2 ਮਰਲੇ ਜ਼ਮੀਨ ਦੇ ਟੋਟੇ ਲਈ ਪੋਤੇ ਨੇ ਦਾਦੇ ਨੂੰ ਉਤਾਰਿਆ ਮੌਤ ਦੇ ਘਾਟ

4677667
Total views : 5510759

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜਲਾਲਾਬਾਦ/ਬੀ.ਐਨ.ਈ ਬਿਊਰੋ 

ਜ਼ਮੀਨ-ਜਾਇਦਾਦ ਦਾ ਲਾਲਚ ਇੱਕ ਸਕਿੰਟ ਵਿੱਚ ਇਨਸਾਨ ਤੋਂ ਹੈਵਾਨ ਬਣਾ ਦਿੰਦਾ ਹੈ। ਫਿਰ ਨਾ ਤਾਂ ਅੱਗੇ ਕੋਈ ਵੱਡਾ-ਛੋਟਾ ਦਿਸਦਾ ਤੇ ਨਾ ਹੀ ਕੋਈ ਰਿਸ਼ਤਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਲਾਲਾਬਾਦ ਤੋਂ ਜ਼ਮੀਨ ਲਈ ਰਿਸ਼ਤੇ ਤਾਰ-ਤਾਰ ਹੋ ਗਏ। ਢਾਣੀ ਫੂਲਾ ਸਿੰਘ ਵਿੱਚ 2 ਮਰਲੇ ਜ਼ਮੀਨ ਲਈ ਪੋਤੇ ਨੇ ਆਪਣੇ ਸਾਬਕਾ ਸਰਪੰਚ ਦਾਦੇ ਦਾ ਕਤਲ ਕਰ ਦਿੱਤਾ।

ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਢਾਣੀ ਫੂਲਾ ਸਿੰਘ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਵਜੋਂ ਹੋਈ ਹੈ। ਦੋਸ਼ੀ ਪੋਤੇ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਢਾਣੀ ਫੂਲਾ ਸਿੰਘ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ। ਜਦੋਂ ਉਹ ਦੋ ਕਨਾਲ ਜ਼ਮੀਨ ਵਿੱਚ ਬੂਟੇ ਲਗਾ ਰਿਹਾ ਸੀ। ਰਿਸ਼ਤੇ ਵਿੱਚ ਹੀ ਉਸ ਦੇ ਪੋਤੇ ਨਾਲ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਪੋਤੇ ਨੇ ਕਸ਼ਮੀਰ ਸਿੰਘ ਦੇ ਸਿਰ ‘ਤੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।ਕਸ਼ਮੀਰ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਜਲਾਲਾਬਾਦ ਦੇ ਮੁਰਦਾਘਰ ਵਿੱਚ ਰੱਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News