Total views : 5511166
Total views : 5511166
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਨਵੀਂ ਦਿੱਲੀ/ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਨਵੀਂ ਆਬਕਾਰੀ ਨੀਤੀ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਨਵੀਂ ਆਬਕਾਰੀ ਨੀਤੀ ਦੀ ਆੜ ‘ਚ ਦਿੱਲੀ ਸਰਕਾਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਜਿਸ ਨੂੰ ਸ਼ਰਾਬ ਘੋਟਾਲਾ ਵੀ ਕਿਹਾ ਜਾਂਦਾ ਸੀ।
ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਦਿੱਲੀ ਸਰਕਾਰ ‘ਚ ਅਹੁਦਿਆਂ ‘ਤੇ ਬੈਠੇ ਦੋ ਚੋਟੀ ਦੇ ਨੇਤਾ ਇਸ ਮਾਮਲੇ ‘ਚ ਕਾਨੂੰਨੀ ਮੁਸ਼ਕਿਲ ‘ਚ ਫਸ ਗਏ ਹਨ।ਦਿੱਲੀ ਦੇ ਮੰਤਰੀ ਆਤਿਸ਼ੀ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਹੀ ਮੁੱਖ ਮੰਤਰੀ ਬਣੇ ਰਹਿਣਗੇ। ਜੇ ਸਰਕਾਰ ਨੂੰ ਜੇਲ੍ਹ ਤੋਂ ਵੀ ਚਲਾਉਣਾ ਪਵੇ ਤਾਂ ਅਸੀਂ ਚਲਾਵਾਂਗੇ। ਆਤਿਸ਼ੀ ਨੇ ਗ੍ਰਿਫਤਾਰੀ ਖਿਲਾਫ ਸੁਪਰੀਮ ਕੋਰਟ ‘ਚ ਕੇਸ ਦਾਇਰ ਕਰਨ ਦੀ ਗੱਲ ਕਹੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-