ਏ.ਐਸ.ਆਈ ਵਲੋ ਨੌਜਵਾਨ ਦੀ ਦਸਤਾਰ ਲਾਹੇ ਜਾਣ ਦੇ ਸਬੰਧੀ ਵਾਇਰਲ ਵੀਡੀਓ ਦਾ ਸੱਚ ਪੁਲਿਸ ਅਧਿਕਾਰੀ ਦੀ ਜਬਾਨੀ

4729602
Total views : 5597704

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਉਪਿੰਦਰਜੀਤ ਸਿੰਘ

ਪੁਲਿਸ ਦੇ ਇਕ ਥਾਂਣੇਦਾਰ ਵਲੋ ਮੋਟਰਸਾਈਕਲ ਸਵਾਰ ਨੌਜਵਾਨ ਦੀ ਦਸਤਾਰ ਉਤਾਰੇ ਜਾਣ ਸਬੰਧੀ ਸ਼ੋਸਲ ਮੀਡੀਏ ‘ਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਵੀਡੀਓ ਸਬੰਧੀ ਏ.ਡੀ.ਸੀ.ਪੀ ਟਰੈਫਿਕ ਸ: ਹਰਪਾਲ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ

ਜਿਸ ਵਿੱਚ ਉਨਾਂ ਵਲੋ ਦੱਸਿਆ ਗਿਆ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਏ.ਐਸ.ਆਈ ਕੰਵਲਜੀਤ ਸਿੰਘ ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਵਿੱਚ ਤਾਇਨਾਤ ਹੈ। ਜਿਸ ਦੇ ਦੱਸਣ ਅਨੁਸਾਰ ਕਾਰ ਵਿੱਚ ਸਵਾਰ ਹੋਕੇ ਜਦ ਅੰਮ੍ਰਿਤਸਰ ਸ਼ਹਿਰ ‘ਚ ਐਲਫਾਵਨ ਕੋਲ ਪੁੱਜਾ ਤਾਂ ਉਸਦਾ ਮੋਟਰਸਾਈਕਲ ਸਵਾਰ ਨਾਲ ਐਕਸੀਡੈਟ ਹੋਣ ਕਾਰਨ ਉਸ ਦੀ ਦਸਤਾਰ ਉੱਤਰੀ ਹੈ। ਸ: ਹਰਪਾਲ ਸਿੰਘ ਮੁਤਾੁਬਕ ਜਿਸ ਨੌਜਵਾਨ ਦੀ ਦਸਤਾਰ ਉਤਰੀ ਹੈ ਉਸ ਵਲੋ ਇਸ ਸਬੰਧੀ ਥਾਣਾਂ ਮਕਬੂਲਪੁਰਾ ਵਿਖੇ ਕੋਈ ਸ਼ਕਾਇਤ ਦਰਜ ਨਹੀ ਕਰਾਈ ਗਈ ਪਰ ਫਿਰ ਪੁਲਿਸ ਵਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜੇਕਰ ਥਾਂਣੇਦਾਰ ਨੇ ਝਗੜਾ ਕਰਕੇ ਨੌਜਵਾਨ ਦੀ ਦਸਤਾਰ ਲਾਹੀ ਗਈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਏਗੀਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News