Total views : 5510080
Total views : 5510080
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਵਧੀਕ ਡਿਪਟੀ ਕਮਿਸ਼ਨਰ 2 ਸ: ਪ੍ਰਭਜੋਤ ਸਿੰਘ ਵਿਰਕ ਨੇ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦੇਦਿਆਂ ਦੱਸਿਆ ਕਿ ਨਜ਼ਾਇਜ਼ ਅਸਲ੍ਹਾ ਰੱਖ ਕੇ ਦਹਿਸ਼ਤ ਦਾ ਮਾਹੋਲ ਪੈਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਰਾਜਬੀਰ ਸਿੰਘ ਉਰਫ਼ ਕਾਲਾ ਉਰਫ਼ ਨਿੱਕੂ ਬਈਆਂ ਨੂੰ ਕਾਬੂ ਕਰਕੇ ਉਸ ਪਾਸੋਂ 01 ਮੋਟਰਸਾਕਿਲ ਅਪਾਚੇ, 01 ਪਿਸਟਲ ਜਿਸ ਦੀ ਬਾਡੀ ਪਰ MADE IN USA ਸਮੇਤ 02 ਰੋਂਦ ਜਿੰਦਾ 09-MM, 01 ਦੇਸੀ ਕੱਟਾ .315 ਬੋਰ ਸਮੇਤ 03 ਰੋਂਦ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨਾਂ ਨੇ ਦੱਸਿਆ ਕਿ ਏ.ਐਸ.ਆਈ ਜਸਪਾਲ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ 88 ਫੁੱਟ ਰੋਡ ਦੇ ਖੇਤਰ ਵਿੱਖੇ ਮੌਜੂਦ ਸੀ ਤਾਂ ਸੂਚਨਾਂ ਮਿਲੀ ਜੋ ਸੂਚਨਾਂ ਦੇ ਅਧਾਰ ਤੇ ਪੁਲਿਸ ਪਾਰਟੀ ਵਲੋ 88 ਫੁੱਟ ਰੋਡ ਗੰਦਾ ਨਾਲਾ ਏਰੀਆ ਵਿੱਖੇ ਨਾਕਾਬੰਦੀ ਕਰਕੇ ਚੈਕਿੰਗ ਸੁਰੂ ਕੀਤਾ ਤੇ ਚੈਕਿੰਗ ਦੌਰਾਨ ਇੱਕ ਮੋਟਰਸਾਈਕਲ ਨੰਬਰੀ PB-89-7512 ਮਾਰਕਾ ਅਪਾਚੇ ਰੰਗ ਚਿੱਟਾ ਲਾਲ ਪਰ ਸਵਾਰ ਰਾਜਬੀਰ ਉਰਫ ਕਾਲਾ ਉੱਰਫ ਨਿੱਕੂ ਬਹੀਆ ਪੁੱਤਰ ਛੋਟੇ ਲਾਲ ਵਾਸੀ ਪ੍ਰਕਾਸ਼ ਵਿਹਾਰ, ਬਟਾਲਾ ਰੋਡ ਅੰਮ੍ਰਿਤਸਰ ਨੂੰ ਕਾਬੂ ਕਰਕੇ ਚੈਕ ਕੀਤਾ ਤਾਂ ਮੋਟਰਸਾਈਕਲ ਦੀ ਸੀਟ ਹੇਠ 01 ਦੇਸੀ ਕੱਟਾ .315 ਬੋਰ ਬ੍ਰਾਮਦ ਹੋਇਆ, ਜਿਸਨੂੰ ਅਨਲੋਡ ਕੀਤਾ ਤਾਂ ਉਸ ਵਿੱਚੋਂ 01 ਰੋਦ 315 ਬੋਰ ਜਿੰਦਾ ਬ੍ਰਾਮਦ ਹੋਇਆ ਅਤੇ 01 ਹੋਰ ਪਿਸਟਲ ਸਮੇਤ ਮੈਗਜ਼ੀਨ ਜਿਸ ਦੀ ਬਾਡੀ ਪਰ MADE IN USA ਲਿਖਿਆ ਹੈ ਵੀ ਬ੍ਰਾਮਦ ਹੋਇਆ, ਜਿਸਨੂੰ ਅਨਲੋਡ ਕਰਨ ਤੇ ਉਸ ਵਿੱਚੋਂ 02 ਰੋਂਦ 9-MM ਜਿੰਦਾ ਬ੍ਰਾਮਦ ਹੋਏ ਤੇ ਨਾਲ ਹੀ ਇੱਕ ਲਿਫਾਫਾ ਪਲਾਸਟਿਕ ਜਿਸ ਵਿਚੋ 02 ਰੋਦ ਜਿੰਦਾ .315 ਬੋਰ ਹੋਰ ਬ੍ਰਾਮਦ ਕੀਤੇ ਗਏ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਸਤੋਂ ਇਲਾਵਾ ਮੁਕੱਦਮਾਂ ਨੰਬਰ 44 ਮਿਤੀ 11/03/2024 ਜੁਰਮ 307,336,427,34 ਭ:ਦ:, 25/27/54/59 ਅਸਲ੍ਹਾ ਐਕਟ, ਥਾਣਾ ਸਦਰ, ਅੰਮ੍ਰਿਤਸਰ ਵਿੱਚ ਦੋਸ਼ੀ ਅਜੈ ਕੁਮਾਰ ਉਰਫ ਕਾਕਾ ਪੁੱਤਰ ਸ਼ੁਭਾਸ਼ ਚੰਦਰ ਵਾਸੀ ਨਿਰੰਕਾਰੀ ਭਵਨ ਦੇ ਨਾਲਦੀ ਗਲੀ,ਸੁਭਾਸ ਕਲੋਨੀ, 88 ਫੁੱਟ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 01 ਪਿਸਟਲ 32 ਬੋਰ ਸਮੇਤ 05 ਰੋਂਦ ਜਿੰਦਾ ਅਤੇ 01 ਮੋਟਰਸਾਈਕਲ ਪਲਸਰ ਰੰਗ ਕਾਲਾ, ਪੀਬੀ02 ਡੀ.ਐਨ 1595 ਬ੍ਰਾਮਦ ਕੀਤਾ ਗਿਆ। ਇਹ ਮੁਕੱਦਮਾਂ ਮੁਦੱਈ ਗੁਰਨਾਮ ਸਿੰਘ ਦੇ ਬਿਆਨ ਤੇ ਦਰਜ ਰਜਿਸਟਰ ਕੀਤਾ ਗਿਆ ਕਿ ਮਿਤੀ 10/11.3.2024 ਦੀ ਦਰਿਮਿਆਨੀ ਰਾਤ ਵਕਤ ਕ੍ਰੀਬ 2:10 AM, ਉਹ, ਆਪਣੇ ਪਰਿਵਾਰ ਸਮੇਤ ਆਪਣੇ ਉਕਤ ਘਰ ਵਿੱਚ ਸੁੱਤਾ ਪਿਆ ਸੀ ਕਿ ਘਰ ਦੇ ਬਾਹਰ ਅਚਾਨਕ ਉੱਚੀ-ਉੱਚੀ ਰੌਲਾ ਪੈਂਦਾ ਸੁਣ ਕੇ ਉਹ ਅਤੇ ਉਸਦਾ ਪਰਿਵਾਰ ਜਾਗ ਪਿਆ ਤਾਂ ਉਹਨਾਂ ਨੇ ਆਪਣੇ ਘਰ ਦੀ ਛੱਤ ਉੱਤੇ ਬਾਹਰ ਗਲੀ ਵਿੱਚ ਵੇਖਿਆ ਕਿ ਘਰ ਦੇ ਬਾਹਰ ਗਲੀ ਵਿੱਚ 2 ਮੋਟਰ ਸਾਇਕਲਾ ਪਰ ਸਵਾਰ ਅਣਪਛਾਤੇ ਵਿਅਕਤੀ ਉੱਚੀ-ਉੱਚੀ ਬੜਕਾ ਮਾਰ ਰਹੇ ਸਨ ਅਤੇ ਗਾਲੀ ਗਲੋਚ ਕਰ ਰਹੇ ਸਨ ਜਿੰਨਾ ਨੇ ਉਹਨਾਂ ਨੂੰ ਵੇਖ ਕੇ ਉਪਰ ਨੂੰ 3-4 ਫਾਇਰ ਕੀਤੇ ਜੋ ਸਾਡੇ ਘਰ ਦੀ ਬਾਹਰਲੀ ਖਿੜਕੀ ਵਿੱਚ ਲੱਗੇ। ਜਦ ਅਸੀ ਰੋਲਾ ਪਾਇਆ ਤਾਂ ਉਹ ਸਾਰੇ ਉਥੋਂ ਫਰਾਰ ਹੋ ਗਏ ਹਨ ਅਤੇ ਜਾਦੇ ਜਾਦੇ ਗਲੀ ਵਿੱਚ ਸਾਡੇ ਗੁਆਢੀਆ ਦੀ ਖੜੀ ਕਾਰ ਦਾ ਸ਼ੀਸ਼ਾ ਕੱਚ ਦੀ ਬੋਤਲ ਮਾਰ ਕੇ ਤੋੜ ਗਏ। ਇਸ ਸਮੇ ਉਨਾਂ ਨਾਲ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਉੱਤਰੀ, ਅੰਮ੍ਰਿਤਸਰ , ਸਬ-ਇੰਸਪੈਕਟਰ ਪਲਵਿੰਦਰ ਸਿੰਘ, ਮੁੱਖ ਅਫਸਰ ਸਦਰ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ