ਭਰਾ ਹੁੰਦੇ ਨੇ ਭਰਾਵਾਂ ਦੀਆਂ ਬਹਾਵਾਂ!ਛੋਟੇ ਭਰਾ ਦੀ ਮੌਤ ਦੀ ਖਬਰ ਸੁਣਦਿਆਂ ਹੀ ਵੱਡੇ ਭਰਾ ਦੀ ਵੀ ਹੋਈ ਮੌਤ

4674978
Total views : 5506384

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਡੇਰਾ ਬਾਬਾ ਨਾਨਕ /ਵਿਸ਼ਾਲ ਮਲਹੋਤਰਾ

 ਸਿਆਣਿਆਂ ਦੀ ਕਹਾਵਤ ਹੈ ਕਿ ਭਰਾ ਭਰਾਵਾਂ ਦੀਆਂ ਬਾਹਵਾਂ ਹੁੰਦੇ ਹਨ ਅਤੇ ਅੱਜ ਦੇ ਅਜੋਕੇ ਸਮੇਂ ਵਿੱਚ ਜਿੱਥੇ ਪਰਿਵਾਰਕ ਰਿਸ਼ਤਿਆਂ ਵਿੱਚ ਵੱਡੀ ਗਿਰਾਵਟ ਆ ਚੁੱਕੀ ਹੈ, ਉੱਥੇ ਡੇਰਾ ਬਾਬਾ ਨਾਨਕ ਨਾਲ ਲੱਗਦੇ ਪਿੰਡ ਆਲੀ ਨੰਗਲ ਵਿੱਚ‌ ਛੋਟੇ ਭਰਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਵੱਡੇ ਭਰਾ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ‘ਤੇ ਦੋਵਾਂ ਭਰਾਵਾਂ ਦੇ ਗਹਿਰੇ ਪਿਆਰ ਦੇ ਚਰਚੇ ਇਲਾਕੇ ਦੇ ਪਿੰਡ-ਪਿੰਡ ਵਿੱਚ ਚੱਲ ਰਹੇ ਹਨ।ਦੋਵੇਂ ਸਕੇ ਭਰਾਵਾਂ ਦੀ ਹੋਈ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

 ਇੱਕੋ ਚਿਤਾ ‘ਚ ਕੀਤਾ ਦੋਵੇਂ ਭਰਾਵਾਂ ਦਾ ਸਸਕਾਰ

ਜਾਣਕਾਰੀ ਅਨੁਸਾਰ  ਬਲਜਿੰਦਰ ਸਿੰਘ (42 )ਪੁੱਤਰ ਰਤਨ ਸਿੰਘ ਆਪਣੇ ਪਰਿਵਾਰਕ ਜੀਆਂ ਸਮੇਤ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਕਿ ਇਸ ਦੌਰਾਨ ਉਸ ਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਉਸ ਨੂੰ ਤੁਰੰਤ ਬਟਾਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਗਿਆ।

ਜਦੋਂ ਬਲਜਿੰਦਰ ਸਿੰਘ ਦੀ ਮੌਤ ਸਬੰਧੀ ਵੱਡੇ ਭਰਾ ਸੁਖਵਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਿਥੇ ਉਸ ਨੂੰ ਚੰਡੀਗੜ੍ਹ ਦੇ ਇੱਕ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਪਰੰਤੂ ਉਥੇ ਉਸ ਨੇ ਦਮ ਤੋੜ ਦਿਤਾ। ਸ਼ੁੱਕਰਵਾਰ ਨੂੰ ਦੋਵਾਂ ਭਰਾਵਾਂ ਦਾ ਪਿੰਡ ਅਲੀ ਨੰਗਲ ਵਿਖੇ ਇਕੋ ਚਿਤਾ ਵਿਚ ਇਕੱਠਿਆਂ ਅੰਤਿਮ ਸਸਕਾਰ ਕਰ ਦਿੱਤਾ ਗਿਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News