Total views : 5511207
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਲੋਕ ਸਭਾ ਚੋਣਾਂ 2024 ਸਬੰਧੀ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਭਾਜਪਾ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਕੌਮੀ ਸਕੱਤਰ ਸ: ਸੰਤੋਖ ਸਿੰਘ ਗੁਮਟਾਲਾ ਨੇ ਕੇਂਦਰੀ ਕੌਮੀ ਪ੍ਰਧਾਨ ਸ੍ਰੀ ਜਗਤ ਪ੍ਰਕਾਸ਼ ਨੱਡਾ ਨੂੰ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੂੰ ਉਮੀਦਵਾਰ ਵਜੋਂ ਟਿਕਟ ਦੇਣ ਸਬੰਧੀ ਸਮਰਥਨ ਕੀਤਾ ਹੈ।ਉਨ੍ਹਾਂ ਬਾਹਰੀ ਅਤੇ ਸਥਾਨਕ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਗੁੱਸੇ ਨੂੰ ਜਾਹਿਰ ਕਰਦਿਆਂ ਕਿਹਾ ਕਿ ਸਾਲ 2014 ‘ਚ ਪੂਰੇ ਦੇਸ਼ ‘ਚ ਹਵਾ ਦਾ ਰੁਖ ਭਾਜਪਾ ਸਰਕਾਰ ਵੱਲ ਸੀ, ਉਕਤ ਸੀਟ ਤੋਂ ਪਾਰਟੀ ਹਾਈਕਮਾਂਡ ਵੱਲੋਂ ਉਸ ਵੇਲੇ ਸ੍ਰੀ ਅਰੁਣ ਜੇਤਲੀ ਨੂੰ ਉਕਤ ਸੀਟ ਲਈ ਟਿਕਟ ਦੇ ਕੇ ਭੇਜਿਆ ਗਿਆ ਪਰ ਉਹ ਹਾਰ ਗਏ, ਫਿਰ ਸਾਲ 2019 ‘ਚ ਸ: ਹਰਦੀਪ ਸਿੰਘ ਪੁਰੀ ਨੂੰ ਚੋਣ ਮੈਦਾਨ *ਚ ਉਤਾਰਿਆ ਗਿਆ, ਉਹ ਵੀ ਹਾਰ ਗਏ, ਜਿਸ ਦਾ ਮੁੱਖ ਕਾਰਨ ਬਾਹਰੀ ਅਤੇ ਸਥਾਨਕ ਮੁੱਦੇ ਹਨ।
ਸ: ਗੁਮਟਾਲਾ ਨੇ ਕਿਹਾ ਕਿ ਉਹ ਪਿਛਲੇ 35 ਸਾਲਾਂ ਤੋਂ ਵਫਾਦਾਰ ਸਿਪਾਹੀ ਵਾਂਗੂੰ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਕਈ ਵੱਖ—ਵੱਖ ਅਹੁਦਿਆਂ *ਤੇ ਸੇਵਾਵਾਂ ਨਿਭਾਅ ਚੁੱਕੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਸਮਿਆਂ ਦੌਰਾਨ ਪਾਰਟੀ *ਚ ਬਹੁਤ ਉਤਰਾਅ—ਚੜ੍ਹਾਅ ਵੇਖਣ ਨੂੰ ਮਿਲੇ।ਉਨ੍ਹਾਂ ਕਿਹਾ ਕਿ ਇਕ ਸਮਾਂ ਅਜਿਹਾ ਵੀ ਸੀ, ਜਦ ਦਿਹਾਤੀ ਅਤੇ ਸ਼ਹਿਰੀ ਹਲਕਿਆਂ *ਚ ਪਾਰਟੀ ਦਾ ਗ੍ਰਾਫ ਬਹੁਤ ਘੱਟ ਸੀ ਅਤੇ ਚੋਣ ਪ੍ਰਚਾਰ ਸਮੇਂ ਲੋਕ ਪਾਰਟੀ ਵਰਕਰਾਂ ਨੂੰ ਹਾਸੇ ਦਾ ਪਾਤਰ ਸਮਝਦੇ ਸਨ।ਪਰ ਸ੍ਰੀ ਨੱਡਾ ਦੀ ਯੋਗ ਅਗਵਾਈ ਅਤੇ ਪਾਰਟੀ ਵਰਕਰਾਂ ਦੀ ਮਿਹਨਤ ਸਦਕਾ ਦੁਨੀਆ ਭਰ ਦੇ ਲੋਕਾਂ ‘ਚ ਪਾਰਟੀ ਦੀ ਸਾਖ਼ ਮਜ਼ਬੂਤ ਹੋਈ ਹੈ।
ਸ: ਗੁਮਟਾਲਾ ਨੇ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਨਾਲ ਸਬੰਧਿਤ ਡਾ: ਬਲਦੇਵ ਪ੍ਰਕਾਸ਼, ਦਇਆ ਸਿੰਘ ਸੋਢੀ ਅਤੇ ਨਵਜੋਤ ਸਿੰਘ ਸਿੱਧੂ ਤਿੰਨ ਵਾਰ ਵਰਕਰਾਂ ਦੀ ਮਿਹਨਤ ਸਦਕਾ ਜੇਤੂ ਰਹੇ ਹਨ।
ਸ: ਗੁਮਟਾਲਾ ਨੇ ਕਿਸੇ ਖਾਸ ਵਿਅਕਤੀ ਨਾਲ ਜੁੜੇ ਹੋਏ ਸਬੰਧੀ ਵਿਚਾਰਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਜ਼ਿੰਮੇਵਾਰ ਅਤੇ ਪਾਰਟੀ ਦੇ ਵਫ਼ਾਦਾਰ ਵਰਕਰ ਹਨ ਅਤੇ 2024 ‘ਚ ਬਾਹਰੀ ਅਤੇ ਸਥਾਨਕ ਮੁੱਦੇ ਨੂੰ ਧਿਆਨ ‘ਚ ਲਿਆਉਂਦੇ ਹੋਏ ਅਪੀਲ ਕਰਦੇ ਹਨ ਕਿ ਪਾਰਟੀ ਹਾਈਕਮਾਂਡ ਇਸ ‘ਤੇ ਇਕ ਵਾਰ ਵਿਚਾਰ ਕਰਦੇ ਹੋਏ 2014 ਅਤੇ 2019 *ਚ ਜਿਹੜੀਆਂ ਗਲਤੀਆਂ ਕੀਤੀਆਂ ਸਨ, ਉਨ੍ਹਾਂ ਗਲਤੀਆਂ ਨੂੰ 2024 ‘ਚ ਨਾ ਦੁਹਰਾਉਂਦੇ ਹੋਏ ਕਿਸੇ ਸਥਾਨਕ ਆਗੂ ਜਾਂ ਵਰਕਰ ਨੂੰ ਚੋਣ ਮੈਦਾਨ ‘ਚ ਉਤਾਰੇ ਜਿਹੜਾ ਪਿਛਲੇ ਕਈ ਸਾਲਾਂ ਤੋਂ ਪਾਰਟੀ ਲਈ ਕਾਰਜਸ਼ੀਲ ਰਿਹਾ ਹੋਵੇ, ਵਰਕਰਾਂ ਦਰਮਿਆਨ ਰਹਿੰਦਾ ਹੋਵੇ, ਅੰਮ੍ਰਿਤਸਰ ਜਿਹੜੀ ਕਿ ਪੰਜਾਬ ਦੀ ਧਾਰਮਿਕ ਅਤੇ ਸੱਭਿਆਚਾਰਕ ਰਾਜਧਾਨੀ ਹੈ, ਤੋਂ ਲੋਕ ਸਭਾ *ਚ ਭਾਜਪਾ ਦੀ ਨੁਮਾਇੰਦਗੀ ਕਰੇ, ਨੂੰ ਹੀ ਉਕਤ ਉਮੀਦਵਾਰੀ ਲਈ ਟਿਕਟ ਨਾਲ ਨਿਵਾਜਿਆ ਜਾਵੇ।
ਉਨ੍ਹਾਂ ਇਸ ਸਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ, ਕੌਮੀ ਜਨਰਲ ਸਕੱਤਰ ਸ੍ਰੀ ਬੀ.ਐਲ. ਸੰਤੋਸ਼, ਸੰਜੋਏਕ ਭਾਜਪਾ (ਪੰਜਾਬ) ਅਤੇ ਸਾਬਕਾ ਮੁੱਖ ਮੰਤਰੀ ਗੁਜਰਾਤ ਸ੍ਰੀ ਵਿਜੇ ਪਾਣੀ, ਕੌਮੀ ਜਨਰਲ ਸਕੱਤਰ ਸ੍ਰੀ ਤਰੁਣ ਚੁੱਘ , ਕੋ—ਕਨਵੀਨਰ ਸ੍ਰੀ ਨਰਿੰਦਰ ਸਿੰਘ ਰੈਨਾ, ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ, ਸੰਗਠਨ ਜਨਰਲ ਸਕੱਤਰ ਸ੍ਰੀ ਮੰਥਾਰੀ ਸ਼੍ਰੀਨਿਵਾਸੂਲ ਨੂੰ ਅਪੀਲ ਕਰਦਿਆਂ ਕਿਹਾ ਕਿ ਅੰਮ੍ਰਿਤਸਰ ‘ਚ ਲੋਕ ਇਕਜੁਟਤਾ ਨਾਲ ਰਹਿੰਦੇ ਹਨ ਅਤੇ 9 ਵਿਧਾਨ ਸਭਾ ਹਲਕਿਆਂ *ਚੋਂ 5 ਸਿੱਖ ਬਹੁਤਾਂਤ ਹੈ। ਸ਼ਹਿਰੀ ਹਲਕਿਆਂ ‘ਚ ਸਿੱਖ ਭਾਈਚਾਰੇ ਦੀ ਗਿਣਤੀ 30 ਫੀਸਦੀ ਹੈ, ਜਦੋਂ ਕਿ ਦਿਹਾਤੀ ਖੇਤਰਾਂ *ਚ ਸਿੱਖ ਭਾਈਚਾਰੇ ਦੀ ਗਿਣਤੀ 90 ਫੀਸਦੀ ਹੈ। ਇਸ ਲਈ ਇਸ ਭੂਗੋਲਿਕ ਸਥਿਤੀ ਨੂੰ ਧਿਆਨ *ਚ ਰੱਖਦੇ ਹੋਏ ਸਥਾਨਕ ਉਮੀਦਵਾਰ ਨੂੰ ਪਾਰਟੀ ਵੱਲੋਂ ਖੜ੍ਹਾ ਕੀਤਾ ਜਾਵੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-