Total views : 5508268
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਲੁਧਿਆਣਾ/ਬੀ.ਐਨ.ਈ ਬਿਊਰੋ
ਡੀਐਸਪੀ ਦਿਲਪ੍ਰੀਤ ਸਿੰਘ (50) ਦੀ ਲੁਧਿਆਣਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦਿਲਪ੍ਰੀਤ ਮਲੇਰਕੋਟਲਾ ਵਿੱਚ ਤਾਇਨਾਤ ਸੀ। ਵੀਰਵਾਰ ਨੂੰ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਭਾਈ ਬਾਲਾ ਚੌਕ ਨੇੜੇ ਇਕ ਲਗਜ਼ਰੀ ਹੋਟਲ ਦੇ ਜਿੰਮ ‘ਚ ਕਸਰਤ ਕਰਦੇ ਸਮੇਂ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ।
ਜਿੰਮ ਵਿੱਚ ਕਸਰਤ ਕਰਦੇ ਸਮੇ ਪਿਆ ਦਿਲ ਦਾ ਦੌਰਾ ਜਾਨਲੇਵਾ ਹੋਇਆ ਸਾਬਤ
ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਲੁਧਿਆਣਾ ਦਾ ਰਹਿਣ ਵਾਲਾ ਦਿਲਪ੍ਰੀਤ ਸਿੰਘ ਲਗਾਤਾਰ ਜਿੰਮ ਜਾਂਦਾ ਸੀ। ਇਸ ਤੋਂ ਪਹਿਲਾਂ ਉਹ ਲੁਧਿਆਣਾ ਵਿੱਚ ਏਸੀਪੀ ਵਜੋਂ ਕੰਮ ਕਰ ਚੁੱਕੇ ਹਨ। ਸਾਥੀਆਂ ਮੁਤਾਬਕ ਦਿਲਪ੍ਰੀਤ ਆਪਣੀ ਸਿਹਤ ਨੂੰ ਲੈ ਕੇ ਕਾਫੀ ਸੁਚੇਤ ਸੀ। ਉਹ ਜਿਮ ਜਾਣਾ ਕਦੇ ਨਹੀਂ ਭੁੱਲਦਾ ਸੀ। ਵੀਰਵਾਰ ਨੂੰ ਉਹ ਸ਼ਾਮ ਕਰੀਬ 4 ਵਜੇ ਜਿਮ ਪਹੁੰਚਿਆ। ਕਸਰਤ ਕਰਦੇ ਸਮੇਂ ਉਸ ਨੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਅਚਾਨਕ ਡਿੱਗ ਗਿਆ। ਉਸ ਦੇ ਗੰਨਮੈਨ ਨੇ ਜਿੰਮ ਦੇ ਹੋਰ ਮੈਂਬਰਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ