ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਨੂੰ ਵੱਧ ਅੱਗ ਲਾਉਣ ਵਾਲੇ ਪਿੰਡਾਂ ਦਾ ਦੌਰਾ

4677773
Total views : 5511117

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਪਰਾਲੀ ਨੂੰ ਵੱਧ ਅੱਗ ਲਾਉਣ ਵਾਲੇ ਪਿੰਡਾਂ ਵਿਚੋਂ ਬਲਾਕ ਅਜਨਾਲਾ ਦੇ ਪਿੰਡ ਅਵਾਨ ਅਤੇ ਰਾਮਦਾਸ ਦਾ ਦੌਰਾ ਵਧੀਕ ਡਿਪਟੀ ਕਮਿਸ਼ਨਰ (ਯੂ ਟੀ) ਅਮ੍ਰਿਤਸਰ ਸ੍ਰੀ ਨਿਕਾਸ ਕੁਮਾਰ ਵਲੋ ਕੀਤਾ ਗਿਆ। ਉਹਨਾਂ ਵਲੋ ਇਹਨਾਂ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਕਾਰਨ ਜਾਨਣ ਦੀ ਕੋਸ਼ਿਸ ਕੀਤੀ ਗਈ ਕਿ ਇਹਨਾਂ ਪਿੰਡਾਂ ਵਿਚ ਪਰਾਲੀ ਨੂੰ ਅੱਗ ਵੱਧ ਕਿਉ ਲਗੀ ਹੈ। ਕਿਸਾਨਾਂ ਵਲੋ ਦਸਿਆ ਗਿਆ ਕਿ ਝੋਨਾ ਲਾਉਣ ਦਾ ਸਮਾਂ ਜੇਕਰ 10ਜੂਨ ਨੂੰ ਕਰ ਦਿੱਤਾ ਜਾਵੇ , ਕਿਸਾਨਾਂ ਨੂੰ ਪ੍ਰਤੀ ਏਕੜ 2000 ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਸਹਿਕਾਰੀ ਸੋਸਾਇਟੀ ਰਾਹੀਂ ਗਠਾਂ ਬਣਾਉਣ ਵਾਲੀ ਮਸ਼ੀਨ ਉਪਲੱਬਧ ਕਵਾਈਆਂ ਜਾਣ, ਤਾਂ ਪਰਾਲੀ ਨੂੰ ਅੱਗ ਲਾਉਣੀ ਰੁੱਕ ਸਕਦੀ ਹੈ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਜਤਿੰਦਰ ਸਿੰਘ ਗਿੱਲ,,ਰਮਨ ਕੁਮਾਰ ਐਸ ਐਮ ਐਸ (ਪੀ ਪੀ),,ਸੁਖਰਾਜਬੀਰ  ਸਿੰਘ ਗਿੱਲ ਬਲਾਕ ਅਫਸਰ ਅਜਨਾਲਾ ਅਤੇ ਇਹਨਾਂ ਪਿੰਡਾਂ ਦੇ 50ਤੋਂ ਵੱਧ ਜਿੰਮੀਦਾਰ ਹਜ਼ਾਰ ਸਨ। ਸ੍ਰੀ ਨਿਕਾਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੇ ਸੀਜ਼ਨ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਘਟਨਾ ਨੂੰ ਜ਼ੀਰੋ (ਸਿਫ਼ਰ) ਕਰਨ ਦਾ ਸਾਰਥਕ ਉਪਰਾਲੇ ਕਰਨ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਰਵਾਇਤ ਨੂੰ ਜੜ੍ਹੋਂ ਖ਼ਾਤਮਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਭਵਿੱਖ ਲਈ ਵਾਤਾਵਰਣ ਨੂੰ ਸੁਰੱਖਿਅਤ ਰੱਖਿਆ ਕੀਤਾ ਜਾ ਸਕੇ ।

ਇਸ ਮੌਕੇ ਕਿਸਾਨਾਂ ਨੇ੍ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸੀਜ਼ਨ ਵਿੱਚ ਉਹ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨਗੇ। ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਉਣ ਵਾਲੇ ਸੀਜ਼ਨ ਵਿੱਚ ਇਸ ਮਕਸਦ ਲਈ ਲੋੜੀਂਦੀ ਮਸ਼ੀਨਰੀ ਵੀ ਉਪਲਬਧ ਕਰਵਾਉਣ ਅਤੇ ਹੋਰ ਸੁਝਾਅ ਦਿੱਤੇ । ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਤੁਹਾਡੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣਗੇ ਅਤੇ ਕੋਸ਼ਿਸ਼ ਕਰਨਗੇ ਕਿ ਇਸ ਮਸਲੇ ਦਾ ਕੋਈ ਵਧੀਆ ਹੱਲ ਕੱਢਿਆ ਜਾ ਸਕੇ ਉਹਨਾਂ ਕਿਸਾਨਾਂ ਨੂੰ ਕਿਹਾ ਕਿ ਮਿੱਟੀ ਅਤੇ ਵਾਤਾਵਰਨ ਦੀ ਸੰਭਾਲ ਆਪਣਾ ਸਾਰਿਆਂ ਦਾ ਸਾਂਝਾ ਮਸਲਾ ਹੈ ਸੋ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ।

Share this News