Total views : 5511120
Total views : 5511120
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਅੰਮ੍ਰਿਤਸਰ ਕਮਿਸ਼ਨਰੇਟ ਅੰਮ੍ਰਿਤਸਰ ਦੇ ਥਾਣਾਂ ਏਅਰਪੋਰਟ ਦੀ ਪੁਲਿਸ ਨੇ ਪਿਸਟਲ ਦੀ ਨੌਕ ਤੇ ਲੋਕਾਂ ਦੀ ਲੁੱਟ ਖੋਹ ਕਰਨ ਵਾਲੇ ਇਕ ਗੈਗ ਦਾ ਪਰਦਾਫਾਸ਼ ਕਰਕੇ ਉਸ ਦੇ ਤਿੰਨ ਮੈਬਰਾਂ ਨੂੰ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ 2 ਸ: ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਥਾਣਾ ਏਅਰਪੋਰਟ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਬੱਲ ਸਿੰਕਦਰ ਤੋਂ ਕੱਚਾ ਰਸਤਾ ਮੜੀਆਂ ਵੱਲ ਨੂੰ ਜਾ ਰਿਹਾ ਸੀ ਕਿ ਜਦ ਪੁਲਿਸ ਪਾਰਟੀ ਮੜ੍ਹੀਆ ਦੇ ਨਜ਼ਦੀਕ ਖੇਤਰ ਵਿੱਖੇ, ਸਾਹਮਣੇ ਤੋਂ ਤਿੰਨ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ।
ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਖੇਤਾਂ ਵੱਲ ਨੂੰ ਦੌੜ੍ਹ ਪਏ, ਪੁਲਿਸ ਪਾਰਟੀ ਵੱਲੋਂ ਪਿੱਛੇ ਕਰਕੇ ਬੜੀ ਮੁਸ਼ਤੈਦੀ ਨਾਲ ਇੱਕ ਨੌਜਵਾਨ ਕਰਨ ਮਸੀਹ ਪੁੱਤਰ ਯੋਨਸ ਮਸੀਹ ਵਾਸੀ ਪਿੰਡ ਪਿੰਡੀ ਥਾਣਾ ਘਣੀਆ-ਕੇ-ਬਾਗਰ, ਤਹਿਸੀਲ ਬਟਾਲਾ ਜਿਲਾ ਗੁਰਦਾਸਪੁਰ ਨੂੰ ਕਾਬੂ ਕਰਕੇ ਇਸ ਪਾਸੋਂ ਇੱਕ ਖਿਡੌਣਾਂ ਪਿਸਟਲ ਅਤੇ ਇੱਕ ਲੋਹੇ ਦੀ ਕਿਰਚ ਬ੍ਰਾਮਦ ਕੀਤੀ ਗਈ। ਇਸ ਪਾਸੋਂ ਸੁਰੂਆਤੀ ਪੁੱਛਗਿੱਛ ਦੌਰਾਨ ਇਸਦੀ ਨਿਸ਼ਾਨਦੇਹੀ ਤੇ ਇੱਕ ਪਿਸਟਲ .32 ਬੋਰ ਹੋਰ ਬ੍ਰਾਮਦ ਕੀਤਾ ਗਿਆ।
ਇਸਦੇ ਮੌਕਾ ਤੋਂ ਭੱਜ ਨਿਕਲੇ 2 ਹੋਰ ਸਾਥੀਆਂ ਸਾਗਰ ਸ਼ਰਮਾਂ ਉਰਫ਼ ਚੋਪੜਾ ਪੁੱਤਰ ਨਰਿੰਦਰ ਕੁਮਾਰ ਵਾਸੀ ਪਿੰਡ ਧਿਆਨਪੁਰ, ਜਿਲ੍ਹਾ ਗੁਰਦਾਸਪੁਰ ਅਤੇ ਮਦਨ ਮਸੀਹ ਉਰਫ ਮੱਟੂ ਪੁੱਤਰ ਨਿਆਮਤ ਮਸੀਹ ਵਾਸੀ ਪਿੰਡ ਡਾਲੇ ਚੱਕ, ਜਿਲ੍ਹਾ ਗੁਰਦਾਸਪੁਰ ਨੂੰ 18 ਮਾਰਚ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ ਇੱਕ ਪਿਸਟਲ .32 ਬੋਰ ਬ੍ਰਾਮਦ ਕੀਤਾ ਗਿਆ।
ਉਹਨਾਂ ਦੱਸਿਆ ਕਿ ਫੜੇ ਗਏ ਤਿੰਨੇ ਮੁਲਜ਼ਮਾਂ ਨੇ ਇੱਕ ਗੈਗ ਬਣਾਇਆ ਹੈ ਤੇ ਇਹ ਰਾਤ ਸਮੇਂ ਰਾਹਗੀਰਾਂ ਪਾਸੋਂ ਲੁੱਟ-ਖੋਹ ਕਰਦੇ ਸਨ। ਉਸ, ਦਿਨ ਵੀ ਇਹ ਕਿਸੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ ਸਨ, ਜੋ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਤੈਦੀ ਨਾਲ ਕਾਬੂ ਕੀਤਾ ਗਿਆ ।ਇਸ ਸਮੇ ਸ੍ਰੀ ਜਸਵੀਰ ਸਿੰਘ, ਪੀ.ਪੀ.ਐਸ, ਏ.ਸੀ.ਪੀ, ਏਅਰਪੋਰਟ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇਸਪੈਕਟਰ ਕੁਲਜੀਤ ਕੌਰ, ਮੁੱਖ ਅਫ਼ਸਰ ਥਾਣਾ ਏਅਰਪੋਰਟ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-