Total views : 5511226
Total views : 5511226
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਓ.ਪੀ ਸਿੰਘ
ਥਾਣਾਂ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਨਗਰ ਸੁਧਾਰ ਟਰੱਸਟ ਦੇ ਕਾਰਜਕਾਰੀ ਇੰਜਨੀਅਰ ਦੀ ਸ਼ਕਾਇਤ ‘ਤੇ ਸੁਇਨਰ ਉੱਪਲ ਨਾਮੀ ਠੇਕੇਦਾਰ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਟਰੱਸਟ ਅਧਿਕਾਰੀ ਨੇ ਦੋਸ਼ ਲਗਾਇਆ ਕਿ ਉਕਤ ਠੇਕੇਦਾਰ ਨੇ ਜਾਅਲੀ ਦਸਤਾਂਵੇਜ ਦਾਖਲ ਕਰਕੇ ਟੈਡਰ ਹਾਸਿਲ ਕੀਤਾ ਹੈ।
ਜਿਸ ਦੀ ਪੜਤਾਲ ਤੱਤਕਾਲੀ ਡਿਪਟੀ ਕਮਿਸ਼ਨਰ ਜੋ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਨ ਵਲੋ ਕਰਨ ‘ਤੇ ਇਹ ਗੱਲ ਸਾਹਮਣੇ ਆਈ ਸੀ ਕਿ ਟੈਡਰ ਹਾਸਿਲ ਕਰਨ ਲਈ ਜੋ ਦਸਤਾਵੇਜ ਜਮ੍ਹਾ ਕਰਵਾਏ ਗਏ ਹਨ ਉਹ ਸਹੀ ਨਹੀ।
ਜਿਕਰਯੋਗ ਹੈ ਕਿ ਇਹ ਮਾਮਲਾ ਕਾਫੀ ਚਰਚਾ ਹੋਣ ਕਰਕੇ ਆਖਰ ਟਰੱਸਟ ਅਧਿਕਾਰੀਆ ਨੂੰ ਇਹ ਕੇਸ ਦਰਜ ਕਰਵਾਉਣਾ ਪਿਆ।ਜਦੋ ਕਿ ਪਿੰਡ ਡਲੀਰੀ ਜੋ ਕਿ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਦਾ ਜੱਦੀ ਪਿੰਡ ਉਥੇ ਅਲਾਟ ਕੀਤੇ ਗਏ ਕੰਮਾਂ ਕਾਰਨ ਵੀ ਇਹ ਠੇਕੇਦਾਰ ਚਰਚਾ ਵਿੱਚ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-