Total views : 5511111
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸਥਾਨਕ ਕਸਬੇ ‘ਚ ਚੱਲ ਰਹੇ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ‘ਚ ” ਪੇਰੈਂਟਸ ਓਰੀਟੇਸ਼ਨ ” ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਤੇ ਮੋਰਲ ਵੈਲਓ ਸਬੰਧੀ ਵਿਚਾਰ ਚਰਚਾ ਹੋਈ। ਇਸ ਸਮੇਂ ‘ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਿਸਿਜ ਕੋਮਲ ਕਪੂਰ ਨੇ ਬੱਚਿਆਂ ਦੇ ਮਾਤਾ- ਪਿਤਾ ਦਾ ਸਕੂਲ ਆਉਣ ਤੇ ਧੰਨਵਾਦ ਕੀਤਾ ਅਤੇ ਸਕੂਲ ਦੇ ਫਾਊਂਡਰ ਪ੍ਰਿੰਸੀਪਲ ਮਿਸਿਜ ਪ੍ਰਵੀਨ ਸ਼ਰਮਾ ਜਿੰਨਾਂ ਨੇ 14 ਸਾਲ ਪਹਿਲਾਂ ਵੀ ਇਸ ਸਕੂਲ ਵਿੱਚ ਆਪਣੀਆ ਸੇਵਾਵਾਂ ਦਿੱਤੀਆਂ ਸਨ ਜਿਨ੍ਹਾਂ ਨਾਲ ਜਾਣ – ਪਛਾਣ ਕਰਵਾਈ ਅਤੇ ਕਿਹਾ ਕਿ ਬੱਚੇ ਦੀ ਜ਼ਿੰਦਗੀ ਵਿੱਚ ਇੱਕ ਮਾਤਾ -ਪਿਤਾ ਤੇ ਦੂਜੇ ਅਧਿਆਪਕ ਵਿਸ਼ੇਸ਼ ਧਿਆਨ ਰੱਖਦੇ ਹਨ।
ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਮਿਸਿਜ ਪ੍ਰਵੀਨ ਸ਼ਰਮਾ ਨੇ ਬੋਲਦਿਆ ਕਿਹਾ ਕਿ ਸਕੂਲ ਵਿੱਚ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਨਿਊ ਐਜੂਕੇਸ਼ਨ ਪੋਲਸੀ (N.E.P ) ਦੁਆਰਾ ਪੜ੍ਹਾਇਆ ਜਾਵੇਗਾ ਅਤੇ ਬੱਚੇ ਦੀ ਓਵਰ ਆਲ ਡਿਵੈੱਲਪਮੈਂਟ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜੋ ਬੱਚੇ ਨੂੰ ਭਵਿੱਖ ਵਿੱਚ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ । ਇਹ ਇਲਾਕਾ ਮੇਰੇ ਲਈ ਨਵਾਂ ਨਹੀਂ , ਬੱਚਿਆਂ, ਮਾਤਾ – ਪਿਤਾ ਅਤੇ ਇਲਾਕਾ ਨਿਵਾਸੀਆਂ ਨਾਲ ਸ਼ੁਰੂ ਤੋਂ ਮਿਲੇ ਹੋਏ ਪਿਆਰ ਅਤੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿੱਚ ਵਧਿਆ ਨਤੀਜੇ ਮਿਲਨਗੇ। ਇਸ ਸਮੇਂ ‘ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਿਸਿਜ ਕੋਮਲ ਕਪੂਰ, ਪ੍ਰਿੰਸੀਪਲ ਪ੍ਰਵੀਨ ਸ਼ਰਮਾ, ਮਿਸਟਰ ਸ਼ਵੀ ਕਪੂਰ ਸੀ .ਈ.ਓ, ਵਾਈਸ ਚੇਅਰਮੈਨ ਮਿਸਟਰ ਅਸ਼ਵਨੀ ਕਪੂਰ, ਕੋਆਰਡੀਨੇਟਰ ਨਿਤੀਕਾ ਸੇਠੀ, ਕੋਆਰਡੀਨੇਟਰ ਰਾਜਵਿੰਦਰ ਕੌਰ , ਵਿੱਕੀ ਭੰਡਾਰੀ ਚਵਿੰਡਾ ਦੇਵੀ ਅਤੇ ਸਮੂਹ ਸਟਾਫ ਤੇ ਵੱਡੀ ਗਿਣਤੀ ਵਿੱਚ ਮਾਤਾ – ਪਿਤਾ ਮੌਜੂਦ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-