ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ਼ੌ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਬਾਬਾ ਬੁੱਢਾ ਜੀ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ,ਜਿਸ ਦੀ ਸ਼ੁਰੂਆਤ ਸਕੂਲ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਨਾਲ ਕੀਤੀ ਗਈ। ਉਪਰੰਤ ਧਾਰਮਿਕ ਅਧਿਆਪਕ ਰਜਿੰਦਰ ਕੌਰ ਤੇ ਵਿਦਿਆਰਥਣਾਂ ਵੱਲੋਂ ਕਵੀਸ਼ਰੀ ਵਾਰਾਂ ਗਾਇਨ ਕਰਕੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ‘ਤੇ ਚਾਨਣਾ ਪਾਇਆ ਗਿਆ।
ਸਮਾਗਮ ‘ਚ ਮੁੱਖ ਮਹਿਮਾਨ ਵਜੋ ਪੁੱਜੇ ਐੱਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਤੇ ਐੱਸਜੀਪੀਸੀ ਮੈਂਬਰ ਭਾਈ ਮਗਵਿੰਦਰ ਸਿੰਘ ਖਾਪੜਖੇੜੀ ਨੇ ਕਿਹਾ ਕਿ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਇਸ ਸਕੂਲ ਤੋਂ ਅਨੇਕਾਂ ਹੀ ਵਿਦਿਆਰਥੀ ਪੜ੍ਹ ਕੇ ਦੇਸ਼-ਵਿਦੇਸ਼ਾਂ ‘ਚ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ। ਉਥੇ ਮੌਜੂਦਾ ਸਮੇਂ ਵਿਚ ਸੰਸਥਾ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹਰੇਕ ਗਤੀਵਿਧੀਆਂ ਵਿਚ ਵੀ ਮੱਲਾਂ ਮਾਰ ਰਹੇ ਹਨ। ਉਨ੍ਹਾਂ ਆਖਿਆ ਕਿ ਸਿੱਖ ਕੌਮ ਦੀ ਮਾਣਮੱਤੀ ਸੰਸਥਾ ਐੱਸਜੀਪੀਸੀ ਧਾਰਮਿਕ, ਖੇਡਾਂ ਤੇ ਵਿੱਦਿਅਕ ਖੇਤਰ ਦੇ ਨਾਲ ਨਾਲ ਆਈਏਐੱਸ, ਆਈਪੀਐੱਸ ਆਦਿ ਇਮਤਿਹਾਨਾਂ ਲਈ ਫਰੀ ਕੋਚਿੰਗ ਵੀ ਮਹੁੱਈਆ ਕਰਵਾ ਰਹੀ ਹੈ ਤਾਂ ਜੋ ਸਾਡੇ ਨੌਜਵਾਨ ‘ਅਫਸਰ’ ਬਣ ਕੇ ਆਪਣੇ ਪੰਜਾਬ ਤੇ ਦੇਸ਼ ਦੀ ਸੇਵਾ ਕਰ ਸਕਣ।
ਪ੍ਰਿੰਸ਼ੀਪਲ ਤਰਨਜੀਤ ਸਿੰਘ ਵੱਲੋਂ ਸਕੂਲ਼ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ
ਵਿਸ਼ੇਸ਼ ਮਹਿਮਾਨ ਵਣ ਰੇਂਜ ਅਫਸਰ ਵਰਜਿੰਦਰ ਸਿੰਘ ਸੋਹਣ ਭੁੱਚਰ ਨੇ ਸਮਾਗਮ ਵਿਚ ਮੌਜੂਦ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਾਤਾਵਰਨ ਦੀ ਸਾਂਭ- ਸੰਭਾਲ ਰੱਖਣ ਦੀ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਜਨਮਦਿਨ ‘ਤੇ ਘੱਟਂ-ਘੱਟ ਇਕ ਬੂਟਾ ਲਗਾ ਕੇ ਗੰਦਲੇ ਹੋ ਰਹੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਦਾ ਪ੍ਰਣ ਕਰਨਾ ਚਾਹੀਦਾ ਹੈ, ਕਿਉਂਕਿ ਜੇਕਰ ਸਾਡਾ ਵਾਤਾਵਰਨ, ਪਾਣੀ, ਹਵਾ ਆਦਿ ਕੁਦਰਤੀ ਸਰੋਤ ਸਾਫ ਸੁਥਰੇ ਹੋਣਗੇ ਤਾਂ ਹੀ ਅਸੀਂ ਤੰਦਰੁਸਤ ਜੀਵਨ ਦਾ ਨਿੱਘ ਮਾਣ ਸਕਦੇ ਹਾਂ। ਇਸ ਮੌਕੇ ਬਾਬਾ ਬੁੱਢਾ ਪਬਲਿਕ ਸਕੂਲ਼ ਵੱਲੋਂ ਮਾਰਚ ਮਹੀਨੇ ਵਿਚ ਲਏ ਗਏ ਫਾਈਨਲ ਟਰਮ ਦੇ ਸਲਾਨਾ ਇਮਤਿਹਾਨਾਂ ਵਿੱਚੋਂ ਪਹਿਲੇ ਤਿੰਨਾਂ ਸਥਾਨ ਹਾਸਲ ਕਰਨ ਵਾਲੇ ਅਤੇ ਧਾਰਮਿਕ, ਖੇਡਾਂ, ਐੱਨਸੀਸੀ ਆਦਿ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਣ ਕਰਕੇ ਸਕੂਲ਼ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਈ ਮਨਜੀਤ ਸਿੰਘ, ਭਾਈ ਮਗਵਿੰਦਰ ਸਿੰਘ ਖਾਪੜਖੇੜੀ, ਵਰਜਿੰਦਰ ਸਿੰਘ ਭੁੱਚਰ, ਪ੍ਰਿੰਸ਼ੀਪਲ ਤਰਨਜੀਤ ਸਿੰਘ ਆਦਿ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਿੰਸ਼ੀਪਲ ਤਰਨਜੀਤ ਸਿੰਘ ਵੱਲੋਂ ਸਕੂਲ਼ ਦੀਆਂ ਪ੍ਰਰਾਪਤੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ, ਉਥੇ ਸਲਾਨਾ ਨਤੀਜਿਆਂ ‘ਚੋਂ ਅਵੱਲ ਰਹੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ। ਭਾਈ ਮਨਜੀਤ ਸਿੰਘ, ਭਾਈ ਮਗਵਿੰਦਰ ਸਿੰਘ ਖਾਪੜਖੇੜੀ, ਗੁਰਦੁਆਰਾ ਬੀੜ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੋਹੜਾ, ਮੀਤ ਮੈਨੇਜਰ ਅਜੈ ਸਿੰਘ, ਚੇਅਰਮੈਨ ਗੁਰਬੀਰ ਸਿੰਘ ਝਬਾਲ, ਪ੍ਰਚਾਰਕ ਰਾਜਬੀਰ ਸਿੰਘ, ਮਨਜੀਤ ਸਿੰਘ ਝਬਾਲ, ਜੰਗਲਾਤ ਵਿਭਾਗ ਦੇ ਫੀਲਡ ਅਫਸਰ ਰਘੂ ਸ਼ਰਮਾ, ਫੀਲਡ ਅਫਸਰ ਪ੍ਰਵੀਨ ਕੁਮਾਰਆਦਿ ਹਾਜਰ ਸਨ। ਵਣ ਰੇਂਜ ਅਫਸਰ ਵਰਜਿੰਦਰ ਸਿੰਘ ਭੁੱਚਰ ਵੱਲੋਂ ਅੱਵਲ ਆਏ ਵਿਦਿਆਰਥੀਆਂ ਨੂੰ ਸ਼ਟੇਸ਼ਨਰੀ ਦਾ ਸਮਾਨ ਤੇ ਅਧਿਆਪਕਾਂ ਨੂੰ ਡਾਇਰੀਆਂ ਦੇਣ ਦੇ ਨਾਲ ਨਾਲ ਮਾਪਿਆਂ ਨੂੰ ਵਾਤਾਵਰਨ ਸਬੰਧੀ ਜਾਗਰੂਕ ਕਰਨ ਲਈ ਕਿਤਾਬਾਂ ਵੀ ਵੰਡੀਆਂ ਗਈਆਂ।ਆਦਿ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-