Total views : 5521220
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਲੱਕੀ,ਸ਼ੈਫੀ ਸੰਧੂ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚੱਲ ਰਹੇ ਚਾਰ ਰੋਜ਼ਾ ਜਸ਼ਨ^2024 ਦਾ ਤੀਜਾ ਦਿਨ ਕ੍ਰੀਏਟਿਵ ਅਤੇ ਵੈਸਟਰਨ ਗਰੁੱਪ ਡਾਂਸ ਦੇ ਨਾਂ ਰਿਹਾ। ਪ੍ਰਬੰਧਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 11 ਅਪ੍ਰੈਲ ਨੂੰ ਇੰਨ੍ਹਾਂ ਵੱਕਾਰੀ ਸਹਿ^ਵਿੱਦਿਅਕ ਬਹੁ ਮੁਕਾਬਲਿਆਂ ਦੇ ਇਨਾਮ ਵੰਡ ਸਮਾਰੋਹ ਦੌਰਾਨ ਉੱਘੇ ਗਾਇਕ ਅਤੇ ਬਾਲੀਵੱਡ ਅਦਾਕਾਰ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਯੂਨੀਵਰਸਿਟੀ ਦੇ ਵਿਿਦਆਰਥੀਆਂ ਦੇ ਸਨਮੱੁਖ ਹੋਣਗੇ। ਇਸ ਦਿਨ ਜਿਥੇ ਜੇਤੂ ਵਿਿਦਆਰਥੀਆਂ ਨੂੰ ਇਨਾਮ ਵੰਡਣ ਲਈ ਮੁੁੱਖ ਮਹਿਮਾਨ ਦੇ ਤੌਰ ਤੇ ਦਿਲ ਦੇ ਰੋਗਾਂ ਦੇ ਪ੍ਰਸਿੱਧ ਡਾਕਟਰ, ਡਾ: ਐਚਪੀ ਸਿੰਘ ਉਥੇ ਯੂਨੀਵਰਸਿਟੀ ਦੇ ਉਪਕੁਲਪਤੀ ਡਾH ਜਸਪਾਲ ਸਿੰਘ ਸੰਧੂ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਨਗੇ। 8 ਅਪ੍ਰੈਲ ਤੋਂ ਸ਼ੁਰੂ ਹੋਏ ਜਸ਼ਨ 2024 ਦੇ ਵਿਚ ਵਿਿਦਆਰਥੀਆਂ ਨੇ ਜਿਥੇ ਵੱਖ ਵੱਖ ਵੰਨਗੀਆਂ ਰਾਹੀਂ ਆਪਣੀ ਕਲਾ ਦੇ ਜੌਹਰ ਵਿਖਾਏ ੳੇੁਥੇ ਯੂਨੀਵਰਸਿਟੀ ਦੇ ਵੱਖ^ਵੱਖ ਆਡੀਟੋਰੀਅਮਾਂ ਵਿਚ ਹੋ ਰਹੇ ਵੱਖ ਵੱਖ ਪ੍ਰੋਗਰਾਮਾਂ ਦਾ ਵਿਿਦਆਰਥੀ ਵਰਗ ਵੱਲੋਂ ਭਰਪੂਰ ਆਨੰਦ ਲਿਆ ਜਾ ਰਿਹਾ ਹੈ।
ਅੱਜ ਤੀਜੇ ਦਿਨ ਦਸਮੇਸ਼ ਆਡੀਟੋਰੀਅਮ ਵਿਚ ਯੂਨੀਵਰਸਿਟੀਦੇ 22 ਵਿਭਾਗਾਂ ਦੀਆਂ ਟੀਮਾਂ ਨੇ ਕ੍ਰੀਏਟਿਵ ਗਰੁੱਪ ਡਾਂਸ ਵਿਚ ਇਕ ਤੋਂ ਵੱਧ ਕੇ ਅਜਿਹੀਆਂ ਪੇਸ਼ਕਾਰੀਆਂ ਦਿੱਤੀਆਂ ਜਿਨ੍ਹਾਂ ਨਾਲ ਦਸਮੇਸ਼ ਆਡੀਟੋਰੀਅਮ ਦਾ ਹਾਲ ਹਰ ਪੇਸ਼ਕਾਰੀ ਤੋਂ ਬਾਅਦ ਗੂੰਜਦਾ ਨਜ਼ਰੀ ਪਿਆ। ਵੱਖ^ਵੱਖ ਵਿਭਾਗਾਂ ਦੇ ਵਿਿਦਆਰਥੀਆਂ ਨੇ ਕ੍ਰੀਏਟਿਵ ਗਰੁੱਪ ਡਾਂਸ ਵਿਚ ਪੰਜਾਬ ਦੇ ਲੋਕਗੀਤਾਂ, ਪੁਰਾਤਨ ਸਭਿਆਚਾਰ ਤੇ ਪਹਿਰਾਵੇ ਅਤੇ ਕੰਮਾਂ ਕਾਰਾਂ ਦੇ ਦ੍ਰਿਸ਼ਾਂ ਤੋਂ ਇਲਾਵਾ ਵੱਖ-ਵੱਖ ਮਨ ਨੂੰ ਮੋਹ ਲੈਣ ਵਾਲੀਆਂ ਭਾਵਨਾਵਾਂ ਭਰਪੂਰ ਗੀਤਾਂ ਨੂੰ ਅਜਿਹੇ ਕਲਾਤਮਕ ਰੰਗ ਵਿਚ ਰੰਗਿਆ ਕਿ ਦਰਸ਼ਕਾਂ ਨੇ ਇਸ ਦਾ ਖੂਬ ਆਨੰਦ ਲਿਆ। ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਤੇ ਮਨੋਵਿਿਗਆਨ ਵਿਭਾਗ ਦੇ ਵਿਿਦਆਰਥੀ ਕਲਾਕਾਰਾਂਦੀ ਪੇੇਸ਼ਕਾਰੀ ਨੇ ਜੱਜਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ।
ਉਨ੍ਹਾਂ ਪੁਰਾਤਨ ਪਹਿਰਾਵੇ ਅਤੇ ਪੰਜਾਬ ਦੇ ਪਰੰਪਰਾਗਤ ਗੀਤਾਂ ਨੂੰ ਆਧੁਨਿਕ ਸੰਚਾਰ ਸਾਧਨਾਂ ਨਾਲ ਪੇਸ਼ ਕਰਕੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸੇ ਤਰ੍ਹਾਂ ਕੰਪਿਊਟਰ ਸਾਇੰਸ ਵਿਭਾਗ ਦੀਆਂ ਵਿਿਦਆਰਥਣ ਕਲਾਕਾਰਾਂ ਨੇ ਸਮਾਜ ਵਿਚ ਔਰਤ ਦੀ ਸਥਿਤੀ ਨੂੰ ਬਿਆਨ ਕਰਦੀ ਪੇਸ਼ਕਾਰੀ ਨਾਲ ਔਰਤ ਦੇ ਪ੍ਰਚੰਡ ਰੂਪ ਨੂੰ ਬਾਖੂਬੀ ਪੇੇਸ਼ ਕੀਤਾ। ਡੀਨ ਵਿਿਦਆਰਥੀ ਭਲਾਈ, ਡਾ: ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਇਸ ਮੌਕੇ ਕਿਹਾ ਕਿ ਅੱਜ ਦੀਆਂ ਪੇਸ਼ਕਾਰੀਆਂ ਵੇਖ ਕੇ ਪਤਾ ਲਗਦਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਵਿਚ ਕਲਾ ਦੀ ਸ਼ਰਸਾਰ ਰੂਪ ਵਿਚ ਝਲਕ ਵਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਜਿਥੇ ਹੋਰ ਵੀ ਖੇਤਰਾਂ ਵਿਚ ਮੱਲ੍ਹਾਂ ਮਾਰੀਆਂ ਹਨ ਉਥੇ ਇਥੋਂ ਦੇ ਵਿਿਦਆਰਥੀਆਂ ਨੇ ਕਲਾ ਦੇ ਖੇਤਰ ਵਿਚ ਵੀ ਮਾਅਰਕੇ ਮਾਰੇ ਹਨ। ਉਨ੍ਹਾਂ ਕਿਹਾ ਕਿ ਦਸਮੇਸ਼ ਆਡੀਟੋਰੀਅਮ ਦੇ ਇਸੇ ਮੰਚ ਤੋਂ ਬਹੁਤ ਸਾਰੇ ਵਿਿਦਆਰਥੀ ਵੱਡੇ ਕਲਾਕਾਰ ਬਣਕੇ ਨਿਕਲੇ ਹਨ।
ਉਨ੍ਹਾਂ ਵਿਿਦਆਰਥੀਆਂ ਨੂੰ ਇਹ ਵੀ ਕਿਹਾ ਕਿ ਉਹ ਖੁਭ ਕੇ ਜਿਵੇਂ ਆਪਣੀ ਕਲਾਤਮਿਕਤਾ ਨੂੰ ਸਟੇਜ ਉਪਰ ਲਿਆਉਂਦੇ ਹਨ ਉਸੇ ਤਰ੍ਹਾਂ ਹੀ ਉਹ ਪੜ੍ਹਾਈ ਨੂੰ ਵੀ ਸੁਹਜਾਤਮਕ ਬਣਾਉਣ ਅਤੇ ਯੂਨੀਵਰਸਿਟੀ ਦੇ ਨਾਲ ਨਾਲ ਪੰਜਾਬ ਦਾ ਨਾਂ ਰੌਸ਼ਨ ਕਰਨ। ਉਨ੍ਹਾਂ ਦੱਸਿਆ ਕਿ ਜਸ਼ਨ ਦੇ ਸਮਾਪਤੀ ਸਮਾਰੋਹ ਦੌਰਾਨ ਜਿਥੇ ਜੇਤੂ ਵਿਿਦਆਰਥੀਆਂ ਨੂੰ ਇਨਾਮ ਵੰਡੇ ਜਾਣਗੇ ਉਥੇ ਯੂਨੀਵਰਸਿਟੀ ਦੀਆਂ ਕਰੀਬ 16 ਗਿੱਧੇ ਦੀਆਂ ਟੀਮਾਂ ਯੂਨੀਵਰਸਿਟੀ ਦੇ ਇਸ ਮੰਚ ਨੂੰ ਗਿਧੇ ਦੀ ਧਮਾਲ ਨਾਲ ਨਿਹਾਲ ਕਰ ਦੇਣਗੀਆਂ। ਪੰਜਾਬ ਦੇ ਇਸ ਲੋਕ ਨਾਚ ਨੂੰ ਵੇਖਣ ਲਈ ਦਰਸ਼ਕਾਂ ਵਿਚ ਉਤਸ਼ਾਹ ਬਹੁਤ ਹੈ ਅਤੇ ਇਸ ਦੇ ਨਾਲ ਹੀ ਉਚੇਚੇ ਤੌਰ ਤੇ ਉਘੇ ਸੂਫੀ ਗਾਇਕ ਸਤਿੰਦਰ ਸਰਤਾਜ ਅਤੇ ਨਾਮਵਰ ਅਦਾਕਾਰ ਨੀਰੂ ਬਾਜਵਾ ਵੀ ਵਿਿਦਆਰਥੀਆਂ ਦੇ ਰੂਬਰੂ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵਿਿਦਆਰਥੀਆਂ ਵਿਚ ਵੋਟਾਂ ਵਿਚ ਭਾਗ ਲੈਣ ਲਈ ਉਤਸ਼ਾਹਤ ਕਰਨ ਦੇ ਮਕਸਦ ਨਾਲ ਸਵੀਪ ਗਿੱਧਾ ਵੀ ਪੇਸ਼ ਕੀਤਾ ਜਾਵੇਗਾ ਅਤੇ ਇਕ ਐਥਿਕ ਵੋਟਿਕ ਦੇ ਆਧਾਰ ਤੇ ਇਕ ਨੁੱਕੜ ਨਾਟਕ ਵੀ ਪੇਸ਼ ਹੋਵੇਗਾ। ਕੱਲ੍ਹ ਡਾਂਸਟੂ ਟਿਊਨ ਦੀਆਂ 16 ਟੀਮਾਂ ਵੀ ਦੇ ਪ੍ਰੋਗਰਾਮ ਦਾ ਖਿੱਚ ਦਾ ਕੇਂਦਰ ਹੋਣਗੀਆਂ। ਉਨ੍ਹਾਂ ਦੱਸਿਆ ਕਿ ਅੱਜ ਦਸਮੇਸ਼ ਆਡੀਟੋੋਰੀਅਮ ਵਿਚ ਸਵੇਰ ਤੋਂ ਸ਼ਾਮ ਤਕ ਵੈਸਟਰਨ ਗਰੁੱਪ ਡਾਂਸ, ਕ੍ਰੀਏਟਿਵ ਗਰੁੱਪ ਡਾਂਸ ਚ ਵੱਖ ਵੱਖ ਵਿਭਾਗਾਂ ਦੀਆਂ ਟੀਮਾਂ ਨੇ ਪੇਸ਼ਕਾਰੀਆਂ ਦੇ ਕੇ ਵਿਿਦਆਰਥੀਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸੇ ਤਰ੍ਹਾਂ ਕਾਨਫਰੰਸ ਹਾਲ ਵਿਚ ਪੋਇਟੀਕਿਲ ਸਿੰਪੋਜ਼ੀਅਮ ਅਤੇ ਐਗਜ਼ਟੈਂਪੋਰ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਵੀ ਵਿਿਦਆਰਥੀਆਂ ਵਿਚ ਵੋਟਾਂ ਪ੍ਰਤੀ ਜਾਗਰੂਕਤਾ ਵਧਾਉਣ ਲਈ ਵੱਖ ਵੱਖ ਗਤੀਵਿਧੀਆਂ ਵੀ ਕੀਤੀਆਂ ਗਈਆਂ।ਯੁਵਕ ਭਲਾਈ ਦੇ ਇੰਚਾਰਜ ਡਾH ਅਮਨਦੀਪ ਸਿੰਘ, ਜੱਜ ਰਾਜਬੀਰ ਕੌਰ, ਜੱਜ ਦਵਿੰਦਰ ਦਿਆਲਪੁਰੀ, ਡਾH ਸਰਬਇੰਦਰਪਾਲ ਸਿੰਘ, ਮੈਡਮ ਜੋਬਨਜੀਤ ਕੌਰ, ਮੈਡਮ ਰੁਪਿੰਦਰ ਕੌਰ ਇਸ ਮੌਕੇਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-