ਖਾਲਸਾ ਕਾਲਜ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ‘ਮਾਂ ਬੋਲੀ ਪੰਜਾਬੀ ਸਾਹਿਤਕ ਮੇਲਾ’ ਲਗਾਇਆ ਗਿਆ

4729639
Total views : 5597772

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨਰਣਜੀਤ ਐਵੀਨਿਊ ਵਿਖੇ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਸਬੰਧ ਚ ਮਾਂ ਬੋਲੀ ਪੰਜਾਬੀ ਸਾਹਿਤਕ ਮੇਲਾ-2024’ ਲਗਾਇਆ ਗਿਆ। ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮਾਂ ਬੋਲੀ ਦੀ ਪ੍ਰਫੁਲਿੱਤਾ ਅਤੇ ਵਿਰਸੇ ਦੀ ਸਾਂਭ-ਸੰਭਾਲ ਲਈ ਨੌਜਵਾਨਾਂ ਨੂੰ ਮੋਹਰੀ ਹੋਣ ਲਈ ਉਤਸ਼ਾਹਿਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਰਵਾਏ ਇਸ ਪ੍ਰੋਗਰਾਮ ਦਾ ਪਹਿਲਾਂ ਸ: ਛੀਨਾ ਵੱਲੋਂ ਰੀਬਨ ਕੱਟ ਕੇ ਅਗਾਜ਼ ਕੀਤਾ ਗਿਆ।

ਇਸ ਮੌਕੇ ਵਿਦਿਆਰਥੀਆਂ ਲਈ ਜਿੱਥੇ ਸੁੰਦਰ ਲਿਖਾਈਕੈਲੀਗ੍ਰਾਫ਼ੀਪੱਥਰਲੱਕੜਮਿੱਟੀ ਤੇ ਥਰਮਾਕੋਲ ਚ ਮੂਰਤੀ ਕਲਾਸਲੋਗਨ ਲਿਖਣ ਕਲਾ ਦੇ ਮੁਕਾਬਲੇ ਕਰਵਾਏ ਗਏਉਥੇ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲਉਘੇ ਲੋਕਧਾਰਾ ਸ਼ਾਸਤਰੀ ਡਾ. ਜੁਗਿੰਦਰ ਸਿੰਘ ਕੈਰੋਂਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀਕਹਾਣੀਕਾਰ ਡਾ. ਅਰਵਿੰਦਰ ਕੌਰ ਧਾਲੀਵਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਵਿਭਾਗ ਤੋਂ ਸਹਾਇਕ ਪ੍ਰੋਫੈਸਰ ਡਾ. ਹਰਿੰਦਰ ਕੌਰ ਸੋਹਲ ਵੱਲੋਂ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਸਬੰਧੀ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਗਏ।

ਛੀਨਾ ਨੇ ਨੌਜਵਾਨਾਂ ਨੂੰ ਮਾਂ ਬੋਲੀ ਤੇ ਵਿਰਸੇ ਦੀ ਸਾਂਭ-ਸੰਭਾਲ ਲਈ ਕੀਤਾ ਉਤਸ਼ਾਹਿਤ

ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਅੱਜ ਦੇਸ਼-ਵਿਦੇਸ਼ ਚ ਪੰਜਾਬੀ ਪਕਵਾਨਾਂਪਹਿਰਾਵੇ ਅਤੇ ਰਹਿਣ-ਸਹਿਨ ਦੀ ਖੂਬ ਚਰਚਾ ਹੈਪਰ ਅੱਜ ਦੀ ਪੀੜ੍ਹੀ ਮਾਂ ਬੋਲੀ ਸਾਹਿਤਕ ਨੂੰ ਵਿਸਾਰ ਦੀ ਜਾ ਰਹੀ ਹੈਜੋ ਕਿ ਪੰਜਾਬੀਅਤ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਕੋਈ ਵੀ ਮਾੜੀ ਨਹੀਂ ਹੁੰਦੀਹਰੇਕ ਭਾਸ਼ਾ ਆਪਣਾ ਰੁਤਬਾ ਹੈ। ਇਸ ਲਈ ਹੋਰਨਾਂ ਭਾਸ਼ਾਵਾਂ ਦੇ ਨਾਲ ਆਪਣੀ ਮਾਂ ਬੋਲੀ ਨੂੰ ਸਤਿਕਾਰ ਦੇਣਾ ਸਾਡਾ ਸਭਨਾਂ ਦਾ ਫਰਜ਼ ਹੈ। ਕਿਉਂਕਿ ਪੰਜਾਬੀ ਇਕ ਅਜਿਹੀ ਭਾਸ਼ਾ ਹੈ ਜੋ ਮਿੱਠੜੇ ਅਤੇ ਸ਼ਾਨਦਾਰ ਲਹਿਜੇ ਕਾਰਨ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕਾਲਜ ਦੁਆਰਾ ਮਾਂ ਬੋਲੀਸੱਭਿਅਤਾ ਦੇ ਰੀਤੀ-ਰਿਵਾਜਾਂ ਅਤੇ ਪੁਰਾਤਨ ਪਹਿਰਾਵਿਆਂ ਦੀ ਖ਼ੁਸ਼ਬੂ ਨੂੰ ਬਿਖੇਰਦਿਆ ਉਨ੍ਹਾਂ ਸੁਨਿਹਰੀ ਪਲਾਂ ਨੂੰ ਅਜੋਕੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ ਗਿਆ ਹੈਜੋ ਕਿ ਬਹੁਤ ਸ਼ਲਾਘਾਯੋਗ ਯਤਨ ਹੈ।

ਇਸ ਮੌਕੇ ਸ. ਛੀਨਾ ਨੇ ਕਿਹਾ ਕਿ ਪੰਜਾਬੀ ਸਾਹਿਤਕ  ਤੇ ਬੋਲੀ ਨੂੰ ਵਿਸ਼ਵ ਪੱਧਰ ਤੇ ਹੋਰ ਉਭਾਰਣ ਲਈ ਹਰੇਕ ਪੰਜਾਬੀ ਦਾ ਫਰਜ ਬਣਦਾ ਹੈ ਕਿ ਉਹ ਇਸ ਦੀ ਰਾਖੀ ਤੇ ਪਹਿਰਾ ਦੇਵੇ। ਉਨ੍ਹਾਂ ਕਿਹਾ ਕਿ ਮਾਪੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਆਪਣੇ ਵਿਰਸੇ ਸਬੰਧੀ ਜਾਣਕਾਰੀ ਦੇਣ ਤਾਂ ਜੋ ਉਹ ਆਪਣੀ ਮਿੱਟੀ ਨਾਲ ਜੁੜ ਕੇ ਰਹਿ ਸਕੇ। ਇਸ ਮੌਕੇ ਸ: ਛੀਨਾ ਵੱਲੋਂ ਸੰਪਾਦਕ ਲਖਵਿੰਦਰ ਸਿੰਘ ਸਲੇਮਪੁਰੀਰਾਜਬੀਰ ਗਰੇਵਾਲਦਵਿੰਦਰ ਖੁਸ਼ ਧਾਲੀਵਾਲ ਦੀ ਸੋਨ ਸੁਨਿਹਰੀ ਕਲਮਾਂ-ਕਾਵਿ ਸੰਗ੍ਰਹਿ’ ਅਤੇ ਡਾ. ਰਵਿੰਦਰ ਭਾਟੀਆ ਦੀ ਕਰਿਸ਼ਮਾ-ਕਹਾਣੀ ਸੰਗ੍ਰਹਿ ਪੁਸਤਕ ਲੋਕ ਅਰਪਿਤ ਕੀਤੀ ਗਈ। ਇਸ ਤੋਂ ਇਲਾਵਾ ਮਾਝੇ ਦੀਆਂ ਸੱਥਾਂ ਦੇ ਪਤਵੰਤਿਆਂ ਦਾ ਸਨਮਾਨ ਸਮਾਰੋਹ ਅਤੇ ਕਵੀ ਸੰਮੇਲਨ ਵੀ ਕਰਵਾਇਆ ਗਿਆ।

ਇਸ ਮੌਕੇ ਪ੍ਰਿੰ: ਡਾ. ਮਨਦੀਪ ਕੌਰ ਨੇ ਪੰਜਾਬੀ ਸਭਾ ਸਮਿਤੀ ਦੇ ਮੁੱਖੀ ਡਾ. ਅਜੈਪਾਲ ਸਿੰਘ ਢਿੱਲੋ ਦੀ ਮੌਜੂਦਗੀ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮੇਲਾ ਮਾਂ ਬੋਲੀ ਪੰਜਾਬੀ ਸਾਹਿਤਕ ਨੂੰ ਸਮਰਪਿਤ ਸੀਜਿਸ ਆਏ ਹੋਏ ਕਹਾਣੀਕਾਰ ਤੇ ਹੋਰ ਸਖਸ਼ੀਅਤਾਂ ਵੱਲੋਂ ਪੰਜਾਬੀ ਸਬੰਧੀ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਗਏ ਅਤੇ ਇਸ ਵਿਸ਼ਵ ਪੱਧਰ ਤੇ ਸੰਪੂਰਨਤਾ ਨਾਲ ਕਾਇਮ ਕਰਨ ਲਈ ਨੌਜਵਾਨ ਪੀੜ੍ਹੀ ਨੂੰ ਅਗਾਂਹ ਆਉਣ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੌਕੇ ਲਗਾਏ ਗਏ ਵੱਖ ਵੱਖ ਪੁਸਤਕਾਂ ਦੇ ਸਟਾਲਲੋਕ ਨਾਚਲੋਕ ਗੀਤਪੰਘੂੜੇਖਾਣ-ਪੀਣ ਦੇ ਸਟਾਲ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਮਾਂ ਬੋਲੀ ਦਾ ਅਨਿੱਖੜਵਾਂ ਅੰਗ ਨੇ ਖੂਬ ਸਮ੍ਹਾ ਬੰਨਿਆ। ਇਸ ਮੌਕੇ ਹਾਸਰਸ ਕਲਾਕਾਰ ਸੁਰਿੰਦਰ ਫ਼ਰਿਸ਼ਤਾ (ਘੁੱਲ੍ਹੇ ਸ਼ਾਹ) ਅਤੇ ਰਾਜਬੀਰ ਕੌਰਪ੍ਰਸਿੱਧ ਗੀਤਕਾਰ ਚਰਨ ਲਿਖਾਰੀਗੁਪ੍ਰੀਤ ਗਿੱਲ ਅਤੇ ਪੰਜਾਬੀ ਟੀ. ਵੀ. ਕਲਾਕਾਰ ਕਿਰਨਬੀਰ ਕੌਰ ਨੇ ਮਾਂ ਬੋਲੀ ਸਬੰਧੀ ਆਪਣਾ ਅਹਿਮ ਯੋਗਦਾਨ ਪਾਇਆਉਥੇ ਵਿਦਿਆਰਥੀਆਂ ਨੇ ਵੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦਾ ਅਹਿਦ ਲਿਆ। ਇਸੇ ਮੌਕੇ ਅੰਡਰ ਸੈਕਟਰੀ ਡੀ. ਐਸ. ਰਟੌਲ ਆਦਿ ਸਮੇਤ ਸਮੂੰਹ ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜ਼ੂਦ ਸਨ।-ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News