Total views : 5509594
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗੁਰਦਾਸਪੁਰ /ਵਿਸ਼ਾਲ ਮਲਹੋਤਰਾ
ਬਟਾਲਾ ਦੇ ਗੁਰੂ ਨਾਨਕ ਨਗਰ ਵਿੱਚ ਬੱਚਿਆਂ ਦੇ ਮਾਮੂਲੀ ਝਗੜੇ ਨੂੰ ਲੈਕੇ ਹੋਏ ਮਾਮੂਲੀ ਜਿਹੇ ਵਿਵਾਦ ਤੋਂ ਬਾਅਦ ਝਗੜਾ ਇੰਨਾ ਵੱਧ ਗਿਆ ਕਿ ਦੋਹਾਂ ਧਿਰਾਂ ਦਰਮਿਆਨ ਗੋਲ਼ੀਆਂ ਚੱਲ ਗਈਆਂ। ਦੋਵੇਂ ਧਿਰ ਇੱਕ ਦੂਜੇ ਤੇ ਪਹਿਲ ਕਰਨ ਕਰਕੇ ਗੋਲੀ ਚਲਾਉਣ ਦਾ ਦੋਸ਼ ਲਗਾ ਰਹੇ ਹਨ ਅਤੇ ਇਹਨਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹੈ। ਜਦਕਿ ਡੀਐਸਪੀ ਲਲਿਤ ਕੁਮਾਰ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਲਾਜ਼ਮ ‘ਤੇ ਵੀ ਲੱਗੇ ਗੋਲੀ ਚਲਾਉਣ ਦੇ ਦੋਸ਼
ਗੱਲ ਬਾਤ ਦੌਰਾਨ ਇੱਕ ਧਿਰ ਦੇ ਪੁਲਿਸ ਮੁਲਾਜ਼ਮ ਮੋਹਿਤ ਬੇਦੀ ਨੇ ਦੱਸਿਆ ਕਿ ਉਸਦਾ 6 ਸਾਲ ਦਾ ਬੇਟਾ ਹੈ ਜਿਸ ਦਾ ਗਲੀ ਦੇ ਕਿਸੇ ਬੱਚੇ ਨਾਲ ਝਗੜਾ ਹੋਇਆ। ਜਿਸ ਤੋਂ ਬਾਦ ਉਸਦੀ ਪਤਨੀ ਨੂੰ ਬੱਚੇ ਦੇ ਪਰਿਵਾਰ ਵਾਲਿਆਂ ਨੇ ਬੁਰਾ ਭਲਾ ਕਿਹਾ ਅਤੇ ਉਸਨੂੰ ਵੀ ਫੋਨ ਤੇ ਮਾੜਾ ਬੋਲਿਆ।ਜਿਸ ਮਗਰੋਂ ਜਦੋ ਉਹ ਘਰ ਆਇਆ ਤੇ ਉਹਨਾਂ ਨਾਲ ਗੱਲ ਕਰਨ ਲਈ ਗਿਆ ਤਾਂ ਉਹਨਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲ ਹੀ ਮੇਰੇ ਤੇ ਗੋਲੀ ਚਲਾਈ ।ਮੈਂ ਖੁਦ ਪੰਜਾਬ ਪੁਲਿਸ ਵਿੱਚ ਮੁਲਾਜਮ ਹਾਂ। ਜੇਕਰ ਮੇਰੀ ਇਥੇ ਸੁਣਵਾਈ ਨਾ ਹੋਈ ਤਾਂ ਮੈਂ ਉਪਰ ਤਕ ਜਾਵਾਂਗਾ।
ਦੂਸਰੀ ਧਿਰ ਦੀ ਔਰਤ ਸੁਖਦੀਪ ਕੌਰ ਨੇ ਕਿਹਾ ਕਿ ਉਸਦੇ ਬੇਟੇ ਦੀ ਲੜਾਈ ਇਹਨਾਂ ਦੇ ਬੇਟੇ ਨਾਲ ਹੋਈ ।ਪਹਿਲਾ ਬੱਚੇ ਦੀ ਮਾਂ ਨੇ ਸਾਡੇ ਘਰ ਆਕੇ ਗਾਲੀ ਗਲੋਚ ਕੀਤਾ। ਫਿਰ ਆਪਣੇ ਪਤੀ ਤੇ ਹੋਰ ਲੋਕਾਂ ਨੂੰ ਲਿਆਕੇ ਗਾਲਾਂ ਕਢੀਆਂ ਤੇ ਇਹਨਾਂ ਕੋਲ ਹਥਿਆਰ ਵੀ ਸਨ ।ਜਦੋਂ ਇਹਨਾਂ ਸਾਡੇ ਤੇ ਗੋਲੀ ਚਲਾਈ ਫਿਰ ਬਚਾਅ ਲਈ ਮੇਰੇ ਸੁਹਰਾ ਸਾਬ ਨੇ ਵੀ ਗੋਲੀ ਚਲਾਈ। ਮੈਂ ਗਰਭਵਤੀ ਹਾਂ।ਮੋੱਕੇ ਤੇ ਪੁਹੰਚੇ ਡੀਐਸਪੀ ਨੇ ਕਿਹਾ ਕਿ ਮੋੱਕੇ ਤੇ 6 ਰੋਂਦ ਬਰਾਮਦ ਹੋਏ ਹਨ। ਜਾਂਚ ਕਰ ਰਹੇ ਹਾਂ।ਕਾਨੂੰਨ ਮੁਤਾਬਿਕ ਬੰਨਦੀ ਕਾਰਵਾਈ ਕੀਤੀ ਜਾਵੇਗੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ