Total views : 5510998
Total views : 5510998
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਅਵਚਲ ਨਗਰ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਥਾਨ ਹੈ ਜੋ ਸਿੱਖ ਕੌਮ ਦਾ ਆਸਥਾ ਦਾ ਕੇਂਦਰ ਹੈ ਜਿੱਥੇ ਪੂਰੇ ਵਿਸ਼ਵ ਵਿੱਚੋਂ ਮੱਥਾ ਟੇਕਣ ਦੇ ਲਈ ਸੰਗਤਾਂ ਰੋਜਾਨਾ ਲੱਖਾ ਹਜ਼ਾਰਾਂ ਦੀ ਤਾਦਾਦ ਵਿੱਚ ਪਹੁੰਚਦੀਆਂ ਨੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਦੀ ਸਰਕਾਰ
ਸਿੱਖਾਂ ਦੇ ਧਾਰਮਿਕ ਸਥਾਨਾਂ ਵਿੱਚ ਦਖਲ ਅੰਦਾਜੀ ਕਰ ਰਹੀ ਹੈ ਜਿਸ ਦੇ ਸਬੰਧ ਵਿੱਚ ਅੱਜ ਪੂਰੇ ਵਿਸ਼ਵ ਭਰ ਵਿੱਚ ਸਿੱਖ ਕੌਮ ਵਿੱਚ ਬਹੁਤ ਭਾਰੀ ਰੋਸ ਤੇ ਗੁੱਸਾ ਹੈ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸ ਗੁਰਜੀਤ ਸਿੰਘ ਔਜਲਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਇਕ ਚਿੱਠੀ ਲਿਖੀ ਤੇ ਦੱਸਿਆ ਕਿ ਉਹ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਸਿੱਖ ਕੌਮ ਦੇ ਮਸਲਿਆਂ ਵਿੱਚ ਦਖਲ ਅੰਦਾਜੀ ਬਿਲਕੁਲ ਬੰਦ ਕਰ ਦੇਣ ਇਸ ਤੋਂ ਇਲਾਵਾ ਐਮਪੀ ਗੁਰਜੀਤ ਸਿੰਘ ਔਜਲਾ ਨੇ ਅਬਚਲ ਨਗਰ ਨਦੇੜ ਸਾਹਿਬ ਦੇ ਮੈਂਬਰ ਪਾਰਲੀਮੈਂਟ ਤੇ ਉਥੋਂ ਦੇ ਵਿਧਾਇਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇੱਕ ਚਿੱਠੀ ਦਿੱਤੀ ਕਿ ਉਹ ਸਾਡੇ ਧਾਰਮਿਕ ਸਥਾਨਾਂ ਵਿੱਚ ਦਖਨ ਦਾ ਜੀ ਬੰਦ ਕਰਵਾਉਣ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸਿੱਖ ਕੌਮ ਆਪਣੇ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਚੰਗੀ ਤਰ੍ਹਾਂ ਨਾਲ ਕਰਨੀ ਜਾਣਦੀ ਹੈ ।
ਔਜਲਾ ਨੇ ਮਹਾਰਾਸ਼ਟਰ ਦੇ ਐਮਪੀਆਂ ਤੇ ਵਿਧਾਇਕਾਂ ਨਾਲ ਮਿਲ ਕੇ ਇਸ ਮਸਲੇ ਤੇ ਗੱਲਬਾਤ ਕੀਤੀ ਤੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
ਜਦ ਜਦ ਵੀ ਦੇਸ਼ ਦੇ ਕੋਈ ਆਫਤ ਆਈ ਹੈ ਤਾਂ ਸਾਡੀ ਸਿੱਖ ਕੌਮ ਨੇ ਹਮੇਸ਼ਾ ਹੀ ਇਸ ਦੇਸ਼ ਦੀ ਰਕਸ਼ਾ ਅੱਗੇ ਹੋ ਕੇ ਕੀਤੀ ਹੈ ਤੇ ਕੁਰਬਾਨੀਆਂ ਦੇਣ ਤੋਂ ਕਦੇ ਪਿੱਛੇ ਨਹੀਂ ਹੋਵੇ ਤੇ ਨਾ ਹੀ ਕਦੇ ਕੁਦਰਤੀ ਆਫਤ ਆਉਣ ਤੋਂ ਪਿੱਛੇ ਹੋਏ ਨੇ ਸਿੱਖ ਕੌਮ ਅੱਜ ਪੂਰੇ ਵਿਸ਼ਵ ਵਿੱਚ ਸਰਬੱਤ ਦੇ ਭਲਾ ਮੰਗਣ ਵਾਲੀ ਜਾਣੀ ਜਾਂਦੀ ਹੈ ਇਸ ਕਰਕੇ ਸਾਡੇ ਧਾਰਮਿਕ ਮਸਲਿਆਂ ਵਿੱਚ ਸਰਕਾਰ ਦਖਲ ਅੰਦਾਜੀ ਦੇਣਾ ਬੰਦ ਕਰ ਦੇਵੇ ਗੱਲਬਾਤ ਕਰਦੇ ਹੋਏ ਐਮਪੀ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕੀ ਬੋਰਡ ਵਿਚ ਸਰਕਾਰੀ ਦਖ਼ਲ ਵਧਾਉਣ ਲਈ “ਨਾਂਦੇੜ ਸਿੱਖ ਗੁਰਦੁਆਰਾ ਸਚਖੰਡ ਸ਼੍ਰੀ ਹਜ਼ੂਰ ਅਬਚਲਨਗਰ ਸਾਹਿਬ ਐਕਟ 1956” ਵਿੱਚ ਸੋਧ ਕਰਦੇ ਹੋਏ ਵਿਧਾਨ ਸਭਾ ਵਿਚ ਬਿਲ ਪਾਸ ਕੀਤਾ ਹੈ। ਪ੍ਰਬੰਧਕੀ ਬੋਰਡ ਵਿਚ ਤਬਦੀਲੀ ਕਰਦੇ ਹੋਏ ਸਰਕਾਰੀ ਮੈਂਬਰਾਂ ਦੀ ਗਿਣਤੀ 7 ਤੋਂ ਵਧਾ ਕੇ 12 ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਗਿਣਤੀ 4 ਤੋਂ ਘੱਟਾਕੇ 2 ਕਰ ਦਿੱਤੀ ਹੈ, ਜਦੋਂ ਕਿ ਚੀਫ਼ ਖਾਲਸਾ ਦੀਵਾਨ ਦੇ 2 ਮੈਂਬਰਾਂ ਦੀ ਨਿਯੁਕਤੀ ਹਮੇਸ਼ਾ ਲਈ ਖਾਰਿਜ ਕਰ ਦਿੱਤੀ ਗਈ ਹੈ।
ਇਸ ਸਿੱਖ ਕੌਮ ਵਿਰੋਧੀ ਬਿੱਲ ਅਤੇ ਗੁਰਧਾਮਾਂ ਵਿਚ ਸਿਆਸੀ ਦਖ਼ਲ ਦੇ ਵਿਰੋਧ ਵਿਚ ਅੱਜ ਲੋਕ ਸਭਾ ਮੈਂਬਰ ਨਾਂਦੇੜ ਸ਼੍ਰੀ ਪ੍ਰਤਾਪਰਾਓ ਪਾਟਿਲ ਚਿਖਾਲੀਕਰ ਨੂੰ ਮੈਮੋਰੈਂਡਮ ਦਿੱਤਾ ਗਿਆ ਕਿ ਉਹ ਮਹਾਰਾਸ਼ਟਰ ਸਰਕਾਰ ਕੋਲ ਇਹ ਮੁੱਦਾ ਉਠਾਉਣ। ਇਸ ਮੌਕੇ ਸ਼ਿਰਡੀ ਤੋਂ ਲੋਕ ਸਭਾ ਮੈਂਬਰ ਸ਼੍ਰੀ ਸਦਾਸ਼ਿਵ ਲੋਖੰਡੇ ਜੋ ਕਿ ਨਾਂਦੇੜ ਤੋਂ ਵਿਧਾਇਕ ਰਹਿ ਚੁੱਕੇ ਹਨ। ਮੈਂ ਸਰਕਾਰ ਕੋਲ ਮੰਗ ਕੀਤੀ ਹੈ ਕਿ ਸਿੱਖ ਮਾਮਲਿਆਂ ਵਿਚ ਸਰਕਾਰੀ ਦਖ਼ਲ ਬੰਦ ਕੀਤਾ ਜਾਏ ਅਤੇ ਗੁਰਧਾਮਾਂ ਦੀ ਸਾਂਭ-ਸੰਭਾਲ ਦਾ ਜਿੰਮਾ ਸਿੱਖ ਸੰਗਤਾਂ ਨੂੰ ਸੌਂਪਿਆ ਜਾਏ।
ਆਖਰ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਮੈਂ ਉਦੋਂ ਤੱਕ ਸੁੱਖ ਦਾ ਸਾਹ ਨਹੀਂ ਲਵਾਂਗਾ ਜਦੋਂ ਤੱਕ ਇਹ ਮਸਲੇ ਨੂੰ ਹੱਲ ਨਹੀਂ ਕਰਵਾ ਲੈਂਦਾ।-ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ