ਗੁਰਜੀਤ ਔਜਲਾ ਨੂੰ ਕਾਂਗਰਸ ਵਲੋ ਤੀਜੀ ਵਾਰ ਟਿਕਟ ਦੇਣ ਤੇ ਕਾਂਗਰਸੀ ਆਗੂ ਤੇ ਵਰਕਰ ਬਾਗੋ ਬਾਗ-ਤੁੰਗ

4684363
Total views : 5521339

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ / ਸਵਿੰਦਰ ਸਿੰਘ 

ਬੀਤੀ ਦਿਨੀ ਕੱਲ ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਤੋਂ ਮੌਜੂਦਾ ਐਮ.ਪੀ ਗੁਰਜੀਤ ਸਿੰਘ ਔਜਲਾ ਦਾ ਨਾਮ ਉਮੀਦਵਾਰ ਤੇ ਤੋਰ ਤੇ ਐਲਾਨੇ ਜਾਣ ਤੋਂ ਬਾਅਦ ਅੰਮ੍ਰਿਤਸਰ ਦੇ ਕਾਂਗਰਸ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਕਾਂਗਰਸ ਦੇ ਲੀਡਰ ਅਤੇ ਵਰਕਰ ਗੁਰਜੀਤ ਸਿੰਘ ਔਜਲਾ ਦੇ ਘਰ ਵਧਾਈਆਂ ਦੇਣ ਦੇ ਲਈ ਪੁੱਜ ਰਹੇ ਹਨ ਨਾਮ ਐਲਾਨੇ ਜਾਣ ਤੋਂ ਬਾਅਦ ਅੰਮ੍ਰਿਤਸਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਮੀਟਿੰਗਾਂ ਦੀ ਸ਼ੁਰੂਵਾਤ ਵੀ ਹੋ ਚੁੱਕੀ ਹੈ।

ਤੀਜੀ ਵਾਰ ਸ਼ਾਨ ਨਾਲ ਸੀਟ ਜਿੱਤਕੇ ਪਾਰਟੀ ਦੀ ਝੌਲੀ ਪਾਉਣਗੇ ਗੁਰਜੀਤ ਸਿੰਘ ਔਜਲਾ

ਮਜੀਠਾ ਰੋਡ ਤੁੰਗ ਬਾਲਾ ਦੇ ਵਿੱਚ ਮੀਟਿੰਗ ਦੇ ਦੌਰਾਨ ਵਾਰਡ ਨੰਬਰ 12 ਦੇ ਸਾਬਕਾ ਕੌਂਸਲਰ ਨਰਿੰਦਰ ਸਿੰਘ ਤੁੰਗ ਨੇ ਦੱਸਿਆ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦੇ ਹਾ ਜਿੰਨਾ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਗੁਰਜੀਤ ਸਿੰਘ ਔਜਲਾ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਿਉਂ ਕਿ ਗੁਰਜੀਤ ਸਿੰਘ ਔਜਲਾ ਜਿੱਥੇ ਇੱਕ ਚੰਗੇ ਤੇ ਇਮਾਨਦਾਰ ਨੇਤਾ ਹਨ ।

ਉੱਥੇ ਇੱਕ ਚੰਗੇ ਇਨਸਾਨ ਹਨ ਜਿੰਨਾ ਨੇ ਪਹਿਲਾ ਵੀ 2 ਵਾਰ ਐਮ.ਪੀ ਦੀਆਂ ਚੋਣਾਂ ਦੇ ਵਿੱਚ ਜਿੱਤ ਕੇ ਗੁਰੂ ਨਗਰੀ ਦੀ ਸੇਵਾ ਕੀਤੀ ਹੈ ਇਸੇ ਹੀ ਤਰਾਂ ਅੰਮ੍ਰਿਤਸਰ ਹਲਕੇ ਦੇ ਵੋਟਰ ਇਸ ਵਾਰ ਵੀ ਇੱਕ ਵੱਡੀ ਲੀਡ ਦੇ ਨਾਲ ਜਿਤਾਉਣਗੇ ਕਿਉਂਕਿ ਕਾਂਗਰਸ ਸਰਕਾਰ ਹਮੇਸ਼ਾ ਹੀ ਜਨਤਾ ਦੇ ਹਿੱਤਾਂ ਦੇ ਲਈ ਵਚਨਬੰਧ ਹੈ ਅਤੇ ਸੇਵਾ ਕਰਦੀ ਰਹੇਗੀ ।

ਨਰਿੰਦਰ ਸਿੰਘ ਤੁੰਗ ਨੇ ਕਿਹਾ ਕਿ ਅੰਮ੍ਰਿਤਸਰ ਹਲਕੇ ਦੇ ਜਿੰਨੇ ਵੀ ਕਾਂਗਰਸ ਦੇ ਨੇਤਾ ਜਾ ਵਰਕਰ ਹਨ ਉਹ ਗੁਰਜੀਤ ਸਿੰਘ ਔਜਲਾ ਦੇ ਨਾਲ ਇੱਕ ਚਟਾਣ ਦੀ ਤਰਾਂ ਖੜੇ ਹਨ ਅਤੇ ਉਹਨਾਂ ਨੂੰ ਭਾਰੀ ਬਹੁਮਤ ਦੇ ਨਾਲ ਜਿਤਾ ਕੇ 3 ਵਾਰ ਵੀ ਪਾਰਲੀਮੈਂਟ ਵਿੱਚ ਭੇਜਣਗੇ ਜਿਸ ਨਾਲ ਉਹ ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਹੋਰ ਵੀ ਕਰ ਸਕਣ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News