Total views : 5521344
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ, ਬੱਬੂ ਬੰਡਾਲਾ
ਮੁਕਾਬਲੇਬਾਜ਼ੀ ਦੇ ਅਜੋਕੇ ਯੁੱਗ ’ਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ’ਚ ਪ੍ਰਪੱਕ ਹੋਣਾ ਚਾਹੀਦਾ ਹੈ। ਕਿਉਂਕਿ ਅੱਜ ਪੜ੍ਹਾਈ ਦੀ ਦੌੜ ਅੰਕਾਂ ਤੱਕ ਸਮਿਤ ਨਹੀਂ ਰਹੀਂ, ਹੁਣ ਜ਼ਮਾਨਾ ਬਦਲ ਗਿਆ ਹੈ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਪ੍ਰਤੀਸ਼ਤ ਨਾਲ ਨਾਪੀ ਜਾਂਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਅਤੇ ਆਉਣ ਵਾਲੀਆਂ ਪ੍ਰੀਖਿਆਵਾਂ ’ਚ ਵਿਦਿਆਰਥੀ ਦੇ ਚੰਗੇ ਅੰਕਾਂ ਨਾਲ ਪਾਸ ਹੋਣ ਲਈ ਸ੍ਰੀ ਅਕਾਲ ਪੁਰਖ ਦਾ ਓਟ ਆਸਰਾ ਲੈਂਦਿਆਂ ‘ਆਰੰਭਿਕ ਅਰਦਾਸ ਦਿਵਸ’ ਧਾਰਮਿਕ ਸਮਾਗਮ ਮੌਕੇ ਕੀਤਾ।
ਇਸ ਧਾਰਮਿਕ ਸਮਾਗਮ ਮੌਕੇ ਕਾਲਜ ਵਿਦਿਆਰਥੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਉਪੰਰਤ ਰਸਭਿੰਨੇ ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ: ਛੀਨਾ ਨੇ ਪ੍ਰਿੰਸੀਪਲ ਪ੍ਰੋ: ਗੁਰਦੇਵ ਸਿੰਘ ਦੁਆਰਾ ਕਾਲਜ ਵਿਖੇ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਉਚ ਪੱਧਰ ਦੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਹਰੇਕ ਵਿਸ਼ੇ ’ਚ ਨਿਪੁੰਨ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਕਈ ਮਾਪੇ ਆਪਣੇ ਬੱਚਿਆਂ ਨੂੰ ਬੜ੍ਹੇ ਔਖੇ ਹੋ ਕੇ ਪੜ੍ਹਾਉਂਦੇ ਹਨ, ਜਿਸ ਲਈ ਜੇਕਰ ਉਹ ਆਪਣੀ ਹੋਂਦ ਨੂੰ ਪੂਰਨ ਤੌਰ ’ਤੇ ਬਰਕਰਾਰ ਰੱਖਣਾ ਚਾਹੁੰਦੇ ਹਨ ਤਾਂ ਆਲਸ ਦਾ ਤਿਆਗ ਕਰਕੇ ਆਪਣੀ ਜ਼ਿੰਦਗੀ ਦਾ ਟੀਚਾ ਮਿੱਥ ਲੈਣ, ਕਿਉਂਕਿ ਕਾਮਯਾਬੀ ਹਾਸਲ ਕਰਨ ਲਈ ਵਿੱਦਿਆ ਹੀ ਇਕ ਅਜਿਹਾ ਸਾਧਨ ਹੈ।
ਮੁਕਾਬਲੇਬਾਜ਼ੀ ਦੇ ਅਜੋਕੇ ਯੁੱਗ ’ਚ ਵਿਦਿਆਰਥੀ ਨੂੰ ਹਰੇਕ ਗਤੀਵਿਧੀ ’ਚ ਪ੍ਰਪੱਕ ਹੋਣਾ ਜਰੂਰੀ : ਛੀਨਾ
ਇਸ ਮੌਕੇ ਉਨ੍ਹਾਂ ਨੇ ਕਾਲਜ ਕੈਂਪਸ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਉਸਾਰੇ ਜਾ ਰਹੇ ਹਾਲ ਦਾ ਦੌਰਾ ਕਰਦਿਆਂ ਅਮਰੀਕਾ ਸਥਿਤ ਉਘੀ ਸਖ਼ਸ਼ੀਅਤ ਡਾ. ਨਿਹਾਲ ਸਿੰਘ ਸੰਧੂ ਦੁਆਰਾ ਇਸ ਹਾਲ ਲਈ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਦੀ ਵੀ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਪ੍ਰਿੰ: ਪ੍ਰੋ: ਗੁਰਦੇਵ ਸਿੰਘ ਨੇ ਕਾਲਜ ਦੀਆਂ ਸ਼ਾਨਦਾਰ ਗਤੀਵਿਧੀਆਂ ’ਤੇ ਚਾਨਣਾ ਪਾਉਂਦੇ ਹੋਏ ਸਾਲਾਨਾ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਗਵਰਨਿੰਗ ਕੌਂਸਲ ਵੱਲੋਂ ਸਮੇਂ ਸਮੇਂ ’ਤੇ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਦਿਹਾਤੀ ਖੇਤਰ ’ਚ ਸਥਾਪਿਤ ਕਾਲਜ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਿਤ ਹਰੇਕ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਇਸ ਪੇਂਡੂ ਇਲਾਕੇ ਦੇ ਆਧੁਨਿਕ ਤਕਨੀਕ ਨਾਲ ਭਰਪੂਰ ਹਰੇਕ ਸਹੂਲਤਾ ਲਾਹਾ ਲੈ ਕੇ ਆਪਣੇ ਜੀਵਨ ’ਚ ਸਫ਼ਲਤਾ ਹਾਸਲ ਕਰਨ ਸਕਣ। ਇਸ ਮੌਕੇ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਦਿੱਤੇ ਜਾਂਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਸ: ਛੀਨਾ ਨੇ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਪ੍ਰਿੰ: ਗੁਰਦੇਵ ਸਿੰਘ ਨਾਲ ਮਿਲ ਕੇ ਵੱਖ-ਵੱਖ ਗਤੀਵਿਧੀਆਂ ’ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਹੌਂਸਲਾ ਅਫ਼ਜਈ ਕੀਤੀ। ਇਸ ਉਪਰੰਤ ਪ੍ਰੋ: ਗੁਰਦੇਵ ਸਿੰਘ ਨੇ ਸ: ਛੀਨਾ, ਸ: ਹੇਰ ਤੇ ਹੋਰਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਵਰਕਸ ਵਿਭਾਗ ਦੇ ਮੁੱਖੀ ਸ੍ਰੀ ਐਨ. ਕੇ. ਸ਼ਰਮਾ, ਪ੍ਰੋ: ਹਰਦੇਵ ਸਿੰਘ, ਪ੍ਰੋ: ਰਣਪ੍ਰੀਤ ਸਿੰਘ, ਪ੍ਰੋ: ਵਿਸ਼ਾਲ ਕੁਮਾਰ, ਪ੍ਰੋ: ਤਰੁਨਾ ਸ਼ਰਮਾ, ਪ੍ਰੋ: ਅਮਨਪ੍ਰੀਤ ਕੌਰ, ਪ੍ਰੋ: ਨਵਦੀਪ ਕੌਰ, ਪ੍ਰੋ: ਅੰਮ੍ਰਿਤਪਾਲ ਸਿੰਘ, ਪ੍ਰੋ: ਹਰਮਨ ਕੌਰ ਤੋਂ ਇਲਾਵਾ ਹੋਰ ਸਟਾਫ਼ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-