Total views : 5511165
Total views : 5511165
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਰਣਜੀਤ ਸਿੰਘ ਰਾਣਾਨੇਸ਼ਟਾ
ਲੋਕ ਸਭਾ ਚੋਣਾਂ ਦੇ ਮੱਦੇਨਜਰ ਪੰਜਾਬ ਦੇ ਸਿਆਸੀ ਮੰਚ ਤੇ ਭਾਜਪਾ-ਅਕਾਲੀ ਗਠਜੋੜ ਦੇ ਮੁੜ ਐਲਾਨੇ ਜਾਣ ਦੀ ਸੰਭਾਵਨਾ ਤੇ ਚਿੰਤਾ ਪ੍ਰਗਟ ਕਰਦੇ ਹੋਏ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਕਿਹਾ ਕਿ ਇਸ ਨਾਲ ਸਿੱਖਾਂ ਦੀ ਅੱਡਰੀ ਹੱਸਤੀ ਅਤੇ ਨਿਆਰੇਪਨ ਨੂੰ ਹੋਰ ਢਾਅ ਲੱਗਣ ਦਾ ਅੰਦੇਸ਼ਾ ਹੈ। ਭਾਜਪਾ ਦੀ ਮਾਂ ਜਥੇਬੰਦੀ ਆਰ.ਐਸ.ਐਸ ਨੇ ਸਿੱਖਾਂ ਤੇ ਹਮੇਸ਼ਾ ਸਿਧਾਂਤਿਕ ਹਮਲੇ ਕੀਤੇ ਹਨ ਜਿਨ੍ਹਾ ਵਿੱਚ ਗੁਰੂ ਨਾਨਕ ਸਾਹਿਬ ਨੂੰ ਵਿਸ਼ਨੂੰ ਦਾ ਅਵਤਾਰ, ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦਾ ਭਗਤ, ਸਿੱਖਾਂ ਨੂੰ ਸਨਾਤਨੀ, ਗੁਰਦੁਆਰਿਆਂ ਨੂੰ ਨਸੂਰ ਕਹਿਣਾ ਆਦਿ ਸ਼ਾਮਲ ਹਨ। ਜੁਲਾਈ 2004’ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਗਏ ਹੁਕਮ ਦਾ ਹਵਾਲਾ ਦੇਦੇਂ ਹੋਏ ਹਵਾਰਾ ਕਮੇਟੀ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਹਮਸਫ਼ਰ ਰਾਸ਼ਟਰੀ ਸਿੱਖ ਸੰਗਤ ਦੀ ਸ਼ਾਤਰ ਚਾਲਾਂ ਨਾਲ ਸਿੱਖ ਪੰਥ ਨੂੰ ਅੰਦਰੋ ਖੋਰਾ ਲੱਗ ਰਿਹਾ ਹੈ ਇਸਲਈ ਇਸਨੂੰ ਕਿਸੇ ਕਿਸਮ ਦਾ ਸਹਿਯੋਗ ਨਾਂ ਦਿਤਾ ਜਾਵੇ।
ਹੁਣ ਜਦ ਭਾਜਪਾ ਹਰ ਇਕ ਭਾਰਤੀ ਨੂੰ ਹਿੰਦੂ ਮੰਨ ਕੇ ਹਿੰਦੂ ਰਾਸ਼ਟਰ ਦੀ ਸਥਾਪਨਾ ਵੱਲ ਮਜਬੂਤੀ ਨਾਲ ਵੱਧ ਰਹੀ ਹੈ ਤੇ ਘੱਟ ਗਿਣਤੀ ਕੌਮਾਂ ਦੀ ਹੌਂਦ ਖਤਰੇ ਵਿਚ ਹੈ ਤਾਂ ਅਕਾਲੀ ਦਲ ਨੂੰ ਫਿਰਕੂ ਧਿਰ ਨਾਲ ਗਠਜੋੜ ਦੇ ਯਤਨ ਛੱਡ ਕੇ ਸਿੱਖ ਰਿਵਾਇਤਾਂ ਅਨੁਸਾਰ ਘੱਟ ਗਿਣਤੀਆਂ ਕੌਮਾਂ ਦੀ ਅਗਵਾਈ ਕਰਨੀ ਚਾਹੀਦੀ ਹੈ।
ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ ਤੇ ਬਲਦੇਵ ਸਿੰਘ ਨਵਾਂਪਿੰਡ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਪਟਨਾ ਸਾਹਿਬ, ਸ੍ਰੀ ਹਜ਼ੂਰ ਸਾਹਿਬ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਭਾਜਪਾ ਦੇ ਕੰਟਰੋਲ ਵਿੱਚ ਹਨ ਅਤੇ ਪੰਜਾਬ ਦੇ ਡੇਰਿਆਂ, ਸ੍ਰੰਪਰਦਾਵਾਂ, ਟਕਸਾਲ ਆਦਿ ਤੇ ਭਾਜਪਾ ਦੀ ਪਕੜ ਦੇ ਚਰਚੇ ਹਨ ਤਾਂ ਇਹੋ ਜਹੇ ਹਾਲਾਂਤਾ ਵਿੱਚ ਅਕਾਲੀ ਦਲ ਨੂੰ ਗਠਜੋੜ ਦੀ ਸਿਆਸਤ ਛੱਡ ਕੇ ਪੰਥਕ ਏਜੰਡੇ ਤੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸਿੱਖ ਸੰਸਥਾਵਾਂ ਦੇ ਡਿਗਦੇ ਹੋਏ ਮਿਆਰ ਤੇ ਵਕਾਰ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।
ਹਵਾਰਾ ਕਮੇਟੀ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਚੇਤੇ ਕਰਵਾਇਆ ਕਿ ਭਾਜਪਾ ਦੇ ਰਾਜ ਵਿਚ ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਡਾਂਗ ਮਾਰ ਅਤੇ ਗੁਰਦੁਆਰਾ ਮੰਗੂ ਮੱਠ ਪੰਥ ਕੋਲੋ ਖੋਹ ਲਏ ਗਏ ਹਨ।ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ, ਡਿਬੜੂਗੜ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਪੰਜਾਬ’ਚ ਤਬਦੀਲ ਕਰਨ ਲਈ ਅੰਮ੍ਰਿਤਸਰ ਮੋਰਚਾ ਤੇ ਕਿਸਾਨਾਂ ਦਾ ਮੋਰਚਾ ਜਾਰੀ ਹੈ। ਹਰਿਆਣਾ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਤੇ ਅਣਮਨੁੱਖੀ ਤਸ਼ਦਦ ਕਰਕੇ ਕਿਸਾਨ ਸ਼ਹੀਦ ਕੀਤੇ ਹਨ । ਇਹੋ ਜਿਹੇ ਹਾਲਾਤਾਂ ਵਿੱਚ ਗਠਜੋੜ ਦਾ ਕੋਈ ਮਤਲਬ ਨਹੀ ਰਹਿ ਜਾਂਦਾ।ਖਬਰ ਨੂੰ ਵੱਧ ਤੋ ਵੱਧ ਸ਼ੇਅਰ ਕਰੋ-