ਵਿਧਾਨ ਸਭਾ ਹਲਕੇ ਦੱਖਣੀ ਦੇ ਰਿਟਰਨਿੰਗ ਅਫ਼ਸਰ ਕਮ ਕਾਰਪੋਰੇਸ਼ਨ ਵਧੀਕ ਕਮਿਸ਼ਨਰ ਨੇ ਸੈਕਟਰ ਅਫਸਰਾਂ ਨੂੰ ਈ.ਵੀ.ਐਮ ਮਸ਼ੀਨ ਬਾਰੇ ਦਿੱਤੀ ਸਿਖਲਾਈ

4677786
Total views : 5511181

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਅੰਮ੍ਰਿਤਸਰ ਲੋਕ ਸਭਾ ਚੋਣਾਂ-2024 ਦੇ ਦੱਖਣੀ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਕਮ ਨਗਰ ਨਿਗਮ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਖਣੀ ਵਿਧਾਨ ਸਭਾ ਹਲਕੇ ਦੇ ਸਮੂਹ ਸੈਕਟਰ ਅਫਸਰਾਂ ਨੂੰ ਈ.ਵੀ.ਐਮ ਮਸ਼ੀਨਾਂ ਸਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ।

ਸੁਰਿੰਦਰ ਸਿੰਘ ਨੇ ਈ.ਵੀ.ਐਮ ਮਸ਼ੀਨ ਨੂੰ ਚਲਾਉਣ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਇਸ ਵਿੱਚ ਕਿਹੜੀਆਂ ਮੁਸ਼ਕਿਲਾਂ ਆ ਸਕਦੀਆਂ ਹਨ, ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਦੱਖਣੀ ਵਿਧਾਨ ਸਭਾ ਹਲਕੇ ਦੇ ਸੈਕਟਰ ਅਫਸਰਾਂ ਵਿੱਚ ਨਗਰ ਨਿਗਮ ਦੇ ਐਕਸਈਐਨ, ਏਟੀਪੀ, ਐਸਡੀਓ, ਬਿਲਡਿੰਗ ਇੰਸਪੈਕਟਰ, ਜੇਈ ਅਤੇ ਹੋਰ ਅਧਿਕਾਰੀ ਸ਼ਾਮਲ ਹਨ। ਮਾਸਟਰ ਟਰੇਨਰ ਐਗਜ਼ੀਕਿਊਟਿਵ ਐਸ.ਪੀ ਸਿੰਘ ਨੇ ਈ.ਵੀ.ਐਮ ਮਸ਼ੀਨ ਬਾਰੇ ਕਾਫੀ ਦੇਰ ਤੱਕ ਸਾਰਿਆਂ ਨੂੰ ਦੱਸਿਆ।

ਟੈਸਟ 27 ਮਾਰਚ ਨੂੰ ਹੋਵੇਗਾ

ਰਿਟਰਨਿੰਗ ਅਫ਼ਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਸੈਕਟਰ ਅਫ਼ਸਰਾਂ ਦਾ ਟੈਸਟ 27 ਮਾਰਚ ਦਿਨ ਬੁੱਧਵਾਰ ਨੂੰ ਲਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਟੈਸਟ ਦੇ ਪੂਰੀ ਤਰ੍ਹਾਂ ਸਫ਼ਲ ਹੋਣ ਤੋਂ ਬਾਅਦ ਸਾਰੇ ਸੈਕਟਰ ਅਫ਼ਸਰ ਦੱਖਣੀ ਵਿਧਾਨ ਸਭਾ ਹਲਕੇ ਦੇ ਪ੍ਰੀਜ਼ਾਈਡਿੰਗ ਰਿਟਰਨਿੰਗ ਅਫ਼ਸਰ ਅਤੇ ਅਸਿਸਟੈਂਟ ਪ੍ਰੋਜੈਕਟਿੰਗ ਰਿਟਰਨਿੰਗ ਅਫ਼ਸਰ ਨੂੰ ਅਗਲੇਰੀ ਸਿਖਲਾਈ ਦੇਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News