ਤਰਨਤਾਰਨ ਜ਼ਿਲੇ ਦੇ ਪਿੰਡ  ਵਲਟੋਹਾ ਵਿੱਚ ਵਾਪਰੀ ਘਟਨਾ ਅਤੀ ਸ਼ਰਮਨਾਕ: ਪੰਜਾਬ ਇਸਤਰੀ ਸਭਾ

4684336
Total views : 5521192

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੰਜਾਬ ਇਸਤਰੀ ਸਭਾ ਦੀਆਂ ਆਗੂ ਸੂਬਾ ਪ੍ਰਧਾਨ ਰਜਿੰਦਰਪਾਲ ਕੌਰ, ਸਰਪ੍ਰਸਤ ਨਰਿੰਦਰਪਾਲ, ਜ਼ਿਲਾ ਖਜਾਨਚੀ ਕਿਰਨਬੀਰ ਵਲਟੋਹਾ,ਜਨਰਲ ਸਕੱਤਰ ਰੂਪਿੰਦਰ ਮਾੜੀ ਮੇਘਾ,ਪ੍ਰਧਾਨ ਸੀਮਾ ਸੋਹਲ ਨੇ ਤਰਨਤਾਰਨ ਜ਼ਿਲੇ ਦੇ ਪਿੰਡ ਵਲਟੋਹਾ ਵਿੱਚ ਔਰਤ ਨਾਲ ਹੋਈ ਬਦਸਲੂਕੀ ਦੀ ਸਖਤ ਸ਼ਬਦਾਂ ਵਿੱਚ  ਨਿੰਦਾ ਕੀਤੀ।


 ਪੰਜਾਬ ਇਸਤਰੀ ਸਭਾ ਨੇ ਆਪਣੇ ਸਾਧਨਾਂ ਰਾਹੀਂ ਘਟਨਾ ਦੀ ਜਾਂਚ ਕਰਵਾਈ ਤਾਂ ਕਿ ਅਸੀਂ ਸੱਚਾਈ ਤੇ ਪਹਿਰਾ ਦੇ ਸਕੀਏ।ਵਰਣਨਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ ਇਸ ਪਿੰਡ ਦੇ ਇਕ ਲੜਕੇ ਅਤੇ ਲੜਕੀ ਨੇ ਪ੍ਰੇਮ ਵਿਆਹ ਕਰ ਲਿਆ ਸੀ।ਲੜਕੀ ਦੇ ਘਰਵਾਲੇ ਇਸਨੂੰ ਆਪਣੀ ਹੱਤਕ ਮੰਨਦੇ ਸਨ,ਜਿਸ ਕਰਕੇ ਉਹਨਾਂ ਨੇ ਲੜਕੇ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ ਚਾਹਿਆ ਤਾਂ ਉਹਨਾਂ ਦੀ ਝੜਪ ਲੜਕੇ ਦੀ ਮਾਂ ਨਾਲ ਹੋ ਗਈ। ਲੜਕੀ ਦੇ ਪਰਿਵਾਰ ਨੇ ਲੜਕੇ ਦੀ ਮਾਂ ਦੇ ਕੱਪੜੇ ਪਾੜ ਦਿੱਤੇ, ਉਸਨੇ ਚੁੰਨੀ ਨਾਲ ਆਪਣੀ ਇੱਜ਼ਤ ਢੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਖੋਹ ਲਈ। ਇਸਨੂੰ ਆਪਣੀ ਸੂਰਮਗਤੀ ਸਮਝਦਿਆਂ ਲੜਕੀ ਦੇ ਪਰਿਵਾਰ ਨੇ ਇਸਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਚਾਰ ਤਰੀਕ ਨੂੰ ਇਹ ਖਬਰ ਅਖਬਾਰਾਂ ਦੀ ਸੁਰਖੀ ਬਣੀ ਤਾਂ ਕੇਸ ਦਰਜ ਹੋਇਆ। ਤਾਜਾ ਖਬਰਾਂ ਮੁਤਾਬਕ  ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ। ਪੰਜਾਬ ਇਸਤਰੀ ਸਭਾ ਦੋਸ਼ੀਆਂ ਵਾਸਤੇ ਸਖਤ ਸਜ਼ਾ ਦੀ ਮੰਗ ਕਰਦੀ ਹੈ ਤਾਂ ਕਿ ਇਸ ਵਰਤਾਰੇ ਨੂੰ ਰੋਕਿਆ ਜਾ ਸਕੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News