Total views : 5505351
Total views : 5505351
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਰਣਜੀਤ ਸਿੰਘ ਰਾਣਾ
ਚੀਫ਼ ਖ਼ਾਲਸਾ ਦੀਵਾਨ ਦੀ 18 ਫਰਵਰੀ ਨੂੰ ਵੱਖ ਵੱਖ ਅਹੁਦਿਆਂ ਦੀ ਚੋਣ ਬਾਰੇ ਦੀਵਾਨ ਬਚਾਓ ਫਰੰਟ ਦੇ ਆਗੂ ਸੁਰਿੰਦਰਜੀਤ ਸਿੰਘ ਪਾਲ ਸੇਵਾ ਮੁਕਤ ਚੀਫ਼ ਕਮਿਸ਼ਨਰ ਇਨਕਮ ਟੈਕਸ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਮੈਂਬਰਾਂ ਨੇ ਦੱਸਿਆ ਕਿ ਉਹ ਦੀਵਾਨ ਵਿਚ ਬਦਲਾਅ ਚਾਹੁੰਦੇ ਹਨ। ਕਮਿਸ਼ਨਰ ਪਾਲ ਨੇ ਆਪਣੇ ਸਾਥੀ ਉਮੀਦਵਾਰਾਂ ਅਮਰਜੀਤ ਸਿੰਘ ਵਿਕਰਾਂਤ, ਸਰਬਜੀਤ ਸਿੰਘ, ਸੁਖਦੇਵ ਸਿੰਘ ਮੱਤੇਵਾਲ, ਡਾ: ਜਸਵਿੰਦਰ ਸਿੰਘ ਢਿਲੋਂ ਤੇ ਰਮਨੀਕ ਸਿੰਘ ਫ੍ਰੀਡਮ ਨਾਲ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਮੈਂਬਰਾਂ ਨਾਲ ਮੀਟਿੰਗ ਕਰਕੇ ਦੀਵਾਨ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਚੋਣ ਮਨੋਰਥ ਪੱਤਰ ਸਾਂਝਾ ਕੀਤਾ।
ਭਾਈ ਵੀਰ ਸਿੰਘ ਜੀ ਦੀ ਸੋਚ ਦਾ ਹੋਵੇਗਾ ਪ੍ਰਸਾਰ
ਵੱਡੀ ਗਿਣਤੀ ਵਿਚ ਦੀਵਾਨ ਦੇ ਮੈਂਬਰ ਸਮਝਦੇ ਹਨ ਕਿ ਦੀਵਾਨ ਦੇ ਅਕਸ ਨੂੰ ਢਾਅ ਲੱਗੀ ਹੈ ਇਸ ਲਈ ਪ੍ਰਬੰਧ ਵਿਚ ਤਬਦੀਲੀ ਜ਼ਰੂਰੀ ਹੈ। ਬਹੁਤੇ ਮੈਂਬਰਾਂ ਨੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਵਧਾਉਣ ਲਈ ਯਤਨਾਂ ਵਿੱਚ ਤੇਜੀ ਲਿਆਓੁਣ ਤੇ ਜੋਰ ਦਿੱਤਾ।ਉਨ੍ਹਾਂ ਮੈਂਬਰਾਂ ਨੂੰ ਭਰੋਸਾ ਦਿਤਾ ਕਿ ਗੁਰੂ ਬਖਸ਼ਿਸ਼ ਤੇ ਆਪ ਸਭ ਦੇ ਭਰਪੂਰ ਸਹਿਯੋਗ ਨਾਲ ਦੀਵਾਨ ਦੀ ਸੇਵਾ ਦਾ ਮੌਕਾ ਮਿਲਣ ‘ਤੇ ਗੁਆਚੀ ਹੋਈ ਸਾਖ ਨੂੰ ਸਿੱਖਰਾਂ ‘ਤੇ ਪਹੁੰਚਾਇਆ ਜਾਏਗਾ! ਉਨ੍ਹਾਂ ਸਮੂਹ ਮੈਂਬਰਾਂ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਦੇ ਸਤਿਕਾਰ ਅਤੇ ਅਧਿਕਾਰ ਨੂੰ ਯਕੀਨੀ ਬਣਾਇਆ ਜਾਵੇਗਾ। ਸੰਵਿਧਾਨ ਦੀ ਆਤਮਾ ਦਾ ਪਿਛਲੇ ਸਮੇਂ ਦੌਰਾਨ ਵੱਡੇ ਪੱਧਰ ‘ਤੇ ਘਾਣ ਹੋਇਆ ਹੈ ਜਿਸ ਦੀ ਪੀੜਾ ਦਾ ਅਹਿਸਾਸ ਭਾਈ ਵੀਰ ਸਿੰਘ ਜੀ ਦੇ ਅਸਲ ਵਾਰਸਾਂ ਨੂੰ ਹੈ, ਭਵਿੱਖ ਵਿਚ ਸੰਵਿਧਾਨ ਨੂੰ ਇਨ ਬਿਨ ਲਾਗੂ ਕੀਤਾ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ
Post Views:
114