਵਸ਼ਾਲੀ ਦਰਸ਼ਕ, ਜਿਨ੍ਹਾਂ ਵਿਚ ਬੁੱਧੀਜੀਵੀ, ਅਫਸਰਸ਼ਾਹੀ ਅਤੇ ਪ੍ਰਮੁੱਖ ਸਖ਼ਸੀਅਤਾਂ ਉਪਸਥਿਤ ਸਨ। ਸਾਲ 2024 ਲਈ ਇਹ ਅਵਾਰਡ ਪ੍ਰਾਪਤ ਕਰਨ ਵਾਲੇ ਡਾ. ਵਾਲੀਆ ਇਕਲੌਤੇ ਕਾਲਜ ਪ੍ਰਿੰਸੀਪਲ ਸਨ ਜਿੰਨ੍ਹਾਂ ਨੂੰ ਐਨ ਸੀ ਸੀ ਕੈਡਿਟਾਂ ਰਾਹੀ ਮੰਚ ਤੱਕ ਲਿਜਾਇਆ ਗਿਆ। ਬੀ.ਬੀ.ਕੇ. ਡੀ.ਏ.ਵੀ ਕਾਲਜ ਟੀਮ ਨੇ ਉਹਨਾਂ ਨੂੰ ਇਸ ਉਪਲੱਬਧੀ ‘ਤੇ ਵਧਾਈ ਦਿੱਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਉਸ ਪਰਮਾਤਮਾ ਨੂੰ ਧੰਨਵਾਦ ਕਰਦਿਆਂ ਆਪਣੀਆਂ ਪ੍ਰਾਪਤੀਆਂ ‘ਚ ਆਪਣੇ ਮਹਰੂਮ ਪਿਤਾ ਦੇ ਵੱਡਮੁੱਲੇ ਯੋਗਦਾਨ ਨੂੰ ਯਾਦ ਕੀਤਾ। ਉਹਨਾਂ ਨੇ ਸਤਿਕਾਰਯੋਗ ਪ੍ਰਧਾਨ ਡਾ. ਪੂਨਮ ਸੂਰੀ ਦੀ ਗਤੀਸ਼ੀਲ ਅਤੇ ਪ੍ਰੇਰਨਾਦਾਇਕ ਅਗਵਾਈ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਪੂਰੇ ਬੀ.ਬੀ.ਕੇ ਪਰਿਵਾਰ ਦੀ ਸ਼ਾਨਦਾਰ ਟੀਮ ਵਰਕ ਲਈ ਸ਼ਲਾਘਾ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-