





Total views : 5542648








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗਰਮੀਤ ਲੱਕੀ
ਪੰਜਾਬ ਟਰੇਡਰਜ਼ ਕਮਿਸ਼ਨ ਦੇ ਸੰਵਿਧਾਨਿਕ ਮੈਂਬਰ, ਪੰਜਾਬ ਬੁਲਾਰਾ ਆਮ ਆਦਮੀ ਪਾਰਟੀ ਤੇ ਪਾਰਟੀ ਦੇ ਟਰੇਡ ਵਿੰਗ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜਸਕਰਨ ਬੰਦੇਸ਼ਾ ਨੇ ਮੌਜੂਦਾ ਲੋਕ ਸਭਾ ਚੋਣਾਂ ਦੇ ਮੱਦੇਨਜਰ ਕੇਂਦਰੀ ਭਾਜਪਾ ਹਾਈਕਮਾਨ ਵੱਲੋਂ ਜਾਰੀ ਕੀਤੇ ਗਏ ਭਾਜਪਾ ਦਾ ਸੰਕਲਪ, ਮੋਦੀ ਦੀ ਗਾਰੰਟੀ — ਸੰਕਲਪ ਪੱਤਰ 2024 ਨੂੰ ਇਕ ਰੱਦੀ ਕਾਗਜ ਦਾ ਟੁਕੜਾ ਅਤੇ ਭਾਜਪਾ ਦੇ ਇਸ ਸੰਕਲਪ ਪੱਤਰ ਨੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਦੇਸ਼ ਦੇ ਵਿਕਾਸ ਦਾ ਮਾਡਲ ਸੰਕਲਪ ਪੱਤਰ ਵਜੋਂ ਮੋਹਰ ਲਗਾਉਣ ਦੀ ਕਰੜੀ ਆਲੋਚਨਾ ਕੀਤੀ ਅਤੇ ਕਿਹਾ ਕਿ ਚੋਣ ਬਾਂਡਾਂ ਰਾਹੀਂ ਇਕੱਠੀ ਕੀਤੀ ਗਈ ਕਰੋੜਾਂ ਰੁਪਏ ਦੀ ਰਕਮ ਨਾਲ ਇਸ ਸੰਕਲਪ ਪੱਤਰ ਦੇ ਪ੍ਰਚਾਰ ਲਈ ਜਾਰੀ ਕੀਤੀ ਗਈ ਇਸ਼ਤਿਹਾਰਬਾਜੀ ਅਤੇ ਸੰਕਲਪ ਪੱਤਰ ਨੂੰ ਸਾਲ 2014 ਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਾਂਗ ਲੋਕਾਂ ਲਈ ਇਕ ਜੁਮਲਾ ਕਰਾਰ ਦਿੱਤਾ।
ਭਾਜਪਾ ਦਾ ਮੌਜੂਦਾ ਚੋਣ ਸੰਕਲਪ ਪੱਤਰ ਪਿਛਲੀਆਂ 2014 ਤੇ 2019 ਚੋਣਾਂ ਵਾਂਗ ਇਕ ਜੁਮਲਾ ਪੱਤਰ
ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ *ਚ ਵਿਦੇਸ਼ੀ ਬੈਂਕਾਂ *ਚ ਜਮ੍ਹਾਂ ਕਾਰਪੋਰੇਟ ਘਰਾਣਿਆਂ ਦੇ ਕਾਲੇ ਧਨ ਨੂੰ ਭਾਰਤ *ਚ ਮੰਗਵਾ ਕੇ ਹਰੇਕ ਨਾਗਰਿਕ ਦੇ ਖਾਤੇ ਵਿੱਚ 15—15 ਲੱਖ ਰੁਪਏ ਪਾਏ ਜਾਣਗੇ, ਕਿਸਾਨਾਂ ਦੀ ਆਮਦਨ ਦੁਗੁਣੀ ਕਰਨ ਲਈ ਡਾ. ਸਵਾਮੀਨਾਥਨ ਦੇ ਫਾਰਮੁਲੇ ਦੇ ਆਧਾਰ *ਤੇ ਫਸਲਾਂ ਦੇ ਐਮਐਸਪੀ ਰੇਟ ਦਿੱਤੇ ਜਾਣਗੇ, ਹਰ ਸਾਲ 2 ਕਰੋੜ ਬੇਰੁਜਗਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਆਦਿ ਕੀਤੇ ਗਏ ਚੋਣ ਵਾਅਦਿਆਂ ਦੀ ਤਰਜ *ਤੇ ਇਹ ਸੰਕਲਪ ਪੱਤਰ ਵੀ ਕਿਸਾਨਾ ਸਮੇਤ ਆਮ ਲੋਕਾਂ ਲਈ ਇਕ ਰੱਦੀ ਦਾ ਟੁਕੜਾ ਹੀ ਸਾਬਿਤ ਹੋਵੇਗਾ। ਜਿਸ ਦੇ ਨਤੀਜੇ ਵਜੋਂ ਭਾਜਪਾ ਹੁਣ ਕੇਂਦਰੀ ਸੱਤਾ *ਚ ਵਾਪਿਸ ਆਉਣ ਅਤੇ ਪੰਜਾਬ ਦੀਆਂ 13 ਸੀਟਾਂ *ਤੇ ਜਿੱਤ ਪ੍ਰਾਪਤ ਕਰਨ ਦੇ ਸੁਪਨੇ ਲੈਣ ਦਾ ਅਧਿਕਾਰ ਵੀ ਗੁਆ ਬੈਠੀ ਹੈ। ਜਦੋਂ ਕਿ ਪੰਜਾਬ *ਚ 13 ਸੀਟਾਂ *ਤੇ ਹੀ ਪਾਰਟੀ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਇਹ ਚੋਣਾਂ ਅਗਾਮੀ ਸਾਲ 2027 ਦੀਆਂ ਵਿਧਾਨ ਸਭਾ ਪੰਜਾਬ ਚੋਣਾਂ ਲਈ ਇਕ ਸੈਮੀ ਫਾਈਨਲ ਮੈਚ ਲੜ ਰਹੀ ਹੈ ਅਤੇ ਪੰਜਾਬ *ਚ ਇਸ ਸਮੇਂ ਆਪ ਦੇ ਉਮੀਦਵਾਰਾਂ ਦੇ ਹੱਕ *ਚ ਇਕ ਤਰਫਾ ਚੋਣ ਹਵਾ ਵਹਿ ਤੁਰੀ ਹੈ। ਜਿਸ *ਚ ਹੋਰ ਵਿਰੋਧੀ ਧਿਰਾਂ ਨੂੰ ਚਿੱਤ ਕਰਕੇ 13 ਲੋਕ ਸਭਾ ਸੀਟਾਂ *ਤੇ ਹੀ ਆਪ ਦੇ ਹੱਕ *ਚ ਜੇਤੂ ਫਤਵਾ ਦੇਣ ਲਈ ਪੰਜਾਬ ਦੇ ਵੋਟਰ,ਵੋਟਾਂ ਵਾਲੇ ਦਿਨ ਇਕ ਜੂਨ ਦੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-