Total views : 5510781
Total views : 5510781
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ‘ਰਾਣਾ’
ਥਾਣਾਂ ਮੁੱਖੀ ਵੇਰਕਾ ਐਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਹਰਮੇਸ਼ ਸਿੰਘ ਵਾਸੀ ਪੱਤੀ ਬੱਗੇ ਵਾਲੀ ਨੇ ਪੁਲਿਸ ਪਾਸ ਬਿਆਨ ਦਰਜ ਕਰਾਏ ਸਨ ਕਿ ਉਸ ਦਾ ਲੜਕਾ ਨਵਤੇਜ ਸਿੰਘ, ਉਮਰ ਕਰੀਬ 18 ਸਾਲ ਜੋਕਿ ਬੀਤੀ ਰਾਤ 08:30 ਪੀ.ਐਮ, ਘਰੋ ਗਿਆ, ਪਰ ਉਹ ਵਾਪਸ ਨਾ ਆਇਆ ਤਾਂ ਵਕਤ ਕਰੀਬ 9/9:15 ਪੀ.ਐਮ, ਉਸਨੂੰ ਲੱਭਣ ਲਈ ਗਏ ਪਰ ਨਹੀ ਮਿਲਿਆ, ਉਸ ਦਾ ਲੜਕਾ ਨਵਤੇਜ ਸਿੰਘ ਪਹਿਲਾ ਵੀ ਆਪਣੇ ਯਾਰਾਂ ਦੋਸਤਾ ਨਾਲ ਰਾਤ ਬੀਤਾ ਲੈਦਾ ਸੀ, ਜਿਸ ਕਰਕੇ ਉਹਨਾ ਨੇ ਸੋਚਿਆ ਕਿ ਆਪੇ ਸਵੇਰੇ ਘਰ ਆ ਜਾਵੇਗਾ ਪਰ ਅੱਜ ਮਿਤੀ 12-02-2024 ਨੂੰ ਵਕਤ ਕਰੀਬ 08:30 ਏ.ਐਮ, ਗੁਰਦੁਆਰਾ ਨਾਨਕਸਰ ਸਾਹਿਬ ਤੋਂ ਬਾਬਾ ਜੀ ਦੇ ਅਨਾਉਸਮੈਟ ਕੀਤੀ ਕਿ ਕਿਸੇ ਅਣਪਛਾਤੇ ਨੌਜਵਾਨ ਦੀ ਲਾਸ਼ ਜੋ ਅਵਾਰਾ ਕੁੱਤਿਆ ਨੇ ਨੋਚੀ ਹੋਈ ਹੈ ਹੱਡਾਰੋੜਾ ਦੇ ਨੇੜੇ ਸ਼ਮਸ਼ਾਨ ਘਾਟ ਬੱਗੇ ਵਾਲੀ ਪੱਤੀ, ਵੇਰਕਾ ਸ਼ੜਕ ਤੋ ਹੇਠਾ ਖੇਤਾ ਵਾਲੇ ਪਾਸੇ ਪਈ ਹੈ ।
ਯਾਰਾਂ ਨੇ ਹੀ ਕੀਤੀ ਯਾਰ ਮਾਰ
ਜਿਸਤੇ ਉਹਨਾ ਨੇ ਮੌਕਾ ਪਰ ਜਾ ਕੇ ਵੇਖਿਆ ਕਿ ਇਹ ਲਾਸ਼ ਉਸ ਦੇ ਲੜਕੇ ਨਵਤੇਜ ਸਿੰਘ ਦੀ ਹੈ। ਜਿਸ ‘ਤੇ ਉਨਾਂ ਨੇ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਾਹੁੰਚ ਕੇ ਕੀਤੀ ਜਾਚ ਦੌਰਾਨ ਮਦੁੱਈ ਮਕੁੱਦਮਾ ਹਰਮੇਸ਼ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਨਵਤੇਜ਼ ਸਿੰਘ ਦੇ ਨਾਲ ਕੱਲ 1) ਸਾਹਿਲ ਉਰਫ ਬੁਲੜ ਪੁੱਤਰ ਵਿਕਟਰ ਵਾਸੀ ਦੇਬੀ ਵਾਲਾ ਬਜਾਰ, 2) ਮਨਪ੍ਰੀਤ ਸਿੰਘ ਉਰਫ ਰਿਕੀ ਪੁੱਤਰ ਹਰਪ੍ਰੀਤ ਸਿੰਘ ਵਾਸੀ ਪੱਤੀ ਹਰਦਾਸ ਦੀ ਵੇਰਕਾ, 3) ਵੀਰ ਸਿੰਘ ਉਰਫ ਵੰਸ ਪੁੱਤਰ ਬੀਰਾ ਸਿੰਘ ਵਾਸੀ ਪੱਤੀ ਹਰਦਾਸ ਦੀ ਵੇਰਕਾ, ਅੰਮ੍ਰਿਤਸਰ ਅਤੇ 4) ਤਰੁਨ ਸਿੰਘ ਉਰਫ ਬਿੱਲਾ ਪੁੱਤਰ ਪਵਨ ਸਿੰਘ ਵਾਸੀ ਬੈਕ ਸਾਈਡ ਗੁਰਦੁਆਰਾ ਨਾਨਕਸਰ, ਵੇਰਕਾ, ਅੰਮ੍ਰਿਤਸਰ ਅਤੇ 2/3 ਹੋਰ ਅਣ-ਪਛਾਤੇ ਲੜਕੇ ਫਿਰ ਰਹੇ ਸਨ, ਉਸਨੂੰ ਯਕੀਨ ਹੈ ਕਿ ਉਸ ਦੇ ਲੜਕੇ ਨਵਤੇਜ ਸਿੰਘ ਦੀ ਇਹਨਾ ਦੀ ਹਾਜ਼ਰੀ ਵਿੱਚ ਹੀ ਭੇਦ-ਭਰੇ ਹਲਾਤਾ ਵਿਚ ਮੋਤ ਹੋਈ ਹੈ ਅਤੇ ਇਹਨਾਂ ਨੇ ਇਸ ਕਾਰੇ ਨੂੰ ਛਿਪਾਉਣ ਦੀ ਖਾਤਰ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਨੇੜੇ ਹੱਡਾ ਰੋੜੀ ਅਬਾਦੀ ਵੇਰਕਾ ਵਿੱਖੇ ਸੁੱਟ ਦਿੱਤੀ ਹੈ। ਜੋ ਪੁਲਿਸ ਪਾਰਟੀ ਵੱਲੋਂ (1) ਮਨਪ੍ਰੀਤ ਸਿੰਘ ਉਰਫ ਰਿਕੀ ਪੁੱਤਰ ਹਰਪ੍ਰੀਤ ਸਿੰਘ ਵਾਸੀ ਪੱਤੀ ਹਰਦਾਸ ਦੀ, ਵੇਰਕਾ, ਅੰਮ੍ਰਿਤਸਰ (2) ਵੀਰ ਸਿੰਘ ਉਰਫ ਵੰਸ ਪੁੱਤਰ ਬੀਰਾ ਸਿੰਘ ਵਾਸੀ ਪੱਤੀ ਹਰਦਾਸ ਦੀ ਵੇਰਕਾ, ਅੰਮ੍ਰਿਤਸਰ ਅਤੇ (3) ਤਰੁਨ ਸਿੰਘ ਉਰਫ ਬਿੱਲਾ ਪੁੱਤਰ ਪਵਨ ਸਿੰਘ ਵਾਸੀ ਬੈਕ ਸਾਈਡ ਗੁਰਦੁਆਰਾ ਨਾਨਕਸਰ ਵੇਰਕਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਕੱਦਮਾਂ ਦੀ ਤਫਤੀਸ਼ ਜਾਰੀ ਹੈ।