ਮੋਦੀ ਦੀ ਅਗਵਾਈ ਹੇਠ ਚੱਲ ਰਹੀ ਭਾਜਪਾ ਦੀ ਸਰਕਾਰ ਦੇਸ਼ ਅਤੇ ਲੋਕਤੰਤਰ ਵਾਸਤੇ ਖਤਰਾ-ਪਲਾਸੌਰ

4677069
Total views : 5509593

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਜਸਬੀਰ ਸਿੰਘ ਲੱਡੂ

ਕਾਗਰਸ ਪਾਰਟੀ ਸੂਬਾ ਜਰਨਲ ਸਕੱਤਰ ਸ: ਮਨਿੰਦਰਪਾਲ ਸਿੰਘ ਪਲਾਸੌਰ ਨੇ   ਇਕ ਕਾਨਫਰੰਸ ਦੌਰਾਨ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਚੱਲ ਰਹੀ ਭਾਜਪਾ ਦੀ ਸਰਕਾਰ ਦੇਸ਼ ਅਤੇ ਲੋਕਤੰਤਰ ਵਾਸਤੇ ਖਤਰਾ ਹੈ । ਖੁਦਾ ਨਾ ਖਾਸਤਾ ਜੇਕਰ ਇਨ੍ਹਾਂ ਚੋਣਾਂ ਵਿੱਚ ਵੀ ਭਾਜਪਾ ਦੀ ਸਰਕਾਰ ਬਣ ਗਈ ਤਾਂ ਅੱਗੇ ਤੋਂ ਦੇਸ਼ ਵਿੱਚ ਕਦੇ ਵੀ ਚੋਣਾਂ ਨਹੀਂ ਹੋਣਗੀਆਂ ਅਤੇ ਘੱਟ ਗਿਣਤੀਆਂ ਦੀ ਹੋਂਦ ਨੂੰ ਫਿਰਕਾਪ੍ਰਸਤੀ ਦਾ ਦੈਂਤ ਖਾ ਜਾਵੇਗਾ ।
ਪਲਾਸੌਰ ਨੇ ਕਹਿ ਕੀ ਆਂਧਰਾ ਪ੍ਰਦੇਸ਼ ਵਿੱਚ ਉਨ੍ਹਾਂ ਨੇ ਵੇਖਿਆ ਹੈ ਕਿ ਜਿੰਨਾਂ ਬੂਥਾਂ ‘ਤੋਂ ਭਾਜਪਾ ਨੂੰ ਇੱਕ ਵੀ ਵੋਟ ਨਹੀਂ ਪਈ ਗਿਣਤੀ ਕਰਨ ਸਮੇਂ ਉਨ੍ਹਾਂ ਬੂਥਾਂ ‘ਤੋਂ ਭਾਜਪਾ ਜੇਤੂ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਭਾਜਪਾ ਈ ਵੀ ਐਮ ਰਾਹੀਂ ਧੋਖਾ ਧੜੀ ਕਰ ਕੇ ਆਪਣੀਆਂ ਸਰਕਾਰਾਂ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ । ਉਨ੍ਹਾਂ ਨੇ ਲੋਕਾਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਵਾਸਤੇ ਭਾਜਪਾ ਨੂੰ ਲੱਕ ਤੋੜਵੀਂ ਹਾਰ ਦਿਉ ।


ਇਸ ਤੋਂ ਪਹਿਲਾਂ ਬੋਲਦਿਆਂ ਹੋਇਆਂ ਸ: ਪਲਾਸੌਰ , ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਦੇ ਸਿਸਟਮ ਨੂੰ ਨਕਾਰਾ ਕਰ ਕੇ ਰੱਖ ਦਿੱਤਾ ਹੈ । ਸੂਬੇ ਵਿੱਚ ਇਸ ਵਕਤ ਗੈਂਗਸਟਰਾਂ ਦਾ ਰਾਜ ਹੈ ਅਤੇ ਕਿਸੇ ਵੀ ਨਾਗਰਿਕ ਦੀ ਜਾਨ ਮਾਲ ਸੁਰਖਿਅਤ ਨਹੀਂ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਚੁੱਟਕਲੇ ਸੁਣਾਉਣ ਤੋਂ ਇਲਾਵਾ ਹੋਰ ਕੁੱਝ ਨਹੀਂ ਕਰ ਰਿਹਾ ।ਸਿਰਫ ਤਾ ਸਿਰਫ ਹਰ ਪਾਸੇ ਲੋਕ ਤਰਾਹ ਤਰਾਹ ਕਰ ਰਹੇ ।ਮਹਿੰਗਾਈ ਦਿਨੋ ਦਿਨ ਵਧਦੀ ਜਾ ਰਹੀ ਹੈ ।ਰੋਜਾਨਾ ਹੀ ਲੁੱਟ ਖੋਹਾ ਕਰਨ ਦੀਆ ਵਰਦਾਤਾ ਵਧ ਰਹੀਆ ਹਨ।
ਮੋਦੀ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕਰਦੀ ਆ ਰਹੀ ਹੈ ।ਮੋਦੀ ਸਰਕਾਰ ਤੇ ਖਟੜ ਸਰਕਾਰ ਵੱਲੋ ਕਿਸਾਨਾ ਦੀਆ ਮੰਗਾ ਮੰਨ ਕੇ ਲਾਗੂ ਨਹੀ ਕਰ ਰਹੀ ਅਤੇ ਸੰਭੂ ਬਰੀਆਲ ਉਪਰ ਕਿਸਾਨਾ ਉਪਰ ਅੰਨੇਵਾਹ ਅੱਥਰੂ ਗੈਸ ਅਤੇ ਲਾਠੀਚਾਰਜ ਕਰਕੇ ਅਨੇਕਾ ਹੀ ਕਿਸਾਨ ਵੀਰਾ ਜਖਮੀ ਕਰ ਦਿਤੇ ,ਗਾਏ ਅਤੇ ਕਿਸਾਨਾ ਨੁੰ ਆਪਣੀਆ ਹਕੀ ਮੰਗਾ ਲੈਣ ਦਿੱਲੀ ਨੁੰ ਜਾ ਰਹੇ ਨੁੰ ਹਰਿਆਣਾ ਸਰਕਾਰ ਵੱਲੋ ਪੰਜਾਬ ਨਾਲ ਲਗਦੇ ਬਰਾਡਰ ਸੀਲ ਕਰਕੇ ਅਤੇ ਹਰ ਪਾਸੇ ਭਾਰੀ ਪੁਲਸ ਫੋਰਸ ਨਾਕਾਬੰਦੀ ਕਰਕੇ ਰੋਕ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਤੋ ਅੱਗੇ ਸ਼ੇਅਰ ਕਰੋ

Share this News