ਚਰਚਿਤ ਬਰਖ਼ਾਸਤ ਐਸ.ਐਚ.ਓ ਨੂੰ ਸੁਪਰੀਮ ਕੋਰਟ ਤੋ ਮਿਲੀ ਪੱਕੀ ਜਮਾਨਤ

4676149
Total views : 5508270

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਚੰਡੀਗੜ੍ਹ/ਬੀ.ਐਨ.ਈ ਬਿਊਰੋ 

ਮਸ਼ਹੂਰ ਢਿੱਲੋਂ ਬ੍ਰਦਰਜ਼ ਮਾਮਲੇ ਨੂੰ ਲੈ ਕੇ ਥਾਣਾ ਸਦਰ ਦੇ ਇੰਚਾਰਜ ਨਵਦੀਪ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਇੰਸ. ਨਵਦੀਪ ਸਿੰਘ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਇਹ ਮਾਮਲਾ ਜਲੰਧਰ ਦੇ ਥਾਣਾ ਡਿਵੀਜ਼ਨ ਨੰ. 1 ਦਾ ਹੈ, ਜਿੱਥੇ ਨਵਦੀਪ ਸਿੰਘ ਇੰਚਾਰਜ ਸੀ। ਮਾਮਲਾ 16 ਅਗਸਤ 2023 ਦਾ ਹੈ ਤੇ ਜਦੋਂ ਪਰਿਵਾਰਕ ਝਗੜੇ ਨੂੰ ਲੈ ਕੇ ਦੋ ਧਿਰਾਂ ’ਚ ਤਕਰਾਰ ਹੋਈ ਸੀ।

ਮਾਨਵਜੀਤ ਅਤੇ ਜਸ਼ਨਬੀਰ ਢਿੱਲੋਂ ਇਕ ਔਰਤ ਦੌਰਾਨ ਥਾਣਾ ਡਿਵੀਜ਼ਨ ਨੰ. 1 ’ਚ ਆਏ ਸਨ। ਮਾਨਵਦੀਪ ਸਿੰਘ ਉੱਪਲ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਮਾਨਵਜੀਤ ਸਿੰਘ ਢਿੱਲੋਂ ਦੀ ਥਾਣੇ ’ਚ ਕੁੱਟਮਾਰ ਕੀਤੀ ਹੈ ਅਤੇ ਉਸ ਦੀ ਪੱਗ ਉਤਾਰ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਕਾਰਨ ਮਾਨਵਜੀਤ ਦੇ ਛੋਟੇ ਭਰਾ ਜਸ਼ਨਬੀਰ ਨੇ ਗੋਇੰਦਵਾਲ ਸਾਹਿਬ ਦੀ ਬਿਆਸ ਦਰਿਆ ’ਚ ਛਾਲ ਮਾਰ ਦਿੱਤੀ ਸੀ। ਉਸ ਨੂੰ ਬਚਾਉਣ ਲਈ ਮਾਨਵਜੀਤ ਨੇ ਛਾਲ ਮਾਰ ਦਿੱਤੀ ਸੀ।

ਜਸ਼ਨਬੀਰ ਦੀ ਲਾਸ਼ 17 ਦਿਨਾਂ ਬਾਅਦ ਬਰਾਮਦ ਕੀਤੀ ਗਈ, ਜਦਕਿ ਮਾਨਵਜੀਤ ਦਾ ਫੋਨ ਕਰੀਬ 48 ਘੰਟਿਆਂ ਬਾਅਦ ਆਨ ਹੋਇਆ ਸੀ ਪਰ ਮਾਨਵਜੀਤ ਹੁਣ ਤੱਕ ਲਾਪਤਾ ਹੈ

ਜਸ਼ਨਬੀਰ ਦੀ ਲਾਸ਼ 17 ਦਿਨਾਂ ਬਾਅਦ ਬਰਾਮਦ ਕੀਤੀ ਗਈ, ਜਦਕਿ ਮਾਨਵਜੀਤ ਦਾ ਫੋਨ ਕਰੀਬ 48 ਘੰਟਿਆਂ ਬਾਅਦ ਆਨ ਹੋਇਆ ਸੀ ਪਰ ਮਾਨਵਜੀਤ ਹੁਣ ਤੱਕ ਲਾਪਤਾ ਹੈ। ਮਾਨਵਜੀਤ ਦਾ ਫ਼ੋਨ ਜਦ ਆਨ ਹੋਇਆ ਤਾਂ ਉਸ ਦੀ ਲੋਕੇਸ਼ਨ ਉਸ ਥਾਂ ਤੋਂ 5-6 ਕਿਲੋਮੀਟਰ ਦੂਰ ਸੀ, ਜਿੱਥੋਂ ਉਸ ਨੇ ਛਾਲ ਮਾਰੀ ਸੀ। 

ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਏ. ਡੀ. ਸੀ. ਪੀ. ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੋਸ਼ਾਂ ਤੋਂ ਬਿਲਕੁਲ ਵੱਖਰੀ ਹੈ। ਇਸ ਮਾਮਲੇ ’ਚ ਸਾਹਮਣੇ ਆਇਆ ਸੀ ਕਿ ਜਿਸ ਸਮੇਂ ਇਹ ਸਾਰੀ ਘਟਨਾ ਵਾਪਰੀ, ਉਸ ਸਮੇਂ ਥਾਣਾ ਸਦਰ ਦੇ ਇੰਚਾਰਜ ਨਵਦੀਪ ਸਿੰਘ ਉੱਥੇ ਮੌਜੂਦ ਨਹੀਂ ਸਨ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਮਾਨਵਜੀਤ ਸਿੰਘ ਢਿੱਲੋਂ ’ਤੇ ਉਨ੍ਹਾਂ ‘ਤੇ ਤਸ਼ੱਦਦ ਕਰਨ ਅਤੇ ਉਸ ਦੀ ਪੱਗ ਉਤਾਰਨ ਦੇ ਦੋਸ਼ਾਂ ਸਬੰਧੀ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ। ਪੁਲਿਸ ਵੱਲੋਂ ਕੀਤੀ ਪੜਤਾਲ ’ਚ ਮੌਕੇ ’ਤੇ ਮੌਜੂਦ ਗਵਾਹਾਂ ਨੇ ਆਪਣੇ ਬਿਆਨਾਂ ’ਚ ਕਿਹਾ ਹੈ ਕਿ ਮਾਨਵਜੀਤ ਸਿੰਘ ਨੇ ਆਪਣੀ ਪੱਗ ਖ਼ੁਦ ਉਤਾਰੀ ਸੀ, ਜਦੋਂਕਿ ਥਾਣੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਵੀ ਅਜਿਹਾ ਕੋਈ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 24 ਜੁਲਾਈ ਤੋਂ ਥਾਣੇ ਦੇ ਸੀ. ਸੀ. ਟੀ. ਵੀ. ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਸੀ. ਸੀ. ਟੀ. ਵੀ. ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News