ਅੰਮ੍ਰਿਤਸਰ ਪੁਲਿਸ ਨੇ ਟਰੱਕ ਚਾਲਕਾਂ ਨੂੰ ਬੰਧਕ ਬਣਾ ਕੇ ਟਰੱਕ ਸਮੇਤ ਅਗਵਾ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

4697684
Total views : 5542648

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੇ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੁਲਿਸ ਵੱਲੋਂ ਟਰੱਕ ਡਰਾਈਵਰਾਂ ਸਮੇਤ  ਟਰੱਕ ਅਗਵਾ ਕਰਨ ਵਾਲਿਆਂ ਨੂੰ 24 ਘੰਟਿਆਂ ਅੰਦਰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ ਹੈ।  ਉਨਾਂ ਨੇ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਮੀਤਾ ਸਿੰਘ ਵਾਸੀ ਜੋਗੀ ਮੁਹੱਲਾ ਮਲੋਟ, ਜਿਲ੍ਹਾ ਸ਼੍ਰੀ ਮੁਤਕਸਰ ਸਾਹਿਬ, ਟਰੱਕ ਡਰਾਇਵਰ ਦੇ ਬਿਆਨ ਤੇ ਦਰਜ਼ ਰਜਿਸਟਰ ਕੀਤਾ ਗਿਆ ਕਿ ਉਹ ਪਿੱਛਲੇ ਇੱਕ ਸਾਲ ਤੋਂ ਸੁਨੀਲ ਕੁਮਾਰ ਮਿੱਡਾ ਵਾਸੀ ਮਲੋਟ ਦੀ ਟਰਾਂਸਪੋਰਟ ਬਾਲਾ-ਜੀ ਟਰਾਂਸਪੋਰਟ (ਬੀ.ਟੀ.ਸੀ) ਵਿੱਚ ਬਤੌਰ ਡਰਾਇਵਰ ਕੰਮ ਕਰ ਰਿਹਾ ਹੈ। ਮਿਤੀ 12-04-2024 ਨੂੰ ਵਕਤ ਕ੍ਰੀਬ 10.00 ਵਜੇ ਰਾਤ ਉਹ ਅਤੇ ਕੰਡਕਟਰ ਰਾਣਾ ਸਿੰਘ ਵਾਸੀ ਜਿਲ੍ਹਾਂ ਸ਼੍ਰੀ ਮੁਕਤਸਰ ਸਾਹਿਬ, ਇੱਕ ਟਰੱਕ ਨੰਬਰੀ RJ-07-GB-3265 ਮਾਰਕਾ ਅਸੋਕ ਲੇਅਲੈਂਡ 12 ਚੱਕੀ, ਵਿੱਚ ਖਾਰਾ ਸ਼ਹਿਰ ਬੀਕਾਨੇਰ, ਰਾਜਸਥਾਨ ਦੀ ਮਿੱਲ ਤੋਂ 30 ਟੰਨ ਕਾਲੇ ਛੋਲੇ, 600 ਬੋਰੀਆਂ,  (50 ਕਿਲੋ ਦੀ ਭਰਤੀ) ਕੁੱਲ ਵਜ਼ਨ 300 ਕੁਇੰਟਲ, ਜਿਸਦੀ ਕੀਮਤ ਕ੍ਰੀਬ 19 ਲੱਖ ਰੁਪਏ ਸੀ, ਟਰੱਕ ਵਿੱਚ ਲੋਡ ਕਰਕੇ ਅੰਮ੍ਰਿਤਸਰ ਲਈ ਰਵਾਨਾ ਹੋਏ ਸਨ।
4 ਦੋਸ਼ੀ 24 ਘੰਟਿਆ ਅੰਦਰ  ਟਰੱਕ ਤੇ 300 ਕੁਇੰਟਲ ਛੋਲਿਆਂ ਸਮੇਤ ਕੀਤੇ ਕਾਬੂ
ਇਸਤੋਂ ਨਾਮਾਲੂਮ ਨੌਜ਼ਵਾਨਾਂ ਨੇ ਡਰਾਇਵਰ ਅਤੇ ਕੰਡਕਟਰ ਦੋਨਾਂ ਨੂੰ ਪਿੰਡ ਨੂਰਦੀ ਜਿਲ੍ਹਾ ਤਰਨ ਤਾਰਨ ਦੇ ਨਜਦੀਕ ਬੰਨ ਕੇ ਟਰੱਕ ਤੋਂ ਹੇਠਾਂ ਉਤਾਰ ਦਿੱਤਾ ਅਤੇ ਟਰੱਕ ਵਿੱਚ ਸਵਾਰ ਨੌਜਵਾਨਾਂ ਵਿੱਚੋਂ 02 ਨੌਜਵਾਨ ਮੁਦੱਈ ਟਰੱਕ ਡਰਾਈਵਰ ਤੇ ਕੰਡਕਟਰ ਦੇ ਨਾਲ ਹੀ ਟਰੱਕ ਵਿਚੋਂ ਥੱਲੇ ਉਤਰ ਗਏ ਅਤੇ ਇਹਨਾਂ ਦੇ ਹੋਰ ਸਾਥੀ ਜੋਕਿ ਇੱਕ ਕਾਰ ਵਿੱਚ ਉਹਨਾਂ ਦੇ ਪਿੱਛੇ ਆ ਰਹੇ ਸਨ, ਉਹਨਾਂ ਦੀ ਕਾਰ ਵਿੱਚ ਟੱਰਕ ਡਰਾਇਵਰ ਤੇ ਕੰਡਕਟਰ ਨੂੰ ਬੈਠਾ ਲਿਆ ਤੇ ਦੋਨਾਂ ਦੇ ਹੱਥ, ਮੂੰਹ, ਸਿਰ ਅਤੇ ਅੱਖਾਂ ਕੱਪੜੇ ਨਾਲ ਬੰਨ੍ਹ ਕੇ ਇੱਕ ਸੂਏ ਦੇ ਨਜ਼ਦੀਕ ਸੁੱਟ ਦਿੱਤਾ ਅਤੇ ਕਾਰ ਭਜਾ ਕੇ ਲੈ ਗਏ। 
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ ਤੇ ਲਿੰਕ ਰੋਡ ਸੁਲਤਾਨਵਿੰਡ ਦੇ ਖੇਤਰ ਤੋਂ  ਮੁਕੱਦਮਾ ਵਿੱਚ ਸ਼ਾਮਲ ਦੋਸੀ 1. ਜਗਜੀਤ ਸਿੰਘ ਉਰਫ ਹਰਮਨ, 2. ਅਰਜਨ ਸਿੰਘ ਉਰਫ ਕੱਟਾ, 3. ਗੁਰਪ੍ਰੀਤ ਸਿੰਘ ਉਰਫ ਸਾਜਨ ਅਤੇ  ਸੁੱਖਦੇਵ ਸਿੰਘ ਉਰਫ ਸੋਨੂੰ ਫਰੂਟ ਨੂੰ ਸਮੇਤ ਟਰੱਕ ਨੰਬਰੀ RJ-07-GB-3265, ਮਾਰਕਾ ਅਸੋਕ ਲੇਅਲੈਂਡ ਸਮੇਤ ਛੋਲੇ 30 ਟੰਨ (300 ਕੁਇੰਟਲ), ਵਾਰਦਾਤ ਸਮੇਂ ਵਰਤੀ ਗਈ ਕਾਰ ਆਲਟੋ ਰੰਗ ਕਾਲਾ ਅਤੇ 01 ਦਾਤਰ, 01 ਕਿਰਚ ਤੇ 01 ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ।। ਇਹ ਗ੍ਰਿਫ਼ਤਾਰ ਦੋਸ਼ੀ ਲਿੰਕ ਰੋਡ ਸੁਲਤਾਨਵਿੰਡ ਦੇ ਖੇਤਰ ਵਿੱਖੇ ਖੋਹ ਕੀਤੇ ਟਰੱਕ ਰੋਕ ਕੇ ਟਰੱਕ ਵਿੱਚ ਲੋਡ ਹੋਏ ਸਮਾਨ ਨੂੰ ਵੇਚਣ ਦੀ ਫਿਰਾਕ ਵਿੱਚ ਸਨ। ਇਹਨਾਂ ਦੇ ਦੂਸਰੇ ਸਾਥੀਆਂ ਦੀ ਭਾਲ ਜਾਰੀ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਸ ਸਮੇ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- ਮਨਿੰਦਰਪਾਲ ਸਿੰਘ, ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ, ਦੱਖਣੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਐਸ.ਆਈ ਜਸਬੀਰ ਸਿੰਘ ਮੁੱਖ ਅਫ਼ਸਰ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਦਿਲਬਾਗ ਸਿੰਘ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 
Share this News