ਚਵਿੰਡਾ ਦੇਵੀ ਵਿਖੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਮਹਾਸ਼ਿਵਰਾਤਰੀ ਦਾ ਤਿਉਹਾਰ

4676798
Total views : 5509209

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕਸਬਾ ਚਵਿੰਡਾ ਦੇਵੀ 22 ਪਿੰਡਾਂ ਦਾ ਮੁੱਖ ਕੇਂਦਰ ਹੈ ਜਿਥੇ ਦੋ ਸ਼ਿਵ ਮੰਦਰ, ਇਕ ਮਾਤਾ ਚਾਮੂੰਡਾ ਦੇਵੀ ਦਾ ਇਤਿਹਾਸਕ ਮਾਤਾ ਜੀ ਦਾ ਮੰਦਰ, ਇਕ ਪ੍ਰਾਚੀਨ ਹਨੂੰਮਾਨ ਮੰਦਿਰ ਬਾਊਲੀ, ਇਤਿਹਾਸਕ ਸਰੋਵਰ, ਸ਼ਨੀ ਦੇਵ ਮੰਦਰ ਸਥਾਪਿਤ ਹਨ। ਇਸ ਸ਼ੁਭ ਤਿਉਹਾਰ ਮੌਕੇ ਇਤਿਹਾਸਕ ਸ਼ਿਵ ਮੰਦਰ ਹਵਨ ਯੱਗ ਕਰਵਾਇਆ ਗਿਆ।

ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ-ਤਹਿਸੀਲਦਾਰ ਰਤਨਜੀਤ ਖੁੱਲਰ

ਜਿਸ ਵਿੱਚ ਮਾਤਾ ਮੰਦਰ ਚਵਿੰਡਾ ਦੇਵੀ ਵਿਖੇ ਲੱਗੇ ਰਸੀਵਰ ਕਮ ਤਹਿਸੀਲਦਾਰ ਤਰਲੋਚਨ ਸਿੰਘ ਅਤੇ ਇੱਥੇ ਰਹਿ ਚੁੱਕੇ ਤਹਿਸੀਲਦਾਰ ਰਤਨਜੀਤ ਖੁੱਲਰ ਅਤੇ ਡੀ ਐਸ ਪੀ ਮਜੀਠਾ ਤਜਿੰਦਰਪਾਲ ਸਿੰਘ, ਪੁਲਿਸ ਥਾਣਾ ਕੱਥੂਨੰਗਲ ਦੇ ਐਸ ਐਚ ਓ ਸੁਰਿੰਦਰਪਾਲ ਸਿੰਘ, ਪ੍ਰਧਾਨ ਬਲਵਿੰਦਰ ਸ਼ਰਮਾਂ, ਸੁਪਰਵਾਈਜ਼ਰ ਲਵਜੀਤ ਸਿੰਘ ਨੇ ਇਸ ਹਵਨ ਯੱਗ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਸਾਰਾ ਦਿਨ ਇਸ ਸ਼ੁਭ ਤਿਉਹਾਰ ਮੌਕੇ ਮੰਦਰਾਂ ਵਿੱਚ ਭੋਲੇ ਨਾਥ ਦੇ ਸ਼ੁਭ ਮਹਾਸ਼ਿਵਰਾਤਰੀ ਤਿਉਹਾਰ ਮੋਕੇ ਵੱਖ ਵੱਖ ਭਜਨ ਮੰਡਲੀਆਂ ਵੱਲੋਂ ਭੋਲੇ ਨਾਥ ਦਾ ਗੁਣਗਾਨ ਹੁੰਦਾ ਰਿਹਾ। ਇਸ ਸ਼ੁਭ ਤਿਉਹਾਰ ਮੌਕੇ ਕਸਬਾ ਵਾਸੀਆਂ ਵਲੋਂ ਬਜਾਰ ਵਿੱਚ ਸਵੇਰ ਤੋਂ ਹੀ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ। ਇਸ ਮੌਕੇ ਪ੍ਰਧਾਨ ਬਲਵਿੰਦਰ ਸ਼ਰਮਾਂ, ਮੰਦਰਾਂ ਦੇ ਪੁਜਾਰੀ ਪੰਡਿਤ ਰਾਜੂ, ਪੰਡਿਤ ਸ਼ਾਮ, ਪੰਡਿਤ ਗੋਲੂ, ਪੰਡਿਤ ਭਰਤ ਲਾਲ ਆਦਿ ਪੁਜਾਰੀਆਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਸ਼ਿਵ ਭੋਲੇ ਨਾਥ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News