Total views : 5509525
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਖ਼ਾਲਸਾ ਕਾਲਜ ਵਿਖੇ ਪ੍ਰਿੰਸੀਪਲ ਵਜੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਡਾ. ਮਹਿੰਦਰ ਸਿੰਘ ਢਿੱਲੋਂ ਦੇ ਅਕਾਲ ਚਲਾਣੇ ’ਤੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ ਹੈ। ਡਾ. ਢਿੱਲੋਂ ਨੇ ਖ਼ਾਲਸਾ ਕਾਲਜ ਵਿਖੇ ਸਾਲ 1996 ਤੋਂ 2003 ਤੱਕ ਬਤੌਰ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ।
ਇਸ ਮੌਕੇ ਸ: ਛੀਨਾ ਨੇ ਪਰਿਵਾਰ ਨੂੰ ਗੁਰੂ ਕਾ ਭਾਣਾ ਮੰਨਣ ਦਾ ਬੱਲ ਬਖ਼ਸ਼ਣ ਦੀ ਪ੍ਰਮਾਤਮਾ ਕਰਦੇ ਅਰਦਾਸ ਕਰਦੇ ਹੋਏ ਦੁਖ ਮਨ ਨਾਲ ਦੱਸਿਆ ਕਿ ਡਾ. ਢਿੱਲੋਂ ਜੋ ਕਿ ਬਹੁਤ ਹੀ ਸੂਝਵਾਨ, ਹਿੰਮਤੀ ਅਤੇ ਕੰਮ ਪ੍ਰਤੀ ਹਮੇਸ਼ਾਂ ਵਚਨਬੱਧ ਸਨ, ਜਿਨ੍ਹਾਂ ਨੇ ਕਰੀਬ 7 ਸਾਲ ਖ਼ਾਲਸਾ ਕਾਲਜ ਵਿਖੇ ਅਨਮੋਲ ਸੇਵਾਵਾਂ ਨਿਭਾਉਂਦਿਆਂ ਸੰਸਥਾ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕੀਤਾ।
ਸੂਝਵਾਨ ਅਤੇ ਹਿੰਮਤਵਰ ਡਾ. ਢਿੱਲੋਂ ਦੀਆਂ ਕਾਲਜ ਵਿਖੇ ਨਿਭਾਈਆਂ ਸੇਵਾਵਾਂ ਅਨਮੋਲ : ਛੀਨਾ
ਉਨ੍ਹਾਂ ਕਿਹਾ ਕਿ ਡਾ. ਢਿੱਲੋਂ ਦਾ ਜਨਮ ਸ: ਹਰਬੰਸ ਸਿੰਘ ਦੇ ਘਰ ਪਿੰਡ ਗੌਂਸਾਬਾਦ ਵਿਖੇ ਹੋਇਆ।ਉਨ੍ਹਾਂ ਕਿਹਾ ਕਿ ਮੁੱਢਲੀ ਵਿੱਦਿਆ ਖਾਲਸਾ ਕਾਲਜੀਏਟ ਸਕੂਲ ਤੇ ਬੀ. ਐਸ. ਸੀ. ਐਗਰੀਕਲਚਰ ਖਾਲਸਾ ਕਾਲਜ ਪ੍ਰਾਪਤ ਕਰਨ ਉਪਰੰਤ ਸੰਨ 1969 ’ਚ ਪੀ. ਏ. ਯੂ. ਲੁਧਿਆਣਾ ਤੋਂ ਐਮ. ਐਸ. ਸੀ. ਐਗਰੀਕਲਚਰ (ਭੂਮੀ ਵਿਗਿਆਨ) ਕੀਤੀ। ਉਪਰੰਤ ਡਾ. ਢਿੱਲੋਂ ਨੇ ਖ਼ਾਲਸਾ ਕਾਲਜ ਵਿਖੇ ਲੈਕਚਰਾਰ ਭੂਮੀ ਵਿਗਿਆਨ ਦੇ ਅਹੁੱਦੇ ’ਤੇ ਆਪਣੀਆਂ ਸੇਵਾਵਾਂ ਨਿਭਾਈਆਂ। ਉਨ੍ਹਾਂ ਕਿਹਾ ਕਿ ਕੁਝ ਸਮਾਂ ਬੀਤਣ ਉਪਰੰਤ ਡਾ. ਢਿੱਲੋਂ ਨੂੰ ਵਾਈਸ ਪ੍ਰਿੰਸੀਪਲ ਵਜੋਂ ਅਤੇ ਫ਼ਿਰ ਐਗਰੀਕਲਚਰ ਦੇ ਸੈਸ਼ਨ 1996-97 ਦੌਰਾਨ ਪ੍ਰਿੰਸੀਪਲ ਵਜੋਂ ਕਾਰਜਭਾਰ ਸੌਂਪਿਆ ਗਿਆ, ਜੋ ਕਿ 2003 ਤੱਕ ਰਿਹਾ।
ਇਸ ਮੌਕੇ ਸ: ਛੀਨਾ ਸਮੇਤ ਸਮੂਹ ਮੈਨੇਜ਼ਮੈਂਟ ਮੈਂਬਰਾਨ, ਕੌਂਸਲ ਅਧੀਨ ਆਉਂਦੇ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲ ਨੇ ਸਾਬਕਾ ਪ੍ਰਿੰਸੀਪਲ ਡਾ. ਮਹਿੰਦਰ ਸਿੰਘ ਢਿੱਲੋਂ ਦੇ ਦਿਹਾਂਤ ’ਤੇ ਗਹਿਰੇ ਦਾ ਪ੍ਰਗਟਾਵਾ ਕੀਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ