Total views : 5508481
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਥਾਣਾ ਮੋਹਕਮਪੁਰਾ ਥਾਣੇ ਅਧੀਨ ਪੈਂਦੇ ਬਟਾਲਾ ਰੋਡ ‘ਤੇ ਪੁਲਿਸ ਨਾਕਾ ਤੋੜ ਕੇ ਭੱਜ ਰਹੇ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਕੋਟਲੀ ਸੂਰਤ ਮੱਲੀ ਜਿਲ੍ਹਾਂ ਗੁਰਦਾਸਪੁਰ ਨੂੰ ਪੁਲਿਸ ਵਲੋ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦਿੰਦੇ ਹੋਏ,
ਏਡੀਸੀਪੀ ਸਿਟੀ-3, ਸ੍ਰੀ ਨਵਜੋਤ ਸਿੰਘ ਨੇ ਦੱਸਿਆ ਕਿ ਇੰਸ:ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਮੋਹਕਮਪੁਰਾ ਸਮੇਤ ਸਾਥੀ ਕਰਮਚਾਰੀਆ ਬਟਾਲਾ ਰੋਡ ਪਰ ਮੌਜੂਦ ਸੀ ਤਾਂ ਸੂਚਨਾਂ ਦੇ ਅਧਾਰ ਤੇ ਪਿੱਲਰ ਨੰਬਰ 24 ਨੇੜੇ ਨਾਕਾ ਬੰਦੀ ਕਰਕੇ ਚੈਕਿੰਗ ਦੌਰਾਨ ਇਕ ਗੱਡੀ ਨੰਬਰ PB 58 J 1000 ਰੰਗ ਕਾਲਾ ਮਾਰਕਾ ਹੋਡਾਂ ਐਲਕਾਜਾਰ ਜੋ ਸ਼ੈਲੀਬ੍ਰਿਸ਼ੇਨ ਮਾਲ ਵੱਲੋ ਆਈ ਜਿਸ ਨੂੰ ਰੋਕਣ ਸਬੰਧੀ ਸਰਕਾਰੀ ਗੱਡੀ ਉਸਦੀ ਗੱਡੀ ਅੱਗੇ ਕੀਤੀ ਤੇ ਮੁੱਖ ਅਫਸਰ ਥਾਣਾ ਮੋਹਕਮਪੁਰਾ ਨੇ ਗੱਡੀ ਵਿੱਚੋ ਉਤਰ ਕਿ ਹੱਥ ਨਾਲ ਰੁੱਕਣ ਦਾ ਇਸ਼ਾਰਾ ਕੀਤਾ ਗਿਆ ਜੋ ਕਾਰ ਚਾਲਕ ਨੇ ਗੱਡੀ ਆਪਣੀ ਰੋਕ ਕੇ ਪਿੱਛੇ ਕਰ ਲਈ ਤੇ ਤੇਜੀ ਨਾਲ ਅੱਗੇ ਗੱਡੀ ਭੱਜਾ ਕਿ ਤੇ ਸਾਥੀ ਕਰਮਚਾਰੀਆ ਨੂੰ ਮਾਰਨ ਦੀ ਨਿਯਤ ਨਾਲ ਸਰਕਾਰੀ ਗੱਡੀ ਵਿੱਚ ਮਾਰੀ ਤੇ ਸਾਇਡ ਤੋ ਗੱਡੀ ਭਜਾ ਕਿ ਬਟਾਲਾ ਰੋਡ ਨੂੰ ਲੈ ਗਿਆ, ਜਿਸਦਾ ਮੁੱਖ ਅਫਸਰ ਥਾਣਾ ਮੋਹਕਮਪੁਰਰਾ ਨੇ ਸਮੇਤ ਸਾਥੀ ਕਰਮਚਾਰੀਆ ਸਰਕਾਰੀ ਗੱਡੀ ਪਰ ਪਿੱਛਾ ਕੀਤਾ ਤੇ ਦੋਸ਼ੀ ਨੂੰ ਪ੍ਰੀਤ ਨਗਰ ਨੇੜੇ ਥਾਣਾ ਮੋਹਕਮਪੁਰਾ ਗੱਡੀ ਸਮੇਤ ਕਾਬੂ ਕੀਤਾ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਆਪਣੀ ਕਾਰ ਮਾਰ ਦੇਣ ਦੀ ਨਿਯਤ ਨਾਲ ਇੰਸ: ਰਜਿੰਦਰ ਸਿੰਘ ਤੇ ਸਾਥੀ ਕਮਚਾਰੀਆ ਪਰ ਚੜਾਉਣ ਦੀ ਕੋਸ਼ਿਸ ਕਰਕੇ ਤੇ ਸਰਕਾਰੀ ਗੱਡੀ ਉਕੱਤ ਦਾ ਨੁਕਸਾਨ ਕੀਤਾ। ਜਿਸਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਜਿਸ ਦੇ ਵੱਖ-ਵੱਖ ਗੈਂਗਸਟਰਾ ਨਾਲ ਵੀ ਲਿੰਕ ਹਨ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਦੇ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਉਸ ਦੇ ਸਾਥੀਆ ਬਾਰੇ ਪਤਾ ਕੀਤਾ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ