ਚੀਫ਼ ਖ਼ਾਲਸਾ ਦੀਵਾਨ ਦੀਆ ਚੋਣਾਂ ਵਿੱਚ ਪੰਥਕ ਜਜ਼ਬੇ ਨਾਲ ਪਾਲ ਧੜੇ ਵਲੋ ਚੋਣ ਮਨੋਰਥ ਪੱਤਰ ਜਾਰੀ

4677739
Total views : 5511002

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਰਣਜੀਤ ਸਿੰਘ ਰਾਣਾ 
ਭਾਈ ਵੀਰ ਸਿੰਘ ਜੀ ਦੀ ਸੋਚ ਤੇ ਅਧਾਰਿਤ ਪੁਰਾਤਨ ਅਤੇ ਇਤਹਾਸਿਕ ਵਿਦਿਅਕ ਅਤੇ ਧਾਰਮਿਕ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀਆ ਚੋਣਾਂ ਵਿੱਚ ਪ੍ਰਧਾਨਗੀ ਦੇ ਆਹੁਦੇ ਲਈ ਉਮੀਦਵਾਰ ਸਿੱਖ ਚਿੰਤਕ ਸੁਰਿੰਦਰਜੀਤ ਸਿੰਘ ਪਾਲ ਨੇ ਆਪਣੇ ਸਾਥੀ ਉਮੀਦਵਾਰਾਂ ਦੇ ਨਾਲ ਅੱਜ ਮੀਟਿੰਗ ਦੌਰਾਨ ਚੋਣ ਮਨੋਰਥ ਪੱਤਰ ਜਾਰੀ ਕੀਤਾ। ਕਮਿਸ਼ਨਰ ਪਾਲ ਨੇ ਕਿਹਾ ਕਿ ਦੀਵਾਨ ਵਿਚ ਧਰਮ ਪ੍ਰਚਾਰ,ਗੁਣਾਤਮਿਕ ਵਿਦਿਆ ਪ੍ਰਸਾਰ ,ਸਮਾਜ ਭਲਾਈ ,ਸਿਹਤ ਸੁਵਿਧਾਵਾਂ ਆਦਿ ਵਿਚ ਵਿਆਪਕ ਸੁਧਾਰ ਕਰਨ ਦੀ ਲੋੜ ਹੈ ।ਉਨ੍ਹਾਂ ਕਿਹਾ ਕਿ ਸਾਡੀ ਟੀਮ ਸਾਰੇ ਮੈਂਬਰ ਸਾਹਿਬਾਨ ਨੂੰ ਨਾਲ ਲੈਕੇ ਚਲਣ ਵਿਚ ਵਿਸ਼ਵਾਸ਼ ਕਰਦੀ ਹੈ। ਭਵਿਖ ਵਿੱਚ ਅਸੀ ਫੈਸਲੇ ਲੈਣ ਲਈ ਬਾਹਰਲੇ ਸੂਬਿਆਂ ਦੇ ਮੈਂਬਰਾਂ ਨੂੰ ਜੂਮ ਮੀਟਿੰਗ ਰਾਹੀਂ ਸ਼ਮੂਲੀਅਤ ਕਰਾਂਗੇ।ਉਨ੍ਹਾਂ ਕਿਹਾ ਸੰਸਥਾ ਦਾ ਸੰਵਿਧਾਨ ਇਕ ਪਵਿੱਤਰ ਦਸਤਾਵੇਜ਼ ਹੈ ਜਿਸ ਦੀ ਪਾਲਣਾ ਹਰ ਕੀਮਤ ਤੇ ਕੀਤੀ ਜਾਵੇਗੀ ਅਤੇ ਆਧੁਨਿਕ ਤਕਨੀਕ ਦਾ ਇਸਤੇਮਾਲ ਕਰਦਿਆ ਹੋਇਆ ਦਫਤਰ ਦੀਵਾਨ ,ਵਿਦਿਆਰਥੀਆਂ ਦੀ ਸਖਸ਼ੀਅਤ ਘੜਨ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤ ਜਾਵੇਗਾ।ਆਪਣੇ ਵਿਜ਼ਨ ਡਾਕੂਮੈਂਟ ਬਾਰੇ ਉਹਨਾਂ ਕਿਹਾ ਪੰਜਾਬ ਦੇ ਆਰਥਿਕ ਵਿਕਾਸ ਅਤੇ ਰੋਜ਼ਗਾਰ ਮੁਹੱਈਆ ਕਰਨ ਲਈ ਕੌਪਰੇਟਿਵ ਬੈਂਕ ਦੀ ਸ਼ੁਰੂਆਤ ਕੀਤੀ ਜਾਵੇਗੀ।
ਮਨੁੱਖਤਾ ਦੀ ਸੇਵਾ ਕਰਨ ਲਈ ਕੈਂਸਰ ਹਸਪਤਾਲ ਖੋਲ੍ਹਣ ਦਾ ਉਪਰਾਲਾ ਕੀਤਾ ਜਾਵੇਗਾ
ਇਸਦੇ ਨਾਲ ਹੀ ਮਨੁੱਖਤਾ ਦੀ ਸੇਵਾ ਕਰਨ ਲਈ ਕੈਂਸਰ ਹਸਪਤਾਲ ਖੋਲ੍ਹਣ ਦਾ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਤੇ ਵਿਧਾਨ ਸਭਾ ਹਲਕਾ ਪੂਰਬੀ ਵਿਚ ਪੈਂਦੇ ਵਰਲਡ ਵਾਈਡ ਮਹਿੰਦਰਾ ਦੇ ਇੰਦਰਪ੍ਰੀਤ ਸਿੰਘ ਆਨੰਦ ਵਲੋ ਰੱਖੀ ਚੋਣ ਮੀਟਿੰਗ ਦੌਰਾਨ ਆਪ ਵਿਧਾਇਕ ਬੀਬੀ ਜੀਵਨਜੋਤ ਕੌਰ ਵਿਸ਼ੇਸ਼ ਤੌਰ ਤੇ ਪੁੱਜੇ ਜਿਹਨਾਂ ਦਾ ਉਮੀਦਵਾਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਆਨਰੇਰੀ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੈਂ 45 ਸਾਲ ਸਿੱਖ ਵਿਦਿਅਕ ਸੰਸਥਾਵਾਂ ਵਿੱਚ ਸੇਵਾ ਨਿਭਾਉਂਦੇ ਹੋਏ ਕਦੇ ਵੀ ਸਿੱਖ ਧਰਮ ਦੇ ਖਿਲਾਫ ਕੋਈ ਗਲ ਨਹੀਂ ਕੀਤੀ।
ਇਸੇ ਤਰ੍ਹਾਂ ਰਮਣੀਕ ਸਿੰਘ ਫਰੀਡਮ ਨੇ ਤੱਥਾਂ ਦੇ ਅਧਾਰ ਤੇ ਡਾ. ਨਿਜਰ ਵੱਲੋਂ 63 ਕਰੋੜ ਦੀ ਐਫ ਡੀ ਆਰ ਦੇ ਦਾਅਵੇ ਨੂੰ ਝੁਠਲਾਇਆ।ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰ ਅਮਰਜੀਤ ਸਿੰਘ ਵਿਕਰਾਂਤ ਨੇ 132 ਮੈਂਬਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਮੈਨੂੰ ਡਾ. ਨਿੱਜਰ ਵਲੋ ਸਾਰੀ ਜਾਂਚ ਕਰਨ ਦੇ ਬਾਅਦ ਕੋਈ ਵੀ ਇਤਰਾਜ ਨਾ ਹੋਣ ਦਾ ਪੱਤਰ ਜਾਰੀ ਕੀਤਾ ਗਿਆ ਸੀ ਪਰ ਹੁਣ ਚੋਣ ਮੁਹਿੰਮ ਦੌਰਾਨ ਮੇਰੇ ਤੇ ਝੂਠੇ ਇਲਜਾਮ ਲਗਾ ਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਮੀਤ ਪ੍ਰਧਾਨ ਸਰਬਜੀਤ ਸਿੰਘ ਨੇ ਕਿਹਾ ਕਿ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਤੇ ਜ਼ੋਰ ਦਿੱਤਾ ਤੇ ਆਰਐਸਐਸ ਨਾਲ ਜੋੜਨ ਦੇ ਪਰਚਾਰ ਦੀ ਖੁੱਲ ਕੇ ਨਿੰਦਾ ਕੀਤੀ।ਸਥਾਨਕ ਪ੍ਰਧਾਨ ਸੁਖਦੇਵ ਸਿੰਘ ਮਤੇਵਾਲ ਨੇ ਕਿਹਾ ਕਿ ਕਮਿਸ਼ਨਰ ਪਾਲ ਦੀ ਅਗਵਾਈ ਵਿੱਚ ਦੀਵਾਨ ਦੇ ਨਵੇਂ ਜੁਗ ਦਾ ਆਗਾਸ ਹੋਵੇਗਾ ਇਸ ਮੌਕੇ ਜਸਵਿੰਦਰ ਸਿੰਘ ਐਡਵੋਕੇਟ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਚੀਫ ਖਾਲਸਾ ਦੀਵਾਨ ਦੇ ਪੰਥਕ ਇਤਹਾਸ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਨਵੀਂ ਟੀਮ ਨੂੰ ਪੰਥਕ ਹਿਤਾਂ ਦੀ ਪਹਿਰੇਦਾਰੀ ਕਰਨੀ ਆਉਂਦੀ ਹੈ।
ਅਜਾਇਬ ਸਿੰਘ ਅਭਿਆਸੀ ਨੇ ਕਿਹਾ ਕਿ ਸਾਡੇ ਪੰਥਕ ਜਜ਼ਬੇ ਦੀ ਤਾਕਤ ਸਾਹਮਣੇ ਕੋਈ ਵੀ ਦੀਵਾਨ ਦਾ ਨੁਕਸਾਨ ਨਹੀਂ ਕਰ ਸਕਦੀ। ਪ੍ਰੋ ਹਰੀ ਸਿੰਘ ਨੇ ਖੁਲਾਸਾ ਕੀਤਾ ਕੀ ਮੈਨੂੰ ਬਤੌਰ ਧਰਮ ਪਰਚਾਰ ਕਮੇਟੀ ਦੇ ਕਾਰਜਕਾਲ ਦੌਰਾਨ ਵਿਦਿਆਰਥੀਆਂ ਨੂੰ ਅੰਮ੍ਰਿਤ ਛਕਾਉਣ ਤੋਂ ਰੋਕਿਆ ਗਿਆ ਸੀ ਜਿਸ ਦਾ ਵਿਰੋਧ ਕਰਨ ਤੇ ਮੈਨੂੰ ਅਕਾਰਣ ਦੀਵਾਨ ਵਿੱਚੋ ਹੀ ਕੱਢ ਦਿੱਤਾ ਗਿਆ।ਪ੍ਰੋ ਬਲਜਿੰਦਰ ਸਿੰਘ ਨੇ ਕਿਹਾ ਕਿ ਸਿੱਖ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਦੀ ਆਵਾਜ ਬੁਲੰਦ ਕਰਨ ਤੇ ਮੈਨੂੰ ,ਅਵਤਾਰ ਸਿੰਘ, ਅਮਰਜੀਤ ਸਿੰਘ ਭਾਟੀਆ,ਇੰਜ ਨਵਦੀਪ ਸਿੰਘ,ਅਤੇ ਹਰਕੰਵਲ ਸਿੰਘ ਕੋਹਲੀ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ।ਇੰਦਰਪ੍ਰੀਤ ਸਿੰਘ ਆਨੰਦ ਵਲੋ ਸੰਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਮਿਸ਼ਨਰ ਪਾਲ ਦੀ ਸਮੁੱਚੀ ਟੀਮ ਨੂੰ ਜਤਾਉਣ ਦੀ ਅਪੀਲ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ
Share this News