ਥਾਣਾ ਬੀ-ਡਵੀਜ਼ਨ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਹੋਏ ਕਤਲ ਮਾਮਲੇ ਦੇ 3 ਤਿੰਨ ਦੋਸ਼ੀ ਕਰੀਬ 1 ਘੰਟੇ ਅੰਦਰ ਕੀਤੇ ਕਾਬੂ

4675610
Total views : 5507401

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਡਾ. ਪ੍ਰਗਿਆ ਜੈਨ, ਆਈ.ਪੀ.ਐਸ,ਡੀ.ਸੀ.ਪੀ ਸਿਟੀ, ਅੰਮ੍ਰਿਤਸਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਬੀਤੀ ਰਾਤ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਬਾਹਰ ਇਕ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ’ਚ ਦੋਸ਼ੀਆਂ ਨੂੰ ਇਕ ਘੰਟੇ ਦੇ ਅੰਦਰ ਅੰਦਰ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਗੁਰਦਿਆਲ ਸਿੰਘ ਵਾਸੀ ਮਕਾਨ ਨੰਬਰ 226 ਗਲੀ ਨੰਬਰ 05 ਨਿਊ ਸ਼ਹੀਦ ਊਧਮ ਸਿੰਘ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ  ਉਸਦਾ ਲੜਕਾ ਹਰਜਿੰਦਰ ਸਿੰਘ ਉਰਫ ਸੰਨੀ ਜੋ ਸਨਿਆਰੇ ਦਾ ਕੰਮ ਕਰਦਾ ਸੀ ਅਤੇ ਉਸਦੇ ਗੁਆਂਢ ਮਹਿਤਾਬ ਸਿੰਘ ਉਰਫ ਰਾਜਨ ਪੁੱਤਰ ਵਿਕਰਮਜੀਤ ਸਿੰਘ ਰਹਿੰਦਾ ਹੈ ਜੋ ਲੁੱਟਾ ਖੋਹਾ ਕਰਦਾ ਹੈ ਅਤੇ ਕਰੀਮੀਨਲ ਵਿਅਕਤੀ ਹੈ । ਜਿਸ ਨੂੰ ਮਿਲਣ ਲਈ ਅਕਸਰ ਹੀ ਗਲੀ ਵਿਚ ਕਾਫੀ ਗਲਤ ਆਦਮੀ ਮਿਲਣ ਆਉਦੇ ਸਨ ਅਤੇ ਮੁਦਈ ਨੇ ਆਪਣੇ ਘਰ ਦੇ ਬਾਹਰ ਸੀ.ਸੀ.ਟੀ.ਵੀ ਕੈਮਰੇ ਲਗਾ ਲਏ ਸਨ। ਜਿਸ ਕਾਰਨ ਮਹਿਤਾਬ ਸਿੰਘ ਉਰਫ ਰਾਜਨ ਉਹਨਾਂ ਨਾਲ ਰੰਜਿਸ਼ ਰੱਖਣ ਲੱਗ ਪਿਆ।
ਮਿਤੀ 25-02-2024 ਨੂੰ ਵਕਤ ਕਰੀਬ 08:00 ਵਜ਼ੇ, ਰਾਤ ਉਹ ਅਤੇ ਉਸਦਾ ਲੜਕਾ ਘਰੋ ਬਾਹਰ ਨਿਕਲ ਕੇ ਗਲੀ ਵਿੱਚ ਖੜੇ ਸੀ ਕੇ ਮਹਿਤਾਬ ਸਿੰਘ ਉਰਫ ਰਾਜ਼ਨ, ਉਸਦਾ ਭਰਾ ਸੁਖਦੇਵ ਸਿੰਘ ਉਰਫ ਕਾਕਾ ਅਤੇ ਉਸਦੀ ਮਾਤਾ ਸੁਨੀਤ ਰਾਣੀ ਆਪਣੇ ਘਰੋ ਗਲੀ ਵਿੱਚ ਆਏ ਤੇ ਆਉਦਿਆ ਸਾਰ ਹੀ ਉਹਨਾਂ ਨੂੰ ਦੇਖ ਕੇ ਲੜਾਈ ਝਗੜਾ ਸੁਰੂ ਕਰ ਦਿੱਤਾ ਤੇ ਦਾਤਰ ਨਾਲ ਸੱਟਾ ਵੀ ਮਾਰੀਆਂ ਤੇ ਫਿਰ ਮੁਦੱਈ ਤੇ ਉਸਦਾ ਲੜਕਾ ਇਲਾਜ਼ ਲਈ ਸਿਵਲ ਹਸਪਤਾਲ, ਅੰਮ੍ਰਿਤਸਰ ਵਿੱਖੇ ਪੁੱਜੇ ਤਾਂ ਉਸਦੇ, ਦਰਦ ਜਿਆਦਾ ਹੋਣ ਕਰਕੇ ਡਾਕਟਰ  ਨੇ ਦਵਾਈ ਲਿਆਉਣ ਲਈ ਕਿਹਾ ਉਹ ਅਤੇ ਉਸਦਾ ਲੜਕਾ ਹਰਜਿੰਦਰ ਸਿੰਘ ਉਰਫ ਸੰਨੀ ਹਸਪਤਾਲ ਦੇ ਬਾਹਰੋ ਮੈਡੀਕਲ ਸਟੋਰ ਤੋ ਦਵਾਈ ਲੈਣ ਲਈ ਹਸਪਤਾਲ ਦੇ ਗੇਟ ਤੇ ਪੁੱਜੇ ਤਾ ਅੱਗੋ ਗੇਟ ਤੇ ਇਕਦਮ ਮਹਿਤਾਬ ਸਿੰਘ ਉਰਫ ਰਾਜਨ, ਉਸਦਾ ਭਰਾ ਸੁਖਦੇਵ ਸਿੰਘ ਉਰਫ ਕਾਕਾ ਆ ਗਏ ਤੇ ਉਸਦੇ ਲੜਕੇ ਹਰਜਿੰਦਰ ਸਿੰਘ ਉਰਫ ਸੰਨੀ ਦੇ ਗੱਲ ਪੈ ਗਏ ਤੇ ਮਹਿਤਾਬ ਸਿੰਘ ਉਰਫ ਰਾਜਨ ਨੇ ਕਿਰਚ ਨੁਮਾ ਤਿਖਾ ਹਥਿਆਰ ਕੱਢ ਕੇ ਉਸਦੇ ਲੜਕੇ ਹਰਜਿੰਦਰ ਸਿੰਘ ਉਰਫ ਸੰਨੀ ਦੇ ਪੇਟ ਵਿੱਚ ਖੱਬੀ ਵੱਖੀ ਤੋ ਥੋੜਾ ਉਪਰ ਮਾਰਿਆ ਤੇ ਉਸਦਾ ਲੜਕਾ ਜਮੀਨ ਤੇ ਡਿੱਗ ਪਿਆ। ਜਿਸਨੂੰ ਸਿਵਲ ਹਸਪਤਾਲ ਦੇ ਅੰਦਰ ਐਮਰਜੈਂਸੀ ਵਿੱਚ ਲੈ ਕੇ ਗਏ ਜਿਥੇ ਡਾਕਟਰ ਸਾਹਿਬ ਨੇ ਹਰਜਿੰਦਰ ਸਿੰਘ ਸੰਨੀ ਨੂੰ ਮ੍ਰਿਤਕ ਕਰਾਰ ਦਿੱਤਾ। ਵਜ੍ਹਾ ਰੰਜਿਸ਼ ਇਹ ਹੈ ਕਿ ਮਹਿਤਾਬ ਸਿੰਘ ਉਰਫ ਰਾਜਨ ਕਰੀਮੀਨਲ ਆਦਮੀ ਹੈ
ਜਿਸਨੂੰ ਮਿਲਣ ਲਈ ਗਲਤ ਵਿਅਕਤੀ ਆਉਦੇ ਸਨ ।ਜਿਸਦਾ ਮੁਦਈ ਇਤਰਾਜ ਕਰਦੇ ਸੀ ।ਉਨਾਂ ਨੇ ਦੱਸਿਆਂ ਕਿ ਦੋਸ਼ੀਆ ਮਹਿਤਾਬ ਸਿੰਘ ਉਰਫ ਰਾਜਨ ਪੁੱਤਰ ਬਿਕਰਮਜੀਤ ਸਿੰਘ ਵਾਸੀ ਗਲੀ ਨੰਬਰ 05 ਨਿਊ ਸ਼ਹੀਦ ਊਧਮ ਸਿੰਘ ਨਗਰ ਸੁਲਤਾਨਵਿੰਡ  ਰੋਡ ਅਮ੍ਰਿਤਸਰ ਉਮਰ 34 ਸਾਲ, ਸੁਖਦੇਵ ਸਿੰਘ ਉਰਫ ਕਾਕਾ ਪੁੱਤਰ ਵਿਕਰਮਜੀਤ ਸਿੰਘ ਵਾਸੀ ਗਲੀ ਨੰਬਰ 5 ਨਿਊ ਸ਼ਹੀਦ ਊਧਮ ਸਿੰਘ ਨਗਰ ਸੁਲਤਾਨਵਿੰਡ ਰੋਡ ਅਮ੍ਰਿਤਸਰ। ਉਮਰ 26 ਸਾਲ,ਸੁਨੀਤਾ ਰਾਣੀ ਪਤਨੀ ਵਿਕਰਮਜੀਤ ਸਿੰਘ ਵਾਸੀ ਗਲੀ ਨੰਬਰ 05 ਨਿਊ ਸ਼ਹੀਦ ਊਧਮ ਸਿੰਘ ਨਗਰ ਸੁਲਤਾਨਵਿੰਡ ਰੋਡ ਅਮ੍ਰਿਤਸਰ ਉਮਰ 53 ਸਾਲ ਨੂੰ ਕਾਬੂ ਕਰਕੇ ਉਨਾਂ ਪਾਸੋ ਵਾਰਦਾਤ ਸਮੇਂ ਵਰਤਿਆ 01 ਦਾਤਰ, 01 ਕਿਰਚ ਨੁਮਾ ਛੋਟਾ ਖੰਜਰ, 01 ਮੋਟਰਸਾਈਕਲ ਸਪਲੈਂਡਰ ਅਤੇ 01 ਐਕਟਿਵਾ ਬ੍ਰਾਮਦ ਕੀਤੇ ਗਏ ਹਨ। ਇਸ ਸਮੇ  ਸ਼੍ਰੀ ਨਵਜੋਤ ਸਿੰਘ, ਪੀ.ਪੀ.ਐਸ, ਏ.ਡੀ.ਸੀ.ਪੀ-3 ਅੰਮ੍ਰਿਤਸਰ ਅਤੇ ਸ੍ਰੀ ਗੁਰਿੰਦਰਬੀਰ ਸਿੰਘ,ਪੀ.ਪੀ.ਐਸ, ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ  ਇੰਨਸਪੈਕਟਰ ਸੁਖਬੀਰ ਸਿੰਘ, ਮੁੱਖ ਅਫਸਰ ਥਾਣਾ ਬੀ ਡਵੀਜਨ, ਅੰਮ੍ਰਿਤਸਰ ਵੀ ਹਾਜਰ ਸਨ  ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ
Share this News