





Total views : 5596934








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਫਾਜ਼ਿਲਕਾ/ਬਾਰਡਰ ਨਿਊਜ ਸਰਵਿਸ
ਪੰਜਾਬ ਦੇ ਫਾਜ਼ਿਲਕਾ ‘ਚ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਲਾੜੀ ਆਪਣੇ ਵਿਆਹ ਵਾਲੇ ਦਿਨ ਪ੍ਰੀਖਿਆ ਦੇਣ ਪਹੁੰਚੀ। ਵਿਦਿਆਰਥਣ ਨੂੰ ਦੁਲਹਨ ਦੇ ਰੂਪ ‘ਚ ਪ੍ਰੀਖਿਆ ਹਾਲ ‘ਚ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਬੀ.ਐੱਡ ਦੀ ਵਿਦਿਆਰਥਣ ਪਹਿਲੇ ਸਮੈਸਟਰ ਦੀ ਪ੍ਰੀਖਿਆ ਦੇਣ ਆਈ ਸੀ।
ਲੜਕੀ ਨਾਲ ਗੱਲ ਕਰਨ ‘ਤੇ ਪਤਾ ਲੱਗਿਆ ਕਿ ਉਸ ਦੇ ਵਿਆਹ ਦੀ ਤਰੀਕ 5 ਫਰਵਰੀ ਤੈਅ ਕੀਤੀ ਗਈ ਸੀ, ਬਾਅਦ ‘ਚ ਪ੍ਰੀਖਿਆ ਦੀ ਤਰੀਕ ਬਦਲ ਕੇ 5 ਫਰਵਰੀ ਕਰ ਦਿੱਤੀ ਗਈ, ਅਜਿਹੇ ‘ਚ ਉਸ ਨੂੰ ਜਾਂ ਤਾਂ ਇਮਤਿਹਾਨ ਦੇਣਾ ਪਿਆ ਜਾਂ ਫਿਰ ਵਿਆਹ ਕਰਵਾਉਣਾ ਪਿਆ, ਪਰ ਉਸ ਨੇ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ਼ ਦੀ ਮਦਦ ਨਾਲ ਦੋਵੇਂ ਕੰਮ ਪੂਰੇ ਕੀਤੇ।
ਦੁਲਹਨ ਕਿਰਨਾ ਨੇ ਕਿਹਾ ਕਿ ਉਸ ਲਈ ਪੜ੍ਹਾਈ ਅਤੇ ਵਿਆਹ ਦੋਵੇਂ ਮਹੱਤਵਪੂਰਨ ਹਨ ਅਤੇ ਵਿਦਿਆਰਥਣ ਨੇ ਦੋਵੇਂ ਰਾਹ ਚੁਣ ਕੇ ਬਹੁਤ ਹੀ ਸਮਝਦਾਰੀ ਵਾਲਾ ਫੈਸਲਾ ਲਿਆ ਹੈ।
ਕਾਲਜ ਦੇ ਪ੍ਰਿੰਸੀਪਲ ਡਾ: ਅਨੁਰਾਗ ਅਸੀਜਾ ਨੇ ਦੱਸਿਆ ਕਿ ਇਹ ਪ੍ਰੀਖਿਆ ਪਹਿਲਾਂ 22 ਜਨਵਰੀ 2024 ਨੂੰ ਹੋਣੀ ਸੀ ਪਰ ਉਸੇ ਦਿਨ ਰਾਮ ਮੰਦਰ ਦਾ ਸ਼ਾਨਦਾਰ ਉਦਘਾਟਨ ਹੋਣ ਕਾਰਨ ਪੂਰੇ ਦੇਸ਼ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਹ ਪ੍ਰੀਖਿਆ 5 ਫਰਵਰੀ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਅਜਿਹੇ ‘ਚ ਵਿਦਿਆਰਥੀ ਅਤੇ ਉਸ ਦੇ ਪਰਿਵਾਰ ਵਾਲੇ ਸਾਡੇ ਕੋਲ ਆਏ ਅਤੇ ਦੱਸਿਆ ਕਿ ਪ੍ਰੀਖਿਆ ਵਾਲੇ ਦਿਨ ਉਸ ਦਾ ਵਿਆਹ ਤੈਅ ਹੋ ਗਿਆ ਹੈ, ਅਜਿਹੇ ‘ਚ ਕੀ ਕੀਤਾ ਜਾਵੇ। ਅਸੀਂ ਕਿਹਾ ਕਿ ਵਿਦਿਆਰਥੀ ਪ੍ਰੀਖਿਆ ਦੇਣ ਲਈ ਆ ਸਕਦਾ ਹੈ ਅਤੇ ਕਾਲਜ ਉਸ ਨੂੰ ਪੂਰਾ ਸਹਿਯੋਗ ਦੇਵੇਗਾ।
ਅੰਤ ਵਿਚ ਕਿਰਨਾ ਨੇ ਇਮਤਿਹਾਨ ਦੇਣ ਦਾ ਫ਼ੈਸਲਾ ਕੀਤਾ ਜੋ ਭਵਿੱਖ ਵਿਚ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣੇਗੀ ਕਿ ਜੀਵਨ ਵਿਚ ਹੋਰ ਕੰਮਾਂ ਦੇ ਨਾਲ-ਨਾਲ ਪੜ੍ਹਾਈ ਬਹੁਤ ਜ਼ਰੂਰੀ ਹੈ। ਅਜਿਹੇ ਵਿਚ ਕਾਲਜ ਦੇ ਪ੍ਰਿੰਸੀਪਲ ਡਾ: ਅਨੁਰਾਗ ਅਸੀਜਾ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਉਸ ਦੇ ਆਉਣ ਵਾਲੇ ਜੀਵਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।