Total views : 5521218
Total views : 5521218
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਗੁਰੂ ਨਗਰੀ ਅੰਮ੍ਰਿਤਸਰ ਦੇ ਥਾਣਾਂ ‘ਬੀ’ਡਵੀਜਨ ਦੇ ਇਲਾਕੇ ਵਿੱਚ ਹੋਈ ਬੈਕ ਡਕੈਤੀ ਦੀ ਘਟਨਾ ਦਾ ਮਾਮਲਾ ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾਅ ਕੇ ਤਿੰਨ ਦੋਸ਼ੀਆਂ ਜਿੰਨਾ ਦੀ ਪਹਿਚਾਣ ਸੂਰਜ ਪੁੱਤਰ ਨਰਿੰਦਰ ਸਿੰਘ ਉਰਫ ਬਿੱਟੂ ਵਾਸੀ ਭਾਈ ਮੰਝ ਰੋਡ, ਸੁਲਤਾਨਵਿੰਡ,ਅੰਮ੍ਰਿਤਸਰ। ਉਮਰ 22 ਸਾਲ, ਇੰਦਰਜੀਤ ਸਿੰਘ ਉਰਫ਼ ਸਾਜ਼ਨ ਪੁੱਤਰ ਤਜਿੰਦਰਪਾਲ ਸਿੰਘ ਵਾਸੀ ਗਲੀ ਨੰਬਰ 96, ਭਾਈ ਮੰਝ ਰੋਡ, ਸੁਲਤਾਨਵਿੰਡ,ਅੰਮ੍ਰਿਤਸਰ ਉਮਰ 19 ਸਾਲ, ਪ੍ਰਿੰਸ ਉਰਫ਼ ਸ਼ੇਰਾ ਪੁੱਤਰ ਸੁਰਜੀਤ ਸਿੰਘ ਵਾਸੀ ਮਕਾਨ ਨੰਬਰ 10, ਗਲੀ ਨੰਬਰ 04, ਗੋਬਿੰਦ ਨਗਰ, ਸੁਲਤਾਨਵਿੰਡ ਰੋਡ,ਅੰਮ੍ਰਿਤਸਰ ਉਮਰ 32 ਸਾਲ ਵਜੋ ਹੋਈ ਹੈ,ਨੂੰ ਕਾਬੂ ਕਰਕੇ ਉਨਾ ਪਾਸੋ ਲੁੱਟੀ ਰਕਮ ਤੇ ਵਾਰਦਾਤ ਲਈ ਵਰਤੇ ਹਥਿਆਰ ਬ੍ਰਾਮਦ ਸਬੰਧੀ ਜਾਣਕਾਰੀ ਦੇਦਿਆ
ਲੁੱਟੀ ਰਕਮ ਵਿੱਚੋ 7 ਲੱਖ 70 ਹਜਾਰ ਤੇ ਡਮੀ ਪਿਸਟਲ ਸਮੇਤ ਇਕ ਪਿਸ਼ਟਲ ਤੇ 5 ਜਿੰਦਾ ਰੌਦ ਕੀਤੇ ਬ੍ਰਾਮਦ -ਸੀ.ਪੀ ਭੁੱਲਰ
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ; ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਮੁਕੱਦਮਾਂ ਮਲਿਕ ਸਿੰਘ, ਰਿਲੇਸ਼ਨਸ਼ਿਪ ਮੈਨੇਜ਼ਰ, ਆਈ.ਸੀ.ਆਈ.ਸੀ.ਆਈ ਬੈਂਕ, ਵੱਲੋਂ ਦਰਜ਼ ਰਜਿਸਟਰ ਹੋਇਆ ਕਿ ਮਿਤੀ 06-04-2024 ਦੀ ਦੁਪਹਿਰ 03 ਲੜਕੇ, ਬੈਂਕ ਅੰਦਰ ਆਏ, ਜਿੰਨਾਂ ਵਿੱਚ ਇੱਕ ਕੋਲ ਰਿਵਾਲੳਰ ਨੂਮਾ ਚੀਜ਼ ਸੀ, ਨੂੰ ਦਿਖਾ ਕੇ ਡਰਾ-ਧਮਕਾ ਕੇ ਕੈਸ਼ੀਅਰ ਦੀ ਸੀਟ ਤੋਂ 12,78,122/-ਰੁਪਏ (ਕੈਸ਼) ਲਿਫਾਫੇ ਵਿੱਚ ਪਾ ਕੇ ਫਰਾਰ ਹੋ ਗਏ। ਜਿਸਤੇ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਬਾਕੀ ਰਹਿੰਦੀ ਰਕਮ ਵੀ ਬ੍ਰਾਮਦ ਕੀਤੀ ਜਾਵੇਗੀ। ਉਨਾਂ ਨੇ ਇਹ ਮਾਮਲਾ ਸੁਲਝਾਉਣ ਲਈ ਸੀ.ਆਈ.ਏ 1, 2,3 ਦੀਆਂ ਟੀਮਾਂ ਤੋ ਇਲਾਵਾ ਹੋਰ ਅਧਿਕਾਰੀਆਂ ਦੀ ਪਿੱਠ ਥਾਪੜਦਿਆ ਕਿਹਾ ਕਿ ਉਨਾਂ ਵਲੋ ਸਖਤ ਮਹਿਨਤ ਦਾ ਇਹ ਨਤੀਜਾ ਹੈ ਕਿ ਇਸ ਘਟਨਾ ਨੂੰ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾਅ ਲਿਆ ਗਿਆ ਹੈ। ਇਸ ਸਮੇ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ,ਸ੍ਰੀ ਨਵਜ਼ੋਤ ਸਿੰਘ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ, ਸ੍ਰੀ ਗੁਰਿੰਦਰਬੀਰ ਸਿੰਘ ਏ.ਸੀ.ਪੀ ਈਸਟ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਬੀਰ ਸਿੰਘ, ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ ਵੀ ਉਨਾਂ ਨਾਲ ਪੱਤਰਕਾਰ ਸੰਮੇਲਨ ‘ਚ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-