ਮਹਾਰਾਸ਼ਟਰ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਚ ਸਿੱਧੀ ਦਖਲ ਅੰਦਾਜੀ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ- ਜਿਲਾ ਪ੍ਰਧਾਨ ਪੱਖੋਂਕੇ

4731458
Total views : 5600740

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ ਲਾਲੀ ਕੈਰੋ

ਮਹਾਰਾਸ਼ਟਰ ਸਰਕਾਰ ਨੇ  ਨਾਂਦੇੜ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਬੋਰਡ ਐਕਟ 1956ਵਿੱਚ ਸੋਧ ਕਰਕੇ , ਸਰਕਾਰ ਵੱਲੋ ਨਾਮਜਦ ਮੈਬਰਾਂ ਦੀ ਗਿਣਤੀ ਵਧਾ ਕੇ ਤਖਤ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਾਂ ਨੂੰ ਆਪਣੇ ਹੱਥ ਚ ਲਿਆ ਇਹ ਕੋਝੀ ਕਾਰਵਾਈ ਤੇ ਘੱਟ ਗਿਣਤੀ ਸਿੱਖ ਧਰਮ ਦੇ ਧਾਰਮਿਕ ਮਾਮਲੇ ਚ ਸਿੱਧੀ ਦਖਲਅੰਦਾਜੀ ਹੈ ਤੇ ਗੁਰਦੁਆਰੇ ਨੂੰ ਗੈਰਸਿੱਖਾਂ ਦੇ ਕਬਜੇ ਹੇਠ ਕਰਨ ਦੀ ਸਾਜਿਸ਼ ਹੈ ਜੋ ਸਿੱਖ ਕੋਮ ਕਦੇ ਬਰਦਾਸ਼ਤ ਨਹੀ ਕਰੇਗੀ ਤੇ ਸਰਕਾਰ ਦੇ ਇਸ ਫੈਸਲੇ ਦੀ ਜੋਰਦਾਰ ਸ਼ਬਦਾਂ ਚ ਨਿਖੇਧੀ ਕਰਦੇ ਹਨ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਆਕਾਲੀ ਦਲ ਦੇ ਜਿਲਾ ਪ੍ਰਧਾਨ ਸ ਅਲਵਿੰਦਰਪਾਲ ਸਿੰਘ ਪੱਖੋਕੇ , ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ, ਪਾਰਟੀ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਸਥਾਨਿਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ॥ਸ ਪੱਖੋਕੇ ਤੇ ਸ ਕਰਮੂਵਾਲਾ ਨੇ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਨੇ ਪਹਿਲਾਂ ਵੀ ਗੈਰਸਿੱਖ ਨੂੰ ਪ੍ਰੰਬਧਕ ਲਗਾਇਆ ਸੀ ਜੋ ਸਿੱਖ ਸੰਗਤਾਂ ਦੇ ਵਿਰੋਧ ਦੇ ਬਾਅਦ ਬਦਲਕੇ ਫਿਰ ਰਿਟਾਇਡ ਆਈ.ਏ. ਐਸ  ਵਿਜੈਸਤਬੀਰ ਸਿੰਘ ਨੂੰ ਲਗਾਇਆ ਸੀ ਲੇਕਿਨ ਸ਼ਿੰਦੇ ਸਰਕਾਰ ਨੇ ਸਿੱਖ ਐਮ ਪੀ, ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਜਾਣਬੁੱਝ ਕੇ ਕਟੋਤੀ ਕੀਤੀ ਹੈ ਤਾਂ ਜੋ ਸਰਕਾਰ ਆਪਣੀ ਮਨਮਾਨੀ ਨਾਲ ਪ੍ਰਬੰਧ ਚ ਬਦਲੀਆਂ ਕਰ ਸਕੇ।

ਸਿੱਖਾਂ ਦੇ ਪੰਜਵੇਂ ਤਖਤ ਦੇ ਪ੍ਰਬੰਧ ਧਾਰਮਿਕ ਲੋਕਾਂ ਦੁਆਰਾ ਚੁਣੇ ਨੁਮਾਇੰਦਿਆਂ ਵੱਲੋਂ ਹੀ ਚਲਾਏ ਜਾਣੇ ਚਾਹੀਦੇ ਹਨ- ਭਰੋਵਾਲ

ਸ ਭਰੋਵਾਲ ਨੇ ਕਿਹਾ ਕਿ ਸੱਚਖੰਡ ਹਜੂਰ ਸਾਹਿਬ ਸਿੱਖਾ ਦਾ ਪੰਜਵਾਂ ਤਖਤ ਹੈ ਤੇ ਇਸ ਦੇ ਪ੍ਰਬੰਧ ਸਿਰਫ ਤੇ ਸਿਰਫ ਧਾਰਮਿਕ ਲੋਕਾਂ ਵੱਲ਼ੋ ਚੁਣੇ ਨੁਮਾਇੰਦਿਆਂ ਦੁਆਰਾ ਹੀ ਚਲਾਏ ਜਾਣੇ ਚਾਹੀਦੇ ਹਨ ਨਾ ਕਿ ਕਿਸੇ ਵੀ ਸਰਕਾਰ ਦੀ ਕੋਈ ਦਖਲ ਅੰਦਾਜੀ ਹੋਣੀ ਚਾਹੀਦੀ ਹੈ । ਸ ਪੱਖੋਕੇ ਤੇ ਕਰਮੂਵਾਲੇ ਨੇ ਕਿਹਾ ਕੇ ਉਹ ਸਮੂਹ ਧਾਰਮਿਕ ਸਿੱਖ ਜਥੇਬੰਦੀਆਂ ਨਿਹੰਗਸਿੰਘ ਦਲਾਂ ਸੰਤਾਂਮਹਾਂਪੁਰਸ਼ਾ ਤੇ ਸਿੱਖ ਸੰਗਤਾਂ ਨੂੰ ਅਪਾਲ ਕਰਦੇ ਹਨ ਕੇ ਮਹਾਂਰਾਸ਼ਟਰ ਸਰਕਾਰ ਦੇ ਇਸ ਫੈਸਲਾ ਦਾ ਇੱਕਜੁਟ ਹੋ ਕੇ ਵੱਧ ਤੋ ਵੱਧ ਵਿਰੋਧ ਕਰਨ॥ਇਸ ਮੋਕੇ ਉਹਨਾਂ ਨਾਲ ਦਇਆ ਸਿੰਘ ਚੋਹਲਾ ਸਾਹਿਬ, ਸਰਪੰਚ ਅਮਰੀਕ ਸਿੰਘ ਕੰਬੋਢਾਏਵਾਲਾ, ਸਰਪੰਚ ਪਾਲ ਸਿਘ ਜੋਹਲ, ਸਰਪੰਚ ਕਪੂਰ ਸਿੰਘ ਘੜਕਾ,ਸਰਪੰਚ ਬਲਕਾਰ ਸਿੰਘ ਹਵੇਲੀਆਂ ,ਬਾਬਾ ਪਿਆਰਾ ਸਿੰਘ ਲੁਹਾਰ,ਬਲਕਾਰ ਸਿੰਘ ਰਾਣੀਵਲਾਹ, ਸਰਦੂਲ ਸਿੰਘ ਸੰਗਤਪੁਰ,ਚਰਨਜੀਤ ਸਿੰਘ ਧੁੰਨ,ਗੋਬਿਦ ਸਿੰਘ ਰੱਤੋਕੇ, ਜਗੀਰ ਸਿੰਘ ਰੱਤੋਕੇ,ਦਲਜੀਤ ਸਿੰਘ ਚੰਬਾ,ਸਰਪੰਚ ਪ੍ਰਿਤਪਾਲ ਸਿੰਘ ਜਾਮਰਾਏ,ਪ੍ਰਧਾਨ ਅਵਤਾਰ ਸਿੰਘ ਜਾਮਾਰਾਏ, ਸਰਪੰਚ ਜੱਸਾ ਸਿੰਘ ਰਾਹਲ, ਮਲਕੀਤ ਸਿੰਘ ਚਾਹਲ ਮਨਜੀਤ ਸਿੰਘ ਪੱਖੋਪੁਰ, ਸਰਪੰਚ ਜਗਤਾਰ ਸਿੰਘ ਧੂੰਦਾ, ਸਰਮੈਲ ਸਿੰਘ ਢੋਟੀ , ਆਦਿ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News