ਪੁਲਿਸ ਨੇ ਬੈਂਕ ਡਿਕੈਤੀ ਦੇ ਤਿੰਨਾਂ ਦੋਸ਼ੀਆ ਦੀ ਕੀਤੀ ਸ਼ਨਾਖਤ, ਜਲਦੀ ਹੋਣਗੇ ਸਲਾਖਾਂ ਪਿਛੇ -ਸੀ.ਪੀ ਭੁੱਲਰ

4947854
Total views : 5948156

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਅੱਜ ਥਾਣਾ ਬੀ ਡਵੀਜਨ ਦੇ ਏਰੀਆ ਤਰਨ ਤਾਰਨ ਰੋਡ ਵਿਖੇ ਇੱਕ ਆਈ.ਸੀ.ਆਈ.ਸੀ.ਆਈ ਬੈਂਕ ਵਿੱਚ ਹੋਈ ਵਾਰਦਾਤ ਦੇ ਸੰਬੰਧ ਵਿੱਚ ਦੇਦਿਆਂ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਾਰਦਾਤ ਦਾ ਪਤਾ ਲਗਦਿਆ ਹੀ ਉਨਾਂ ਸਮੇਤ ਸਾਰੇ ਉਚ ਅਧਿਕਾਰੀਆਂ ਨੇ ਮੌਕੇ ‘ਤੇ ਪਾਹੁੰਚ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ ਤੇ ਕੁਝ ਹੀ ਸਮੇ ਵਿੱਚ ਤਿੰਨਾ ਦੀ ਦੋਸ਼ੀਆ ਦੀ ਸ਼ਨਾਖਤ ਕਰ ਲਈ ਗਈ ਹੈ।

ਜਿੰਨਾ ਨੂੰ ਫੜਨ ਲਈ ਪੁਲਿਸ ਦੀਆਂ ਟੀਮਾਂ ਮੁਸ਼ਤੈਦੀ ਨਾਲ ਪਿਛੇ ਲੱਗੀਆਂ ਹੋਈਆਂ ਹਨ ਅਤੇ ਜਲਦੀ ਹੀ ਉਨਾਂ ਦੇ ਨਾਵਾਂ ਦਾ ਖੁਲਾਸਾ ਕਰਨਗੇ, ਇਸ ਸਮੇ ਉਨਾਂ ਨਾਲ ਡੀ.ਸੀ.ਪੀ ਸ: ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ.ਪੀ ਨਵਜੋਤ ਸਿੰਘ ਵੀ ਮੌਜੂਦ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News