ਪੰਜਾਬ ਵਿਚ ਮੁੜ ਵਧੇਗੀ ਠੰਢ!ਮੌਸਮ ਵਿਭਾਗ ਵਲੋ 18 ਤੋਂ 21 ਫਰਵਰੀ ਤੱਕ ਬਾਰਸ਼ ਦਾ ਅਲਰਟ

4677213
Total views : 5509852

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ 

ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਠੰਢ ਵਧਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਕਾਰਨ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵਧ ਗਈ ਹੈ। ਮੌਸਮ ਵਿਭਾਗ ਅਨੁਸਾਰ 18 ਤੋਂ 21 ਫਰਵਰੀ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਬਾਰਸ਼ ਤੇ ਗਰਜ ਨਾਲ ਬਿਜਲੀ ਚਮਕਣ ਦੀ ਸੰਭਾਵਨਾ ਹੈ। ਮੀਂਹ ਨਾਲ ਪਹਿਲਾਂ ਵਾਂਗ ਠੰਢ ਵਧ ਸਕਦੀ ਹੈ।

ਹਾਸਲ ਜਾਣਕਾਰੀ ਮੁਤਾਬਕ 17 ਫਰਵਰੀ ਤੋਂ ਨਵੇਂ ਵੈਸਟਰਨ ਡਿਸਟਰਬੈਂਸ ਦੇ ਆਉਣ ਨਾਲ ਸੂਬੇ ‘ਚ ਮੌਸਮ ਦਾ ਪੈਟਰਨ ਫਿਰ ਤੋਂ ਬਦਲ ਜਾਵੇਗਾ। ਮੌਸਮ ਵਿਭਾਗ ਅਨੁਸਾਰ 18 ਫਰਵਰੀ ਤੋਂ ਮੌਸਮ ਬਦਲੇਗਾ। ਇਹ ਅਸਰ 21 ਫਰਵਰੀ ਤੱਕ ਰਹਿ ਸਕਦਾ ਹੈ। ਇਸ ਨਾਲ ਪੰਜਾਬ ਦੇ ਕਈ ਹਿੱਸਿਆਂ ‘ਚ ਬਾਰਸ਼ ਹੋ ਸਕਦੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News