ਪੰਜਾਬ ਪੁਲਿਸ ਦੇ ਦੋ ਸਿਪਾਹੀ ਸਖਤ ਪ੍ਰੀਖਿਆ ਪਾਸ ਕਰਕੇ ਫੌਜ ’ਚ ਬਣੇ ਅਫਸਰ-ਦੋਵੇ ਸਾਲ 2022 ਵਿੱਚ ਹੋਏ ਸਨ ਭਰਤੀ

4677794
Total views : 5511196

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਪੁਲਿਸ ਦੇ ਦੋ ਨੌਜਵਾਨਾਂ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਦੋਨੋਂ ਹੁਣ ਫੌਜ ’ਚ ਅਫ਼ਸਰ ਵਜੋਂ ਸ਼ਾਮਲ ਹੋਣਗੇ। ਇਨ੍ਹਾਂ ’ਚ ਅਨਮੋਲ ਸ਼ਰਮਾ (24) ਅਤੇ ਲਵਪ੍ਰੀਤ ਸਿੰਘ (24) ਸ਼ਾਮਲ ਹਨ। ਅਨਮੋਲ ਸ਼ਰਮਾ ਨੇ ਕੰਬਾਈਡ ਡਿਫੈਂਸ ਸਰਵਿਸਿਜ਼  ਦੀ ਪ੍ਰੀਖਿਆ ’ਚ 99ਵਾਂ ਰੈਂਕ ਹਾਸਲ ਕੀਤਾ ਹੈ, ਜਦੋਂ ਕਿ ਲਵਪ੍ਰੀਤ ਨੇ ਸਰਵਿਸ ਸਿਲੈਕਸ਼ਨ ਕਮਿਸ਼ਨ (SSB) ਦੀ ਇੰਟਰਵਿਊ ਨੂੰ ਕਲੀਅਰ ਕੀਤਾ ਹੈ। ਦੋਨੋਂ ਨੌਜਵਾਨਾਂ ਨੂੰ DGP ਪੰਜਾਬ ਗੌਰਵ ਯਾਦਵ ਨੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਪੁਲਿਸ ਲਈ ਖੁਸ਼ੀ ਦਾ ਮੌਕਾ ਹੈ।

ਡੀ.ਜੀ.ਪੀ ਗੌਰਵ ਯਾਦਵ ਨੇ ਦੋਹਾਂ ਨੂੰ ਵਧਾਈ ਦੇਦਿਆਂ ਕਿਹਾ ਪੰਜਾਬ ਤੇ ਪੁਲਿਸ ਲਈ ਮਾਣ ਵਾਲੀ ਗੱਲ 

ਲਵਪ੍ਰੀਤ ਸਿੰਘ ਮੂਲ ਰੂਪ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੰਡਿਆਲਾ ਗੁਰੂ ਨੇੜੇ ਨੰਗਲ ਦਿਆਲ ਸਿੰਘ ਵਾਲਾ ਦਾ ਵਸਨੀਕ ਹੈ। ਉਸ ਦੇ ਪਿਤਾ ਜੋਗਿੰਦਰ ਸਿੰਘ ਫੌਜ ਵਿਚ ਹਨ। ਲਵਪ੍ਰੀਤ ਸਿੰਘ ਰੋਡ ਸੇਫਟੀ ਫੋਰਸ ਵਿੱਚ ਭਰਤੀ ਹੋਏ ਸਨ। ਲਵਪ੍ਰੀਤ ਨੇ ਨਿਸ਼ਾਨ-ਏ-ਸਿੱਖੀ ਪ੍ਰੈਪਰੇਟਰੀ ਇੰਸਟੀਚਿਊਟ, ਖਡੂਰ ਸਾਹਿਬ ਤੋਂ 12ਵੀਂ ਕੀਤੀ ਅਤੇ ਆਪਣੀ ਗ੍ਰੈਜੂਏਸ਼ਨ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ BSC ਮੈਥੇਮੈਟਿਕਸ ਆਨਰਜ਼) ਕੀਤੀ। ਜਦ ਕਿ ਉਸ ਦੀ ਭੈਣ ਰਜਨੀਸ਼ ਕੌਰ PHD ਕਰ ਰਹੀ ਹੈ ਉਸ ਦਾ ਭਰਾ ਪੁਲਿਸ ਕਾਂਸਟੇਬਲ ਹੈ।

ਅਨਮੋਲ ਕਪੂਰਥਲਾ ਦੇ ਲਕਸ਼ਮੀ ਨਗਰ ਦਾ ਰਹਿਣ ਵਾਲਾ ਹੈ। ਅਨਮੋਲ ਨੇ ਆਪਣੀ ਸਕੂਲੀ ਸਿੱਖਿਆ ਸੈਨਿਕ ਸਕੂਲ, ਕਪੂਰਥਲਾ ਤੋਂ ਅਤੇ ਗ੍ਰੈਜੂਏਸ਼ਨ (BSC ਮੈਡੀਕਲ) ਡੀਏਵੀ ਕਾਲਜ, ਜਲੰਧਰ ਤੋਂ ਕੀਤੀ। ਅਨਮੋਲ ਦੇ ਪਿਤਾ ਸਹਾਇਕ ਸਬ ਇੰਸਪੈਕਟਰ ਰਿਪੁਦਮਨ ਸ਼ਰਮਾ ਹਨ। ਜੋ ਇੱਕ ਅੰਤਰਰਾਸ਼ਟਰੀ ਹਾਕੀ ਅੰਪਾਇਰ ਹੈ। ਉਸ ਦਾ ਸੁਪਨਾ ਅਫ਼ਸਰ ਬਣਨ ਦਾ ਸੀ। ਅਨਮੋਲ ਨੇ ਆਫੀਸਰਜ਼ ਟਰੇਨਿੰਗ ਅਕੈਡਮੀ (OTA), ਚੇਨਈ ਵਿੱਚ ਚੋਣ ਤੋਂ ਬਾਅਦ ਪੰਜਾਬ ਪੁਲਿਸ ਦੀ ਨੌਕਰੀ ਛੱਡ ਦਿੱਤੀ ਸੀ।ਦੋਨੋਂ ਸਿਪਾਹੀ ਸਾਲ 2022 ਵਿੱਚ ਪੰਜਾਬ ਪੁਲਿਸ ’ਚ ਕਾਂਸਟੇਬਲ ਵਜੋਂ ਭਰਤੀ ਹੋਏ ਸਨ। ਇਸ ਤੋਂ ਬਾਅਦ ਉਹ ਟਰੇਨਿੰਗ ਲਈ ਕਪੂਰਥਲਾ ਚਲਾ ਗਿਆ।

ਜਿੱਥੇ ਦੋਨਾਂ ਨੇ ਆਪਣੀ ਪ੍ਰੀਖਿਆ ਦੀ ਤਿਆਰੀ ਕੀਤੀ। ਸਿਖਲਾਈ ਕੇਂਦਰ ’ਚ ਰਾਤ 9.30 ਵਜੇ ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਅਜਿਹੇ ’ਚ ਉਹ ਸੈਂਟਰ ਦੇ ਨੇੜੇ ਸਥਿਤ ਮੰਦਰ ’ਚ ਜਾ ਕੇ ਟੇਬਲ ਲੈਂਪ ਲਗਾ ਕੇ ਪੜ੍ਹਾਈ ਕਰਦਾ ਸੀ। ਇਸ ਤੋਂ ਇਲਾਵਾ ਉਹ ਨੋਟਿਸ ਬਣਾਉਣ ਦਾ ਕੰਮ ਕਰਦਾ ਸੀ।

ਜਦੋਂ ਵੀ ਉਸ ਨੂੰ ਸਿਖਲਾਈ ਦੇ ਵਿਚਕਾਰ ਮੌਕਾ ਮਿਲਦਾ, ਉਹ ਪੜ੍ਹਦਾ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News