ਮੰਦਰ ਚਵਿੰਡਾ ਦੇਵੀ ‘ਚ ਚੇਤ ਦੇ ਨਵਰਾਤਿਆਂ ਦੇ ਮੇਲੇ ਦੀਆਂ ਤਿਆਰੀਆਂ ਜ਼ੋਰਾਂ”ਤੇ

4684339
Total views : 5521207

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ,/ਵਿੱਕੀ ਭੰਡਾਰੀ

-ਅੰਮ੍ਰਿਤਸਰ ਜ਼ਿਲ੍ਹੇ ਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਜਿੱਥੇ ਚੰਡ- ਮੁੰਡ ਰਾਕਸ਼ਾਂ ਦਾ ਅੰਤ ਕਰਨ ਵਾਲੀ ਮਾਤਾ ਚਵਿੰਡਾ ਦੇਵੀ ਜਿਨ੍ਹਾਂ ਦੇ ਕਸਬੇ ਵਿੱਚ ਸਥਿੱਤ ਮਾਤਾ ਮੰਦਰ ਚਵਿੰਡਾ ਦੇਵੀ ਦੇ ਦਰਸ਼ਨਾਂ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਹਨ ਜਿਸ ਕਰਕੇ ਮੰਦਰ ਵਿੱਚ ਚੇਤ ਦੇ ਨਵਰਾਤਰਿਆਂ ਦੇ ਮੇਲੇ ਦੀਆਂ ਤਿਆਰੀਆਂ ਰੰਗ ਰੋਗਨ,ਪੱਥਰ ਦੇ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਮੰਦਰ ਵਿੱਚ ਲੱਗੇ ਰਸੀਵਰ ਕਮ ਤਹਿਸੀਲਦਾਰ ਤਰਲੋਚਨ ਸਿੰਘ ਦੀ ਅਗਵਾਈ ‘ਚ ਚੱਲ ਰਹੇ ਹਨ ਜਿਸ ਦੀ ਸ਼ਲਾਘਾ ਹਰ ਪਾਸਿਓਂ ਹੋ ਰਹੀ ਹੈ।

ਮੰਦਰ ਦੇ ਅੰਦਰ ਦੀ ਸਜਾਵਟ ਦਾ ਕੰਮ ਵੱਡੀ ਪੱਧਰ ਤੇ ਚੱਲ ਰਿਹਾ: ਲਵਜੀਤ

ਇਸ ਸਬੰਧੀ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਮਾਤਾ ਮੰਦਰ ਚਵਿੰਡਾ ਦੇਵੀ ਦੇ ਸੁਪਰਵਾਈਜ਼ਰ ਲਵਜੀਤ ਸਿੰਘ ਲਵ ਨੇ ਦੱਸਿਆ ਕਿ ਨੋ ਰੋਜ਼ਾ ਚੱਲਣ ਵਾਲੇ ਇਸ ਮੇਲੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ ਅਤੇ ਲੰਗਰਾਂ ਦੇ ਪ੍ਰਬੰਧਾਂ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਇਸ ਮੌਕੇ ਸੁਪਰਵਾਈਜ਼ਰ ਲਵਜੀਤ ਸਿੰਘ ਲਵ, ਏ ਐਸ ਆਈ ਕੈਪਟਨ ਸਿੰਘ, ਏ ਐਸ ਆਈ ਲਖਵੰਤ ਸਿੰਘ, ਪੰਡਿਤ ਰਾਜੂ, ਪੰਡਿਤ ਸ਼ਾਮ, ਪੰਡਿਤ ਗੋਲੂ, ਪੰਡਿਤ ਭਰਤ ਆਦਿ ਸੰਗਤਾਂ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News