





Total views : 5542640








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਫਰੈਂਡਜ ਕਲੱਬ ਅਮ੍ਰਿਤਸਰ ਨੌਕਰੀ ਪੇਸ਼ਾ, ਸਧਾਰਨ ਕਾਰੋਬਾਰੀਆਂ ਤੇ ਅਗਾਂਹਵਧੂ ਕਿਸਾਨ ਪਰਿਵਾਰਾਂ ਦਾ ਸਮਾਜਿਕ ਕਲੱਬ ਹੈ। ਲੰਮੇ ਸਮੇਂ ਤੋਂ ਕਲੱਬ ਨਾਲ ਜੁੜੇ ਸੂਝਵਾਨ ਤੇ ਸੀਮਤ ਮੈਂਬਰ,ਇਕ ਦੂਜੇ ਦੇ ਪਰਿਵਾਰਾਂ ਦੀਆਂ ਸਮਾਜਿਕ ਸਾਂਝਾਂ ਵਿਚ ਰਿਸ਼ਤੇਦਾਰੀਆ ਤੋਂ ਵੀ ਵੱਧ ਨੇੜੇ ਹੋਣ ਦਾ ਅਹਿਸਾਸ ਕਰਦੇ/ਕਰਾਉਂਦੇ ਆ ਰਹੇ ਹਨ।ਇਕ ਦੂਜੇ ਦੀਆਂ ਖੁਸ਼ੀਆਂ ਗ਼ਮੀਆਂ ਵਿਚ ਨੇੜਲੀ ਤੇ ਮੋਹ ਭਿੱਜੀ ਸ਼ਾਮੂਲੀਅਤ ਕਰਦੇ ਹਨ। ਪਹਿਲੀ ਤੇ ਤੀਜੀ ਪੀੜ੍ਹੀ ਜਾਣੀ ਕਿ ਮੈਂਬਰਾਂ ਦੇ ਵੱਡ ਵਡੇਰੇ ਤੇ ਬੱਚੇ ਵੀ ਇਕ ਦੂਜੇ ਨਾਲ ਅੰਤਾਂ ਦਾ ਸਨੇਹ ਕਰਦੇ ਹਨ। ਪਰਿਵਾਰਾਂ ਦੀਆਂ ਔਰਤਾਂ ਦਾ ਵੀ ਆਪਸ ਵਿੱਚ ਭੈਣਾਂ ਵਰਗਾ ਰਿਸ਼ਤਾ ਹੈ। ਸੋ ਵੈਰ -ਵਿਰੋਧ- ਤੇ ਵੰਡਾਂ ਤੋਂ ਕੋਹਾਂ ਦੂਰ ਇਹ ਪਰਿਵਾਰ ਆਪਸ ਵਿੱਚ ਕਿਸੇ ਨਾ ਕਿਸੇ ਬਹਾਨੇ ਮਿਲ ਬੈਠਣ ਦਾ ਸਬੱਬ ਲੱਭ ਹੀ ਲੈਂਦੇ ਨੇ।
ਬੀਤੇ ਮਹੀਨੇ ਤਿੰਨ ਕਲੱਬ ਮੈਂਬਰ ਵੱਖ ਵੱਖ ਵਿਭਾਗਾਂ ਤੋਂ ਸੇਵਾ ਮੁਕਤ ਹੋਏ। ਪੰਜਾਬੀ ਲੇਖਕ ਤੇ ਕਾਲਮਨਵੀਸ਼ ਭੂਪਿੰਦਰ ਸਿੰਘ ਸੰਧੂ ਪੰਜਾਬ ਰਾਜ ਬਿਜਲੀ ਨਿਗਮ ਤੋਂ, ਨਰਿੰਦਰ ਭੱਲਾ ਤੇ ਨਵਤੇਜ ਸਿੰਘ ਸੋਢੀ ਸਿਖਿਆ ਵਿਭਾਗ ਤੋਂ । ਕਲੱਬ ਦੇ ਪ੍ਰਧਾਨ ਸ ਲਖਵਿੰਦਰ ਸਿੰਘ ਢਿੱਲੋਂ ਤੇ ਜਨਰਲ ਸਕੱਤਰ ਸਟੇਟ ਐਵਾਰਡੀ ਸਤਨਾਮ ਸਿੰਘ ਪਾਖਰਪੁਰਾ ਤੇ ਰਾਣਾ ਪ੍ਰਤਾਪ ਸਿੰਘ ਨੇ ਮੈਂਬਰਾਂ ਨਾਲ ਮੀਟਿੰਗ ਕਰਕੇ ਰਿਟਾਇਰਮੈਂਟ ਮੈਂਬਰਾਂ ਵਾਸਤੇ ਡਲਹੌਜ਼ੀ ਵਿਖੇ 2024 ਦੀ ਵਿਸਾਖੀ ਵਾਲੇ ਦਿਨ ਇਕ ਸਮਾਗਮ ਵਿੱਚ ਸਨਮਾਨ ਪਾਰਟੀ ਦਾ ਨਿਰਣਾ ਕਰ ਲਿਆ। ਸੋ ਸਮਾਗਮ ਤੋਂ ਇਕ ਦਿਨ ਪਹਿਲਾਂ ਦੋ ਟੈਂਪੂ ਟਰੈਵਲਰ ਤਿਆਰ ਖੜੇ ਸਨ। ਲੋੜੀਂਦੀ ਖਾਣ ਪੀਣ ਦਾ ਸਮਾਨ ਰੱਖ ਲਿਆ। ਕਾਫ਼ਲਾ ਅੰਬਰਸਰ ਤੋਂ ਤੁਰਿਆ , ਪਾਖਰਪੁਰਾ ਤੋਂ ਸਤਨਾਮ ਸਿੰਘ ਦੇ ਪਰਿਵਾਰ ਵਲੋਂ ਤਿਆਰ ਕੀਤੇ ਪਕਵਾਨ ਵੀ ਨਾਲ ਲੈ ਲਏ ਗਏ । ਕਾਫਲੇ ਵਿਚ ਸ ਲਖਵਿੰਦਰ ਸਿੰਘ ਢਿੱਲੋਂ, ਸੁਖਬੀਰ ਕੌਰ ਢਿੱਲੋਂ,ਸ ਜਸਪਾਲ ਸਿੰਘ ਢਿੱਲੋਂ, ਅਰਵਿੰਦ ਕੌਰ ਢਿੱਲੋਂ, ਰਾਣਾ ਪ੍ਰਤਾਪ ਸਿੰਘ, ਨਵਦੀਪ ਕੌਰ, ਰਜਿੰਦਰ ਸਿੰਘ ਖਾਸਾ, ਸਤਿੰਦਰ ਕੌਰ, ਭੂਪਿੰਦਰ ਸਿੰਘ ਸੰਧੂ, ਗੁਰਪ੍ਰੀਤ ਕੌਰ ਸੰਧੂ, ਸਤਨਾਮ ਸਿੰਘ ਪਾਖਰਪੁਰਾ, ਮਨਸੀਰਤਸਿੰਘ, ਅੰਗਮਬੀਰ ਸਿੰਘ, ਨਰਿੰਦਰ ਭੱਲਾ, ਨੀਰੂ ਭੱਲਾ, ਅਜਮੇਰਪਾਲ ਸਿੰਘ ਚਾਹਲ, ਮਨਮੀਤ ਕੌਰ, ਕੇਵਲ ਸਿੰਘ ਮੱਖਣ ਵਿੰਡੀ,ਅਨੁਰੀਤ ਕੌਰ,ਜੋਤਨਦੀਪ ਸਿੰਘ, ਨਵਤੇਜ ਸਿੰਘ ਸੋਢੀ, ਹਰਮੀਤ ਕੌਰ, ਸਾਹਿਬਜੀਤ ਸਿੰਘ, ਜਸਵੰਤ ਸਿੰਘ ਮੰਜ ,ਸੰਪੂਰਨ ਕੌਰ ਆਦਿ ਸ਼ਾਮਿਲ ਹੋਏ। ਸਫ਼ਰ ਦੌਰਾਨ ਚਰਚਿਤ ਥਾਵਾਂ ਤੇ ਸ਼ਹਿਰਾਂ ਦੀ ਮਹੱਤਤਾ, ਚਲੰਤ ਮਾਮਲਿਆਂ, ਚੋਣਾਂ ਤੇ ਸਿਹਤ ਸਿੱਖਿਆ ਬਾਰੇ ਚਰਚਾ ਚਲਦੀ ਰਹੀ। ਕਾਫਲੇ ਨੇ ਸਭ ਤੋਂ ਪਹਿਲਾਂ ਦੇਸ਼ ਦੀ ਕਿਸਾਨੀ ਨੂੰ ਲਾਮਬੰਦ ਕਰ, ਦੇਸ਼ ਭਗਤੀ ਦੀ ਲੜੀ ਵਿੱਚ ਪਰੋ ਕੇ ਵਿਦੇਸ਼ੀ ਹਾਕਮਾ ਦੇ ਨੱਕ ਵਿਚ ਦਮ ਕਰਨ ਵਾਲੀਆਂ ਲਹਿਰਾਂ ਦੀ ਭੂਮੀਗਤ ਰਹਿ ਕੇ ਅਗਵਾਈ ਕਰਨ ਵਾਲੇ ਕਿਸਾਨਾਂ ਦੇ ਮਿਸ਼ਨਰੀ ਆਗੂ ਸ ਅਜੀਤ ਸਿੰਘ ਖਟਕੜ ਕਲਾਂ ਦੀ ਸਮਾਰਕ ਤੇ ਸਿਜਦਾ ਕੀਤਾ।
ਚਾਰ ਚੁਫੇਰੇ ਤਿੱਤਰ ਖੰਭੀ ਨਿਗਾਹ ਮਾਰਨ ਪਿਛੋਂ ਖੁੱਲੇ ਵਿਹੜੇ ਚੜ੍ਹਦੇ ਪਾਸੇ ਦੇ ਲਿਸ਼ਕਦੇ ਘਾਹ ਤੇ ਮਾਣ ਸਨਮਾਨ ਦੀ ਰਸਮ ਸ਼ੁਰੂ ਹੋਈ। ਟੂਰ ਦੇ ਰੂਹ ਏ ਰਵਾਂ ਸਤਨਾਮ ਸਿੰਘ ਪਾਖਰਪੁਰਾ ਨੇ ਲੰਮੀ ਤਕਰੀਰ ਵਿੱਚ ਕਲੱਬ ਦੇ ਪਿਛੋਕੜ, ਕਰਨ ਗੋਚਰੇ ਜਰੂਰੀ ਕੰਮਾਂ ਬਾਰੇ ਜਾਣਕਾਰੀ ਦਿੱਤੀ। ਭੂਪਿੰਦਰ ਸਿੰਘ ਸੰਧੂ, ਗੁਰਪ੍ਰੀਤ ਕੌਰ, ਨਰਿੰਦਰ ਭੱਲਾ, ਨੀਰੂ ਭੱਲਾ, ਨਵਤੇਜ ਸਿੰਘ ਸੋਢੀ ਤੇ ਹਰਮੀਤ ਕੌਰ ਨੂੰ ਸਾਹਮਣੇ ਬਿਠਾ ਕੇ ਹਾਰ ਪਾਏ ਗਏ, ਸਨਮਾਨ ਚਿੰਨ੍ਹ ਤੇ ਦੁਸ਼ਾਲੇ ਭੇਟ ਕੀਤੇ। ਸ. ਅਜਮੇਰ ਪਾਲ ਸਿੰਘ ਚਾਹਲ, ਰਾਣਾ ਪ੍ਰਤਾਪ ਸਿੰਘ, ਲਖਵਿੰਦਰ ਸਿੰਘ ਢਿੱਲੋਂ ਤੇ ਸ ਜਸਪਾਲ ਸਿੰਘ ਢਿੱਲੋਂ ਨੇ ਅਸੀਸਾਂ ਵਰਗੇ ਮੋਹ ਭਰੇਂ ਸ਼ਬਦਾਂ ਨਾਲ , ਰਿਸ਼ਤਿਆਂ ਨੂੰ ਮੋਹ ਦੇ ਧਾਗੇ ਨਾਲ ਬੰਨ੍ਹ ਕੇ ਪੇਸ਼ ਕੀਤਾ। ਭੂਪਿੰਦਰ ਸਿੰਘ ਸੰਧੂ ਨੇ ਆਪਣੇ ਜੀਵਨ ਸਫ਼ਰ, ਲੇਖਣੀ ਤੇ ਵਿਭਾਗੀ ਕਾਰਜਾਂ ਤੋਂ ਪਰੇ ਜਾ ਕੇ ਕੀਤੀਆ ਪ੍ਰਾਪਤੀਆਂ ਦੀ ਚਰਚਾ ਕਰਦਿਆਂ ਕਿਹਾ ਜ਼ਿੰਦਗੀ ਵਿਚ ਸੰਤੁਲਣ ਬਣਾ ਕੇ ਰੱਖਣਾ ਅਤੀ ਜ਼ਰੂਰੀ ਹੈ। ਪ੍ਰਿੰਸੀਪਲ ਗੁਰਪ੍ਰੀਤ ਕੌਰ ਸੰਧੂ ਨੇ ਸਭ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ /ਨੌਜਵਾਨਾਂ ਦੇ ਧੜਾ ਧੜ ਵਿਦੇਸ਼ੀ ਧਰਤੀਆਂ ਵੱਲ ਭੱਜਣ ਦੀ ਬਿਰਤੀ ਤੇ ਇਥੇ ਰਹਿ ਰਹੇਂ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਮੁਸਕਲਾਂ ਨੂੰ ਭਾਵਪੂਰਤ ਬਿਆਨ ਕੀਤਾ। ਸਾਹਿਬਜੋਤ ਸਿੰਘ ਦੇ ਗਟਾਰ ਨਾਲ ਗਾਏਂ ਗੀਤਾਂ ਨੇ ਸ਼ਾਂਤ ਫਿਜ਼ਾ ਵਿਚ ਗੂੜ੍ਹਾ ਰੰਗ ਭਰ ਦਿੱਤਾ। ਇੰਜ ਇਹ ਮਾਹੌਲ ਬਹੁਤ ਹੀ ਵਧੀਆ ਤੇ ਮਾਨਣਯੋਗ ਬਣ ਗਿਆ, ਦੋ ਸਾਡੇ ਚੇਤਿਆਂ ਵਿਚ ਲਗਾਤਾਰ ਵੱਸਦਾ ਰਹੇ ਗਾ।
ਇਥੋਂ ਕਾਫ਼ਲਾ ਖਜਿਆਰ ਨੂੰ ਚਾਲੇ ਪਾ ਤੁਰਿਆ, ਜਿੱਥੇ ਮੀਂਹ ਨੇ ਸਭਨਾਂ ਨੂੰ ਪ੍ਰਭਾਵਿਤ ਕੀਤਾ। ਪਰ ਜਿਨ੍ਹਾਂ ਵੀ ਸਮਾਂ ਮਿਲਿਆ,ਸਭ ਨੇ ਬਾਹਾਂ ਉਲਾਰ ਕੇ ਕਾਇਨਾਤ ਦੇ ਹੁਸਨ ਨੂੰ ਕਲਾਵੇ ਵਿੱਚ ਲੈਣ ਦਾ ਯਤਨ ਕੀਤਾ। ਵਰਦੈ ਮੀਂਹ ਚ ਹੋਟਲ ਪੁੱਜ , ਦੇਰ ਸ਼ਾਮ ਕੁਝ ਖਰੀਦ ਫਰੋਖਤ ਕੀਤੀ। ਅਗਲੀ ਸਵੇਰ ਨਾਸ਼ਤਾ ਕਰ ਕਾਫ਼ਲਾ ਪੰਜਾਬ ਦੇ ਧਾਰ ਕਸਬੇ ਨੇੜੇ ਮਿੰਨੀ ਗੋਆ ਵਿਖੇ ਆ ,ਇਥੋਂ ਦੇ ਕੁਦਰਤੀ ਨਜ਼ਾਰਿਆਂ ਨੂੰ ਮਾਣਿਆ। ਠੰਢੇ ਪਾਣੀ ਨਾਲ ਅਠਖੇਲੀਆਂ ਕੀਤੀਆਂ। ਫੋਟੋ ਲਈਆ ਤੇ ਦੁਪਿਹਰ ਦਾ ਭੋਜਨ ਦੁਪਿਹਰ ਢਲੇ ਮੰਮਾ ਦੀ ਰਸੋਈ ਪਠਾਨਕੋਟ ਵਿਖੇ ਕੀਤਾ। ਇੰਜ ਇਹ ਦੋਸਤਾਂ ਦੇ ਕਲੱਬ ਦੇ ਪਰਿਵਾਰ ਆਪਸੀ ਭਾਈਚਾਰਕ ਮੁਹੱਬਤਾਂ ਤੇ ਮੋਹ ਦੀਆਂ ਸੁਗੰਧੀਆਂ ਇਕੱਠੀਆ ਕਰਕੇ ਆਪਣੇ ਆਪਣੇ ਵਿਹੜਿਆਂ ਵਿੱਚ ਥਕਾਵਟੀ ਸਰੀਰ ਦੇ ਬਾਵਜੂਦ ਵੀ ਗੁਲਾਬ ਦੇ ਫੁੱਲ ਵਾਂਗ ਖਿੜੇ ਚਿਹਰੇ ਲ਼ੈ ਪੁੱਜ ਗਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-