ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਵਿਦਿਆਰਥੀ ਕਿਸਮੇ ਕਿਤਨਾ ਹੈ ਦਮ ਸੀਜਨ 10 ਦੇ ਫਾਈਨਲ ‘ਚ

4677686
Total views : 5510789

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਸਥਾਨਕ ਕਸਬੇ ‘ਚ ਚੱਲ ਰਹੇ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਜਿੱਥੇ ਵਿੱਦਿਆ ਦੇ ਖੇਤਰ ਵਿੱਚ ਮੋਹਰੀ ਹੈ, ਉਥੇ ਖੇਡਾਂ ਵਿੱਚ ਵੀ ਮੱਲਾ ਮਾਰ ਰਿਹਾ ਹੈ। ਇਸੇ ਹੀ ਰੀਤ ਨੂੰ ਅੱਗੇ ਤੋਰਦੇ ਹੋਏ ਡੀ.ਡੀ ਪੰਜਾਬੀ ਤੇ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਕਿਸਮੇ ਕਿਤਨਾ ਹੈ ਦਮ ਸੀਜਨ 10 ਵਿੱਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਵਿਦਿਆਰਥੀ ਸੱਚਨੂਰ ਸਿੰਘ ਕਲਾਸ ਪੰਜਵੀਂ ਅਤੇ ਭਵਿਆ ਸ਼ਰਮਾ ਜਮਾਤ ਨੌਂਵੀਂ ਦੇ ਵਿਦਿਆਰਥੀਆ ਨੇ ਭਾਗ ਲਿਆ। ਡੀ.ਡੀ ਪੰਜਾਬੀ ਤੇ ਹੋ ਰਹੇ ਪ੍ਰਸਾਰਿਤ ਪ੍ਰੋਗਰਾਮ ਕਿਸਮੇ ਕਿਤਨਾ ਹੈ ਦਮ ਸੀਜਨ 10 ਦੇ ਆਡੀਸਨ ਅਲਪਾਇਨ ਪਬਲਿਕ ਸਕੂਲ ਵਿੱਚ ਹੋਏ ।

ਜਿਸ ਵਿੱਚ ਸੱਚਨੂਰ ਸਿੰਘ ਅਤੇ ਭਵਿਆ ਸ਼ਰਮਾ ਅਗਲੇ ਰਾਉਂਡ ਲਈ ਸਲੈਕਟ ਹੋਏ । ਰਾਊਂਡ ਦੋ ਵਿੱਚ ਸੱਚਨੂਰ ਸਿੰਘ ਅਤੇ ਭਵਿਆ ਸ਼ਰਮਾ ਨੇ ਸਰਟੀਫਿਕੇਟ ਜਿੱਤਿਆ, ਕੁਆਟਰ ਫਾਈਨਲ ਰਾਉਂਡ ਤਿੰਨ ਵਿੱਚ ਸੱਚਨੂਰ ਸਿੰਘ ਅਤੇ ਭਵਿਆ ਨੇ ਮੈਡਲ ਪ੍ਰਾਪਤ ਕੀਤੇ ਅਤੇ ਸੈਮੀਫਾਈਨਲ ਰਾਊਂਡ ਵਿੱਚ ਭਵਿਆ ਸ਼ਰਮਾ ਨੇ ਸਰਟੀਫਿਕੇਟ ਪ੍ਰਾਪਤ ਕੀਤਾ ਅਤੇ ਫਾਈਨਲ ਦੀ ਟਿਕਟ ਕਟਵਾਈ। ਇਸ ਖੁਸ਼ੀ ਦੇ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਅਮਨਦੀਪ ਕੌਰ ਥਿੰਦ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਵੱਖ- ਵੱਖ ਪ੍ਰੋਗਰਾਮਾ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਕੂਲ ਦੇ ਐਮ.ਡੀ ਡਾ. ਮੰਗਲ ਸਿੰਘ ਕਿਸ਼ਨਪੁਰੀ ਜੀ, ਮੈਨੇਜਿੰਗ ਡਾਇਰੈਕਟਰ ਮਿਸਿਜ਼ ਕੋਮਲ ਕਪੂਰ, ਏ .ਸੀ ਰਾਜਵਿੰਦਰ ਕੌਰ, ਕੋਆਰਡੀਨੇਟਰ ਪ੍ਰਿਅੰਕਾ ਸ਼ਰਮਾ ਅਤੇ ਵਿਦਿਆਰਥੀਆਂ ਦੇ ਮਾਤਾ – ਪਿਤਾ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News