ਭਾਜਪਾ ਤੇ ਆਪ ਦੇ ਸਿੱਖ ਆਗੂ ਕਿਸਾਨਾਂ ‘ਤੇ ਤਸ਼ਦਦ ਰੋਕਣ ਲਈ ਅੱਗੇ ਆਉਣ -ਜਥੇਦਾਰ ਹਵਾਰਾ ਕਮੇਟੀ

4675719
Total views : 5507564

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਭਾਜਪਾ ਅਤੇ ਆਮ ਆਦਮੀ ਪਾਰਟੀ ਵਿੱਚ ਬੈਠੇ ਸਿੱਖ ਭਾਈਚਾਰੇ ਨੂੰ ਹਲੂਣਾ ਦੇਂਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਕਿਹਾ ਕਿ ਉਹ ਕਿਸਾਨਾਂ ਤੇ ਹੋ ਰਹੇ ਅਣਮਨੁੱਖੀ ਤਸ਼ਦਦ ਨੂੰ ਰੋਕਣ ਲਈ ਅੱਗੇ ਆਉਣ ਤੇ ਮਸਲੇ ਦੇ ਢੁੱਕਵੇਂ ਹੱਲ ਲਈ ਆਪਣੀ ਆਵਾਜ਼ ਬੁਲੰਦ ਕਰਨ। ਭਗਵੰਤ ਮਾਨ ਸਰਕਾਰ ਤੇ ਦੋਸ਼ ਲਗਾਉਦੇ ਕਮੇਟੀ ਆਗੂਆਂ ਨੇ ਕਿਹਾ ਕਿ ਕਿਸਾਨਾਂ ਤੇ ਹੋ ਰਹੇ ਤਸ਼ਦਦ ਲਈ ਆਪ ਸਰਕਾਰ ਵੱਲੋਂ ਭਾਜਪਾ ਦਾ ਸਾਥ ਦਿੱਤਾ ਜਾ ਰਿਹਾ ਹੈ।ਪੰਜਾਬ ਦਾ ਭਾਜਪਾਈ ਭਾਈ ਚਾਰਾ ਕਿਸਾਨਾਂ  ਦੇ ਹਿਤਾਂ ਦੀ ਰਾਖੀ ਕਰਨ ਲਈ ਫੇਲ੍ਹ ਰਿਹਾ ਹੈ।ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਜੰਗੀ ਪੱਧਰ ਤੇ ਸੜਕਾਂ ਤੇ ਰੋਕਾਂ ਲਗਾਉਣ ਤੋਂ ਰੋਕਣਾ ਚਾਹੀਦਾ ਸੀ।

ਪੰਜਾਬ ਸਰਕਾਰ ਕਿਸਾਨ ਪੱਖੀ ਨਹੀ-ਪ੍ਰੋਫੈਸਰ ਬਲਜਿੰਦਰ ਸਿੰਘ


ਪੰਜਾਬ ਦੀ ਸਮੂਹ ਰਾਜਸੀ ਪਾਰਟੀਆਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕਰਦੇ ਹੋਏ ਜਥੇਦਾਰ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ,ਬਾਪੂ ਗਰਚਰਨ ਸਿੰਘ,ਐਡਵੋਕੇਟ ਅਮਰ ਸਿੰਘ ਚਾਹਲ,ਮਹਾਬੀਰ ਸਿੰਘ ਸੁਲਤਾਨਵਿਡ,ਬਲਦੇਵ ਸਿੰਘ ਨਵਾਂਪਿੰਡ ਅਤੇ ਵਕੀਲ ਦਲਸ਼ੇਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਢੱਟ ਕੇ ਸਾਥ ਦੇਣ  ਲਈ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਹਿਤਾਂ ਤੋਂ ਉਪਰ ਉੱਠਣਾ ਚਾਹੀਦਾ ਹੈ ਤਾਂ ਜੋ ਕੇਦਰ ਕੋਲੋ ਸੰਯੁਕਤ ਕਿਸਾਨ ਮੋਰਚਾ ਦੀਆਂ ਮੰਗਾਂ ਮਨਵਾਈਆਂ  ਜਾ ਸਕਣ। ਕਮੇਟੀ ਨੇ ਮੰਗ ਕੀਤੀ ਕਿ ਖਨੌਰੀ ਸਰਹੱਦ ਤੇ ਸ਼ੁਭਕਰਨ ਦੀ ਮੌਤ  ਅਤੇ ਜ਼ਖਮੀਆਂ ਬਾਰੇ ਦੋਸ਼ੀਆਂ ਵਿਰੁੱਧ ਫੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਹੈ।ਬਿਆਨ ਜਾਰੀ ਕਰਨ ਵਾਲਿਆਂ ਵਿੱਚ ਰਘਬੀਰ ਸਿੰਘ ਭੁੱਚਰ,ਜਗਰਾਜ ਸਿੰਘ ਪੱਟੀ,ਪ੍ਰਤਾਪ ਸਿੰਘ ਕਾਲੀਆ,ਸੱਜਣ ਸਿੰਘ ਪੱਟੀ, ਨਿਰਮਲ ਸਿੰਘ ਵਲਟੋਹਾ  ਆਦਿ ਸ਼ਾਮਲ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ 

Share this News