Total views : 5511115
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਸ੍ਰੀ ਸਤਿੰਦਰ ਸਿੰਘ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਆਮਿੰਤਸਰ ਦਿਹਾਤੀ ਵੱਲੋਂ ਸਾਰੇ ਉੱਚ ਅਫ਼ਸਰਾਂ ਅਤੇ ਮੁੱਖ ਅਫ਼ਸਰਾਂ ਨੂੰ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਜੀਰੇ ਟੋਲਰੈਸ ਦੀ ਨੀਤੀ ਅਪਣਾਉਣ ਦੀਆਂ ਹਦਾਇਤਾ ਜਾਰੀ ਕੀਤੀਆਂ ਹਨ ਜੋ ਇਹਨਾਂ ਹਦਾਇਤਾਂ ਤਹਿਤ ਡੀ ਐਸ ਪੀ ਬਾਬਾ ਬਕਾਲਾ ਸਾਹਿਬ ਦੀ ਜੇਰੇ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਖਲਚੀਆਂ ਨੂੰ ਗੁਪਤ ਸੂਚਨਾ ਮਿਲੀ ਕਿ ਚਰਨਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਕਾਲੇਕੇ ਅਤੇ ਵਰਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪੁੱਡੇ ਥਾਣਾ ਬਿਆਸ ਦੋਵੇਂ ਮਿਲ ਕੇ ਨਸ਼ੀਲੇ ਪਦਾਰਥ ਖ਼ਰੀਦਣ ਅਤੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਇਹ ਆਪਣੀ ਵਰਨਾਂ ਗੱਡੀ ਰੰਗ ਚਿੱਟਾ ਨੰਬਰੀ ( PB02 CQ 8680 ਤੇ ਸਵਾਰ ਹੋ ਕੇ ਪਿੰਡ ਕਾਲੇਕੇ ਵੱਲ ਨੂੰ ਆ ਰਹੇ ਹਨ ।
ਜਿਸ ਤੇ ਤਰੁੰਤ ਕਾਰਵਾਈ ਕਰਦਿਆਂ ਮੁੱਖ ਅਫ਼ਸਰ ਥਾਣਾ ਖਲਚੀਆਂ ਵੱਲੋਂ ਅਪਣੀ ਪੁਲਿਸ ਪਾਰਟੀ ਨੂੰ ਨਾਲ ਲੈਕੇ ਜੀ ਟੀ ਰੋਡ ਫੱਤੂਵਾਲ ਤੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਉੱਸੇ ਦੋਰਾਨ ਨਾਕਾਬੰਦੀ ਕੁਝ ਸਮੇਂ ਬਾਅਦ ਉਕਤ ਗੱਡੀ ਆਉਦੀ ਦਿਖਾਈ ਦਿੱਤੀ ਜਿਸ ਨੂੰ ਮੁੱਖ ਅਫ਼ਸਰ ਥਾਣਾ ਖਲਚੀਆਂ ਵੱਲੋਂ ਆਪਣੀ ਪੁਲਿਸ ਪਾਰਟੀ ਦੀ ਮਦਦ ਨਾਲ ਰੋਕ ਕੇ ਜਦ ਚੈਕਿੰਗ ਕੀਤੀ ਗਈ ਤਾਂ ਚਰਨਜੀਤ ਸਿੰਘ ਕੋਲੋਂ 02 ਕਿਲੋ 600ਗ੍ਰਮ ਅਫੀਮ ਬ੍ਹਮਾਦ ਹੋਈ ਅਤੇ ਵਰਿੰਦਰ ਸਿੰਘ ਦੀ ਤਲਾਸ਼ੀ ਕਰਨ ਤੇ ਉਸ ਕੋਲੋਂ 400 ਗ੍ਰੂਮ ਅਫੀਮ ਬ੍ਹਮਾਦ ਹੋਈ ਜਿਸ ਤੇ ਉਕਤ ਦੋਵਾਂ ਦੋਸ਼ੀਆਂ ਨੂੰ ਕੁੱਲ O3 ਕਿਲੋ ਅਫੀਮ ਅਤੇ ਇੱਕ ਵਰਨਾ ਗੱਡੀ ਸਮੇਤ ਗਿਰਫ਼ਤਾਰ ਕਰਕੇ ਉਹਨਾਂ ਖਿਲਾਫ ਮੁਕੱਦਮਾ ਨੰਬਰ 12ਮਿਤੀ 06. 02 2024 ਜੁਰਮ (18-61-85 NDPS ACT ਤਹਿਤ ਥਾਣਾ ਖਲਚੀਆਂ ਮੁਕੱਦਮਾ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਉਕਤ ਗ੍ਰਿਫਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੱਕਾ ਨੂੰ ਚੰਗੀ ਤਰ੍ਹਾਂ ਖੰਘੋਲਿਆ ਜਾ ਰਿਹਾ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਮਹਣੇ ਆਵਾਂਗੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।