ਦੂਜੀ ਵਾਰ ਬਣੇ ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਬਣੇ ਸਵਿੰਦਰ ਸਿੰਘ ਕੱਥੂਨੰਗਲ ਦਾ ਸੱਚਰ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ

4676244
Total views : 5508486

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

1902 ਵਿੱਚ ਹੋਂਦ ਵਿੱਚ ਆਈ ਨਾਮਵਰ ਸਿੱਖ ਵਿੱਦਿਅਕ ਤੇ ਧਾਰਮਿਕ ਸੰਸਥਾ ਚੀਫ ਖਾਲਸਾ ਦੀਵਾਨ ਦੀਆਂ ਹੋਈਆਂ ਜਨਰਲ ਚੋਣਾਂ ਵਿੱਚ ਆਨਰੇਰੀ ਸਕੱਤਰ ਦੇ ਆਹੁਦੇ ਲਈ ਦੂਜੀ ਵਾਰ ਮਜੀਠਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਸ੍ਰ ਸਵਿੰਦਰ ਸਿੰਘ ਕੱਥੂਨੰਗਲ ਨੇ ਚੋਣ ਜਿੱਤੀ ਇਸ ਚੋਣ ਜਿੱਤਣ ਉਪਰੰਤ ਜਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਨੇ

ਆਪਣੇ ਚਾਚਾ ਸ੍ਰ ਸਵਿੰਦਰ ਸਿੰਘ ਕੱਥੂਨੰਗਲ ਦਾ ਮੂੰਹ ਮਿੱਠਾ ਕਰਵਾਉਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਸ੍ਰ ਸਵਿੰਦਰ ਸਿੰਘ ਕੱਥੂਨੰਗਲ ਲਗਭਗ ਪਿਛਲੇ 40 ਸਾਲਾਂ ਤੋਂ ਵਿੱਦਿਅਕ ਸੰਸਥਾਵਾਂ ਨਾਲ ਜੁੜੇ ਹੋਏ ਹਨ ਭਾਵੇਂ ਉਹ ਗੁਰੂ ਖਾਲਸਾ ਹਾਈ ਸਕੂਲ ਸ਼ਾਮਨਗਰ, ਗੁਰੂ ਗੋਬਿੰਦ ਸਿੰਘ ਸਕੂਲ ਢੱਡੇ ਜਾਂ ਫਿਰ ਉੱਤਰੀ ਭਾਰਤ ਦੀ ਪਰਮੁੱਖ ਵਿੱਦਿਅਕ ਸੰਸਥਾ ਖਾਲਸਾ ਕਾਲਜ ਦੀ ਗਵਰਨਿੰਗ ਕੋਸਿਲ ਹੋਵੇ ਹਰ ਜਗਾ ਤੇ ਚੰਗੀ ਸੇਵਾ ਭਾਵਨਾ ਨਾਲ ਕੰਮ ਕੀਤਾ ਤੇ ਕਰ ਰਹੇ ਹਨ , ਸੱਚਰ ਨੇ ਕਿਹਾ ਕਿ ਦੀਵਾਨ ਦੇ ਅਕਸ ਨੂੰ ਢਾਹ ਲਾਉਣ ਲਈ ਬਹੁਤ ਸਾਰੀਆਂ ਚਾਲਾਂ ਚੱਲੀਆਂ ਗਈਆਂ ਭਾਵੇਂ ਉਹ ਵੱਡੇ ਰਾਜਸੀ ਆਗੂਆਂ ਜਾਂ ਹੋਰਨਾਂ ਵੱਲੋ ਸਨ ਪਰ ਕਿਸੇ ਵੀ ਮੈਂਬਰ ਤੇ ਇਸਦਾ ਅਸਰ ਨਹੀਂ ਹੋਇਆ ਤੇ ਅੱਜ ਬੇਚੈਨੀ ਦੇ ਆਲਮ ਵਿੱਚ ਹਨ , ਸੱਚਰ ਨੇ ਕਿਹਾ ਕਿ ਇਹਨਾਂ ਨਾਮਵਰ ਸਿੱਖ ਸੰਸਥਾਵਾਂ ਕਰਕੇ ਹੀ ਵਿੱਦਿਆ ਦੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਤੇ ਪਸਾਰ ਹੋ ਸਕਦਾ ਹੈ ਇਸ ਕਰਕੇ ਇਹਨਾਂ ਸੰਸਥਾਵਾਂ ਵਿੱਚ ਚੰਗੇ ਅਕਸ ਵਾਲੇ ਆਦਮੀ ਹੀ ਆਉਣੇ ਚਾਹੀਦੇ ਹਨ ਜੋ ਦੀਵਾਨ ਨੂੰ ਬੁਲੰਦੀਆਂ ਤੇ ਲਿਜਾ ਸਕੇ ਜੋ ਕਿਸੇ ਵੇਲੇ ਭਾਈ ਵੀਰ ਸਿੰਘ ਦੀ ਸੋਚ ਸੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ 

Share this News