3 ਫਰਵਰੀ ਨੂੰ ਭੋਗ ਤੇ ਵਿਸ਼ੇਸ਼ ਸ.ਭਾਨ ਸਿੰਘ ਬੰਡਾਲਾ

4675346
Total views : 5506908

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸ ਭਾਨ ਸਿੰਘ ਬੰਡਾਲਾ ਦਾ ਜਨਮ ਮਿਤੀ 09.02.1944 ਨੂੰ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੰਡਾਲਾ ਵਿਖੇ ਮਾਤਾ ਲਾਭ ਕੌਰ ਦੀ ਕੁੱਖੋਂ ਤੇ ਪਿਤਾ ਸ ਤੇਜਾ ਸਿੰਘ ਜੀ ਦੇ ਘਰ ਹੋਇਆ। ਸ ਭਾਨ ਸਿੰਘ ਜੀ ਗੁਰੂ ਦੇ ਅੰਮ੍ਰਿਤਧਾਰੀ ਸਿੰਘ ਸਨ ਤੇ ਗੁਰੂਬਾਣੀ ਓਹਨਾ ਦੀ ਰੂਹ ਦੀ ਖੁਰਾਕ ਸੀ। ਸ ਭਾਨ ਸਿੰਘ ਜੀ ਨੇ ਮੁੱਢਲੀ ਸਿੱਖਿਆ ਪਿੰਡ ਬੰਡਾਲਾ ਤੇ ਸਰਕਾਰੀ ਸਕੂਲ ਜੰਡਿਆਲਾ ਗੁਰੂ ਤੋਂ ਹਾਸਲ ਕੀਤੀ ਤੇ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗ੍ਰੈਜੂਏਸ਼ਨ ਕੀਤੀ ਤੇ ਉਸ ਉਪਰੰਤ ਓਹਨਾ ਦੀ ਨਿਯੁਕਤੀ IFFCO/ਇਫ਼ਕੋ ( ਇੰਡੀਅਨ ਫਾਰਮਰਜ ਫਰਟੀਲਾਈਜ਼ਰ ਕੋਆਪਰੇਟਿਵ) ਅਦਾਰੇ ਵਿਚ ਹੋਈ, ਆਪਣੇ ਕਾਰਜਕਾਲ ਦੌਰਾਨ ਓਹਨਾ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਗੁਰਦਾਸਪੁਰ, ਮੋਗਾ, ਫਿਰੋਜਪੁਰ, ਮੁਕਤਸਰ, ਬਠਿੰਡਾ ਆਦਿ ਵਿਖੇ ਲੰਬਾ ਸਮਾਂ ਇਫਕੌ ਅਦਾਰੇ ਵਿਚ ਸੇਵਾਵਾਂ ਦਿੱਤੀਆਂ ਤੇ ਦਿਨ ਰਾਤ ਕਿਸਾਨੀ ਦੀ ਸੇਵਾ ਕੀਤੀ ਅਤੇ 2002 ਵਿਚ ਇਸ  ਵਿਭਾਗ ਤੋਂ ਡਿਪਟੀ ਮੈਨੇਜਰ ਦੀ ਆਸਾਮੀ ਤੋਂ  ਸੇਵਾਮੁਕਤੀ ਲਈ।
ਰਿਟਾਇਰਮੈਂਟ ਉਪਰੰਤ ਆਪਣੇ ਪਿੰਡ ਬੰਡਾਲਾ ਵਿਖੇ ਸਮਾਜ ਸੇਵੀ ਕੰਮਾਂ, ਪਿੰਡ ਦੇ ਵਿਕਾਸ ਵਿੱਚ ਤੇ ਧਾਰਮਿਕ ਪ੍ਰੋਗਰਾਮਾਂ ਵਿਚ ਅਹਿਮ ਯੋਗਦਾਨ ਪਾਇਆ। ਸ ਭਾਨ ਸਿੰਘ ਜੀ ਨੇ ਵਿੱਦਿਆ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੇ ਬੱਚਿਆਂ ਨੂੰ ਵੀ ਖੇਤੀਬਾੜੀ ਵਿਸ਼ੇ ਅਤੇ ਇਸ ਨਾਲ ਸਬੰਧਤ ਵਿਸ਼ਿਆਂ ਵਿਚ ਉੱਚ ਕੋਟੀ ਦੀ ਵਿੱਦਿਆ ਹਾਸਲ ਕਰਵਾਈ ਅਤੇ ਅੱਜ ਓਹਨਾ ਦੇ ਪਰਿਵਾਰ ਦੀ ਤੀਜੀ ਪੀੜ੍ਹੀ ਪੰਜਾਬ ਦੇ  ਕਿਸਾਨਾਂ ਦੀ ਸੇਵਾ ਕਰ ਰਹੀ ਹੈ ਜਿਸ ਵਿਚ ਓਹਨਾ ਦੇ ਸਪੁੱਤਰ ਡਾ. ਮਸਤਿੰਦਰ ਸਿੰਘ ਬੰਡਾਲਾ, ਡਿਪਟੀ ਡਾਇਰੈਕਟਰ ਖੇਤੀਬਾੜੀ( ਰਿਟਾਇਰਡ),ਪੋਤਰਾ ਡਾ ਰਸ਼ਪਾਲ ਸਿੰਘ ਬੰਡਾਲਾ, ਖੇਤੀਬਾੜੀ ਵਿਕਾਸ ਅਫਸਰ, ਡਾ ਸਿਮਰਨਜੋਤ ਕੌਰ ਬੰਡਾਲਾ ਵੈਟਨਰੀ ਅਫਸਰ ਆਦਿ ਸ਼ਾਮਲ ਹਨ ਅਤੇ ਬਾਕੀ ਧੀਆਂ ਪੁੱਤਰ ਸਭ ਗਰੇਜੂਏਟ ਅਤੇ ਪੋਸਟ ਗਰੇਜੂਏਟ ਹਨ। ਸ ਭਾਨ ਸਿੰਘ ਜੀ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ ਅਤੇ ਮਿਤੀ 25.01.2024 ਨੂੰ ਆਪਣੇ ਸੁਆਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਅਤੇ ਓਹਨਾਂ ਦੇ ਇਸ ਸੰਸਾਰ ਤੋਂ ਜਾਣ ਕਾਰਨ ਪਿੰਡ ਬੰਡਾਲਾ ਅਤੇ  ਦਰਸ਼ਨ ਐਵੀਨਿਊ ਵਿਖੇ ਸੋਗ ਦੀ ਲਹਿਰ ਹੈ, ਉਹਨਾਂ ਦੇ ਨਮਿੱਤ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਮਿਤੀ 03.02.2024 ਨੂੰ ਦੁਪਹਿਰ 1 ਤੋਂ 2 ਵਜੇ ਤੱਕ ਗੁਰਦੁਆਰਾ ਸਿੰਘ ਸਭਾ, ਬੀ ਬਲਾਕ ਦਰਸ਼ਨ ਐਵੀਨਿਊ, ਨੇੜੇ ਗੋਲਡਨ ਗੇਟ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗੀ।ਅਮਰਪਾਲ ਸਿੰਘ ਬੱਬੂ ਬੰਡਾਲਾ
Share this News