ਹਰਪ੍ਰੀਤ ਸਿੰਘ ਆਈ.ਏ.ਐਸ ਨੇ ਨਗਰ ਨਿਗਮ ਦੇ ਕਮਿਸ਼ਨਰ ਵਜੋ ਸੰਭਾਲਿਆ ਕਾਰਜਭਾਰ

4675345
Total views : 5506907

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਸ. ਹਰਪ੍ਰੀਤ ਸਿੰਘ ਆਈ.ਏ.ਐੱਸ ਵੱਲੋ ਅੱਜ  ਨਗਰ ਨਿਗਮ ਅੰਮ੍ਰਿਤਸਰ ਵਿਖੇ ਬਤੌਰ ਕਮਿਸ਼ਨਰ ਅਹੁਦਾ ਸੰਭਾਲਣ ‘ਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵੱਲੋ ਫੁੱਲਾਂ ਦਾ ਗੁਲਦਸਤਾ ਦੇ ਕੇ ਨਵੇ ਕਮਿਸ਼ਨਰ ਦਾ ਸਵਾਗਤ ਕੀਤਾ ਗਿਆ। 

ਨਵ ਨਿਯੁਕਤ ਕਮਿਸ਼ਨਰ ਨੇ ਪ੍ਰੈਸ ਨੂੰ ਸੰਬੋਧਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਪੂਰੀ ਮੇਹਨਤ ਨਾਲ ਨਗਰ ਨਿਗਮ ਦੇ ਸਾਰੇ ਵਿਭਾਗਾਂ ਨੂੰ ਨਾਲ ਲੈ ਕੇ ਸ਼ਹਿਰ ਵਾਸੀਆਂ ਦੀ ਸੇਵਾ ਲਈ ਹਾਜਰ ਹਨ ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਸ਼ਹਿਰ ਵਾਸੀਆਂ ਦੀਆਂ ਜੋ ਮੁੱਖ ਸਮੱਸਿਆਵਾਂ ਹਨ ਉਹਨਾਂ ਵਿਚ ਕੂੜੇ ਦੀ ਲਿਫਟਿੰਗ ਦਾ ਰੋਜਾਨਾਂ ਨਾ ਹੋਨਾ ਹੈ ਅਤੇ ਜਲਦ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕੂੜਾ ਚੁੱਕਣ ਵਾਲੀ ਕੰਪਨੀ  ਨਾਲ ਮੀਟਿੰਗ ਕਰਕੇ ਇਸ ਸਮੱਸਿਆ ਦਾ ਪੱਕਾ ਹਲ ਕੀਤਾ ਜਾਵੇਗਾ ।

ਲੰਬਤ ਪਏ ਸਾਰੇ ਵਿਕਾਸ ਦੇ ਕੰਮ ਜਲਦ ਕੀਤੇ ਜਾਣਗੇ ਮੁਕੱਮਲ -ਨਵਨਿਯੁਕਤ  ਕਮਿਸ਼ਨਰ

ਸ਼ਹਿਰ ਵਿਚ ਹੋ ਰਹੀਆਂ ਨਜਾਇਜ ਉਸਾਰੀਆਂ ਦੇ ਸਬੰਧ  ਵਿਚ ਪ੍ਰੈਸ ਨੂੰ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਕੋਈ ਵੀ ਉਸਾਰੀ ਕਾਨੂੰਨ  ਅਨੁਸਾਰ ਹੀ ਬਰਦਾਸਤ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਨਜਾਇਜ ਉਸਾਰੀਆਂ ਕਿਸੇ ਹਾਲਤ ਵਿਚ ਨਹੀ ਹੋਣ ਦੀਤੀਆਂ ਜਾਣਗੀਆਂ ।

ਕਮਿਸ਼ਨਰ ਹਰਪ੍ਰੀਤ ਸਿੰਘ ਵੱਲੋ ਪਹਿਲੇ ਦਿਨ ਹੀ ਨਿਗਮ ਦੇ ਅਹਿਮ ਵਿਭਾਗਾਂ ਦੇ ਮੁੱਖੀਆਂ ਅਤੇ ਉਪਮੁੱਖੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਉਹਨਾਂ ਉਚੇਚੇ ਤੌਰ ਤੇ ਕਿਹਾ ਕਿ ਸ਼ਹਿਰ ਵਿਚ ਚੱਲ ਹਰੇ ਸਾਰੇ ਵਿਕਾਸ ਦੇ ਕੰਮਾਂ ਵਿਚ ਤੇਜੀ ਲਿਆਂਦੀ ਜਾਵੇ। ਅਤੇ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ ਤਾਂ ਜੋ ਅੰਮ੍ਰਿਤਸਰ ਸ਼ਹਿਰ ਸਹੀ ਮਾਇਨੇ ਵਿਚ ਸਿਫਤੀ ਦਾ ਘਰ ਬਣ ਸਕੇ।

ਇਸ ਮੌਕੇ ਤੇ ਨਿਗਰਾਨ ਇੰਜੀਨਿਅਰ ਸੰਦੀਪ ਸਿੰਘ, ਕਾਰਜਕਾਰੀ ਇੰਜੀਨਿਅਰ ਭਲਿੰਦਰ ਸਿੰਘ,ਐੱਸ.ਪੀ. ਸਿੰਘ, ਸਿਹਤ ਅਫਸਰ ਡਾ. ਕਿਰਨ ਕੁਮਾਰ, ਡਾ. ਰਮਾਸਕੱਤਰ ਰਜਿੰਦਰ ਸ਼ਰਮਾ, ਸਕੱਤਰ ਸ਼ੁਸ਼ਾਤ ਭਾਟਿਆ,ਸੁਪਰਡੰਟ ਸਤਪਾਲ ਸਿੰਘ, ਰਾਹੀ ਪ੍ਰੋਜੈਕਟ ਦੇ ਡਾ. ਜੋਤੀ ਮਹਾਜਨ, ਆਸ਼ੀਸ਼ ਕੁਮਾਰ ਅਤੇ ਹੋਰ ਹਾਜਰ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News