Total views : 5521345
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ ,ਬਾਬਾ ਬਕਾਲਾ /ਬਲਵਿੰਦਰ ਸਿੰਘ ਸੰਧੂ ,ਗੋਰਵ ਸ਼ਰਮਾ
ਹਲਕਾ ਬਾਬਾ ਬਕਾਲਾ ਵਿੱਚ ਸਿਆਸੀ ਪਾਰਟੀ ਵੱਲੋਂ ਮਾਰਕੀਟ ਕਮੇਟੀ ਦੀਆਂ ਕੰਧਾਂ ਅਤੇ ਸਰਕਾਰੀ ਥਾਵਾਂ ਤੇ ਵੱਡੇ ਵੱਡੇ ਬੋਰਡ ਲਾ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ ਇੰਨਾ ਹੀ ਨਹੀਂ ਕੁੱਝ ਥਾਵਾਂ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਇਸ਼ਤਿਹਾਰ ਮਿਲ ਜਾਂਦੇ ਹਨ ਜਾਣਕਾਰੀ ਅਨੁਸਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਭਾਵੇਂ ਆਪ ਤੋਂ ਇਲਾਵਾਂ ਕਿਸੇ ਵੀ ਸਿਆਸੀ ਪਾਰਟੀ ਨੇ ਉਮੀਦਵਾਰ ਦਾ ਐਲਾਨ ਨਹੀਂ ਸੀ ਕੀਤਾ ਪਰ ਭਾਜਪਾ ਵੱਲੋਂ ਮਾਰਕੀਟ ਕਮੇਟੀ ਦੀਆਂ ਕੰਧਾਂ ਤੇ ਵੱਡੀ ਗਿਣਤੀ ਵਿਚ ਪਾਰਟੀ ਦੇ ਹੱਕ ਵਿੱਚ ਨੁਆਰੇ ਲਿਖ ਕੇ ਕਮਲ਼ ਦੇ ਫੁੱਲ ਕਾਮਯਾਬ ਕਰਨ ਦੀ ਅਪੀਲ ਕੀਤੀ ਜਾਂਦੀ ਹੈ
ਪਾਰਟੀ ਵੱਲੋਂ ਸਰਕਾਰੀ ਦਫਤਰਾਂ ਦੀਆਂ ਕੰਧਾਂ ਤੇ ਅਜਿਹੀ ਨਾਅਰੇਬਾਜ਼ੀ ਲਿਖਣ ਲਈ ਕੋਈ ਮਨਜ਼ੂਰੀ ਤਕ ਨਹੀਂ ਲਾਈ ਗਈ ਦੁਜੇ ਪਾਸੇ ਆਪ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਕਈ ਪਿੰਡਾਂ ਵਿੱਚ ਫਲੈਕਸ ਬੋਰਡ ਦੇਖੇ ਗਏ ਦੂਜੀਆਂ ਸਿਆਸੀ ਪਾਰਟੀਆਂ ਦੇ ਪੁਰਾਣੇ ਬੋਰਡ ਵੀ ਅਜੇ ਤਕ ਮੌਜੂਦ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-