Total views : 5510998
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਐਸ.ਐਸ.ਪੀ ਤਰਨ ਤਾਰਨ ਸ੍ਰੀ ਅਸ਼ਵਨੀ ਕੁਮਾਰ ਆਈ.ਪੀ.ਐਸ ਦੀਆਂ ਹਦਾਇਤਾ ਤੇ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਾਹਿਤ ਕਾਰਵਾਈ ਕਰਦਿਆ ਸੀ.ਆਈ.ਏ ਸਟਾਫ ਵਲੋ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨਾਂ ਪਾਸੋ ਤਿੰਨ ਕਿਲੋ 900 ਗ੍ਰਾਮ ਹੈਰੋਇਨ ਫੜੇ ਜਾਣ ਸਬੰਧੀ ਜਾਣਕਾਰੀ ਦੇਦਿਆਂ ਸ੍ਰੀ ਅਜੇ ਰਾਜ ਸਿੰਘ ਪੀ.ਪੀ.ਐਸ ਐਸ.ਪੀ (ਜਾਂਚ) ਨੇ ਦੱਸਿਆ ਕਿ ਐਸ.ਆਈ ਸਤਵਿੰਦਰ ਸਿੰਘ ਸੀ.ਆਈ.ਏ ਸਟਾਫ ਤਰਨ ਤਾਰਨ ਸਮੇਤ ਪੁਲਿਸ ਪਾਰਟੀ ਨੇ ਦੋਰਾਨੇ ਗਸ਼ਤ ਪਿੰਡ ਬਘਿਆੜੀ ਮੋੜਅਟਾਰੀ ਰੋਡ ਪਰ ਮੋਜੂਦ ਸੀ ਕਿ ਮੁਖਬਰ ਖਾਸ ਵਲੋ ਇਤਲਾਹ ਮਿਲੀ ਕਿ ਅਟਾਰੀ ਸਾਈਡ ਤੋ ਇੱਕ ਆਈ-20 ਕਾਰ ਰੰਗ ਚਿੱਟਾ ਜਿਸ ਵਿੱਚ ਬਲਜੀਤ ਸਿੰਘ ਪੱਤਰ ਸ਼ਿਵ ਸਿੰਘ ਵਾਸੀ ਪੱਖੋਕੇ, ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਿਹਾਰੀਪੁਰ ਅਤੇ ਸੰਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਵੈਰੋਵਾਲ ਬਾਵਿਆ ਜੋ ਕਿ ਹੈਰੋਇਨ ਲੈ ਕੇ ਆ ਰਹੇ ਹਨ ਜਿਸ ਪਰ ਤੁਰੰਤ ਕਾਰਵਾਈ ਕਰਦੇ ਹੋੲ ਪੁਲਿਸ ਪਾਰਟੀ ਵੱਲੋਂ ਉਕਤ ਦੋਸ਼ੀਆਂ ਨੰ ਕਾਬੂ ਕੀਤਾ ਗਿਆ ।
ਜਿਸ ਤੇ ਕਾਰਵਾਈ ਕਰਨ ਲਈ ਇੰਸਪੈਕਟਰ ਹਰਿੰਦਰ ਸਿੰਘ ਐਸ.ਐਚ.ਓ ਥਾਣਾ ਝਬਾਲ ਸਮੇਤ ਪੁਲਿਸ ਪਾਰਟੀ ਮੋਕੇ ਪਰ ਪੁੱਜੇ ਜਿਨਾ ਨੇ ਤਰਸੇਮ ਮਸੀਹ ਡੀ.ਐਸ.ਪੀ ਸਿਟੀ ਤਰਨ ਤਾਰਨ ਦੀ ਹਾਜਰੀ ਵਿੱਚ ਉਕਤ ਦੋਸ਼ੀਆਂ ਅਤੇ ਕਾਰ ਦੀ ਤਾਲਾਸ਼ੀ ਹਸਬ ਜਾਬਤਾ ਅਮਲ ਵਿੱਚ ਲਿਆਂਦੀ ਤਾਂ ਕਾਰ ਦੀ ਪਿਛਲੀ ਸੀਟ ਤੋ ਇੱਕ ਮੋਮੀ ਲਿਫਾਫਾ ਰੰਗ ਕਾਲਾ ਬ੍ਰਾਮਦ ਹੋਇਆ ਜਿਸ ਵਿੱਚੋ 08 ਛੋਟੇ ਲਿਫਾਫੇ ਅਤੇ ਵੱਡੇ ਟੇਪ ਨਾਲ ਸੀਲ ਹੋਏ ਵੱਖ-ਵੱਖ ਪੈਕਟ ਰੰਗ ਚਿੱਟਾ ਅਤੇ ਪੀਲਾ ਜਿਸ ਵਿੱਚੋ ਹੈਰੋਇੰਨ ਬ੍ਰਾਮਦ ਹੋਈੇ। ਜਿਹਨਾ ਦਾ ਵੱਖ-ਵੱਖ ਇਲ਼ਕੈਟ੍ਰੌਨਿਕ ਕੰਡੇ ਨਾਲ ਵਜਨ ਕਰਨ ਤੇ ਕੁੱਲ 03 ਕਿੱਲੋ 900 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਜਿੰਨਾ ਵਿਰੁੱਧ ਥਾਣਾਂ ਝਬਾਲ ਵਿਖੇੇ ਮੁਕੱਦਮਾ ਨੰਬਰ 08 ਮਿਤੀ 10.02.2024 ਜੁਰਮ ਐਨ.ਡੀ.ਪੀ.ਐਸ ਐਕਟ ਤਾਹਿਤ ਕੇਸ ਦਰਜ ਕਰਨ ਉਪਰੰਤ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ 4 ਦਿਨ ਦਾ ਰਿਮਾਡ ਹਾਸਿਲ ਕੀਤਾ ਗਿਆ ਹੈ। ਜਿੰਨਾ ਪਾਸੋ ਰਿਮਾਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।ਇਸ ਸਮੇ ਉਨਾਂ ਨਾਲ ਇੰਸ: ਪ੍ਰਭਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਤੇ ਇੰਸ਼:ਹਰਿੰਦਰ ਸਿੰਘ ਐਸ.ਐਚ.ਓ ਝਬਾਲ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-