ਕੇਂਦਰ ਨੇ ਜੇਕਰ ਆਪਣੇ ਚੋਣ ਮਨੋਰਥ ਪੱਤਰ ‘ਚ ਜਵਾਨਾ ਦੀਆਂ ਮੰਗਾਂ ਸ਼ਾਮਿਲ ਨਾ ਕੀਤੀਆਂ ਤਾਂ ਚੋਣਾਂ ‘ਚ ਕਰਾਂਗੇ ਵਿਰੋਧ : ਖਤਰਾਏ ਕਲਾਂ

4684333
Total views : 5521183

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਮੀਤ ਸਿੰਘ ਲੱਕੀ 

ਬੀਐਸਐਫ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਖਤਰਾਏ ਕਲਾਂ, ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜ਼ਸਵੰਤ ਸਿੰਘ ਫਤਿਹਗੜ੍ਹ ਚੂੜੀਆਂ ਅਤੇ ਸੂਬਾ ਜਨਰਲ ਸਕੱਤਰ ਇਕਬਾਲ ਸਿੰਘ ਦੀ ਸਾਂਝੀ ਅਗਵਾਈ ‘ਚ ਅੱਜ ਇੱਥੇ ਕਰਵਾਏ ਗਏ ਜਿਲ੍ਹਾ ਪੱਧਰੀ ਇਜਲਾਸ ਦੀ ਪ੍ਰਧਾਨਗੀ ਇੰਸਪੈਕਟਰ ਕੁਲਦੀਪ ਸਿੰਘ, ਟੀ ਪੀ ਸਿੰਘ ਵਿਛੋਆ, ਕੁਲਦੀਪ ਸਿੰਘ ਭੁੱਲਰ, ਪ੍ਰੀਤਮ ਸਿੰਘ, ਸ਼ਾਮ ਸਿੰਘ, ਕਸ਼ਮੀਰ ਸਿੰਘ ਖਤਰਾਏ ਕਲਾਂ, ਗੁਲਜਾਰ ਸਿੰਘ ਤੋਂ ਇਲਾਵਾ ਵੀਰ ਨਾਰੀਆਂ ਰੀਟਾ ਰਾਣੀ, ਸਵਿੰਦਰ ਕੌਰ, ਭੋਲੀ, ਗੁਰਵਿੰਦਰ ਕੌਰ ਤੇ ਸਰਬਜੀਤ ਕੌਰ ‘ਤੇ ਅਧਾਰਿਤ ਪ੍ਰਧਾਨਗੀ ਮੰਡਲ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ।

ਸੇਵਾ ਮੁਕਤ ਬੀਐਸਐਫ ਜਵਾਨਾ ਵੱਲੋਂ ਕਰਵਾਇਆ ਗਿਆ ਜਿਲ੍ਹਾ ਪੱਧਰੀ ਇਜਲਾਸ

ਇਜਲਾਸ ਦੇ ਆਗਾਜ਼ ‘ਤੇ ਇਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਵੱਲੋਂ ਫੌਜ਼ ਦੀ ਤਰਜ਼ ‘ਤੇ ਕੰਟੀਨ ਤੋਂ ਟੈਕਸ ਦੀ ਛੋਟ ਦਿੱਤੇ ਜਾਣ ਅਤੇ ਸਿਹਤ ਸੇਵਾਵਾਂ ਲਈ ਮੈਡੀਕਲ ਕਾਰਡ ਬਨਾਉਣ ਦੀ ਜਾਰੀ ਕੀਤੀ ਗਈ ਸਹੂਲਤ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ। ਜਦੋਂ ਕਿ ਜਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਖਤਰਾਏ ਕਲਾਂ ਸਮੇਤ ਹੋਰਨਾਂ ਆਗੂਆਂ ਵੱਲੋਂ ਆਪਣੇ ਸੰਬੋਧਨ ‘ਚ ਇਕ ਰੈਂਕ ਇਕ ਪੈਨਸ਼ਨ, ਮੈਡੀਕਲ ਭੱਤੇ ‘ਚ ਵਾਧਾ ਕਰਕੇ 3000 ਰੁਪਏ ਪ੍ਰਤੀ ਮਹੀਨਾ ਕਰਨ, 18 ਮਹੀਨੇ ਦਾ ਬਕਾਇਆ ਡੀਏ ਜਾਰੀ ਕਰਨ, ਕੌਮਾਂਤਰੀ ਸਰਹੱਦ ਜਾਂ ਅੰਦਰੂਨੀ ਗੜਬੜ ਵਾਲੇ ਖੇਤਰਾਂ ‘ਚ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਬੀਐਸਐਫ ਜਵਾਨਾਂ ਨੂੰ ਫੌਜ਼ ਦੀ ਤਰਜ ‘ਤੇ ਸ਼ਹੀਦ ਦਾ ਦਰਜਾ ਦਿੱਤੇ ਜਾਣ, ਸੇਵਾ ਮੁਕਤ ਜਵਾਨਾਂ ਦੇ ਮਰਨ ਉਪਰੰਤ ਅੰਤਿਮ ਰਸਮਾਂ ਲਈ ਅਤਿ ਦੀ ਮਹਿੰਗਾਈ ‘ਚ ਦਿੱਤੀ ਜਾਂਦੀ ਰਾਸ਼ੀ ਨੂੰ ਵਧਾ ਕੇ 20 ਹਜਾਰ ਰੁਪਏ ਕਰਨ ਅਤੇ ਬੀਐਸਐਫ ਜਵਾਨਾਂ ਨੂੰ ਵੀ ਆਰਮੀ ਦੀ ਤਰਜ ‘ਤੇ ਹੋਰ ਸਹੂਲਤਾਂ ਦੇਣ, ਓਆਰਪੀ ਦੀ ਵੀ ਸੰਹੂਲਤ ਦੇਣ ਆਦਿ ਭੱਖਦੀਆਂ ਮੰਗਾਂ ਨੂੰ ਵੀ ਪੂਰੇ ਕੀਤੇ ਜਾਣ ਲਈ ਕੇਂਦਰੀ ਸਰਕਾਰ ‘ਤੇ ਜ਼ੋਰ ਦਿੱਤਾ ਗਿਆ। ਆਗੂਆਂ ਨੇ ਸੁਝਾਅ ਪੇਸ਼ ਕੀਤੇ ਕਿ ਲੋਕ ਸਭਾ ਚੋਣਾ ਦੇ ਮੱਦੇਨਜਰ ਲਾਗੂ ਹੋਏ ਚੋਣ ਜਾਬਤੇ ਨੂੰ ਧਿਆਨ ‘ਚ ਰੱਖਦਿਆਂ ਉਕਤ ਮੰਗਾਂ ਨੂੰ ਚੋਣਾਂ ਪਿੱਛੋਂ ਲਾਗੂ ਕਰਨ ਲਈ ਕੇਂਦਰੀ ਸਰਕਾਰ ਆਪਣੇ ਚੋਣ ਮਨੋਰਥ ਪੱਤਰ ‘ਚ ਸ਼ਾਮਿਲ ਕਰੇ। ਆਗੂਆਂ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕੇਂਦਰੀ ਸਰਕਾਰ (ਭਾਜਪਾ) ਵੱਲੋਂ ਉਕਤ ਮੰਗਾਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਿਲ ਨਾ ਕੀਤਾ ਗਿਆ ਤਾਂ ਸੇਵਾ ਮੁਕਤ ਬੀਐਸਐਫ ਜਵਾਨ ਤੇ ਅਧਿਕਾਰੀ ਪ੍ਰਸਤਾਵਿਤ ਲੋਕ ਸਭਾ ਚੋਣਾਂ ‘ਚ ਕੇਂਦਰ ਸਰਕਾਰ ਵਿਰੁੱਧ ਫਤਵਾ ਦੇਣ ਲਈ ਮਜਬੂਰ ਹੋਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

 

Share this News